ਵਿਜੀਲੈਂਸ ਨੇ ਮੁਹਾਲੀ ਵਿੱਚ ਪੁਰਾਣੇ ਵਿਕਾਸ ਕੰਮਾਂ ਦੀ ਜਾਂਚ ਸਬੰਧੀ ਮਟੀਰੀਅਲ ਦੇ ਸੈਂਪਲ ਲਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਪੁਰਾਣੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਮੁਹਾਲੀ ਨਗਰ ਨਿਗਮ ਵੱਲੋਂ ਕਰੀਬ ਤਿੰਨ ਸਾਲ ਪਹਿਲਾਂ ਕੀਤੇ ਵੱਖ-ਵੱਖ ਵਿਕਾਸ ਕੰਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਤਕਨੀਕੀ ਟੀਮ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੋਂ ਤਕਰੀਬਨ ਦਰਜਨ ਸੈਂਪਲ ਲਏ ਹਨ। ਹਾਲਾਂਕਿ ਇਸ ਕਾਰਵਾਈ ਦੌਰਾਨ ਨਗਰ ਨਿਗਮ ਦੇ ਐਕਸੀਅਨ, ਐਸਡੀਓ ਅਤੇ ਜੇਈ ਰੈਂਕ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ, ਪ੍ਰੰਤੂ ਵਿਜੀਲੈਂਸ ਦੀ ਜਾਂਚ ਬਾਰੇ ਕੋਈ ਵੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਇਕ ਅਧਿਕਾਰੀ ਨੇ ਇੱਥੋਂ ਤੱਕ ਕਿਹਾ ਕਿ ਇਹ ਸਿਆਸੀ ਖਿੱਚੋਤਾਣ ਦਾ ਨਤੀਜਾ ਹੈ। ਅਜਿਹੀਆਂ ਪੜਤਾਲਾਂ ਵਿੱਚ ਰਾਜਸੀ ਆਗੂ ਤਾਂ ਬਚ ਨਿਕਲੇ ਹਨ ਗਾਜ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਡਿੱਗ ਜਾਂਦੀ ਹੈ।
ਦੱਸਿਆ ਗਿਆ ਹੈ ਕਿ 2018-19 ਵਿੱਚ ਕਿਸੇ ਵਿਅਕਤੀ ਨੇ ਉਸ ਸਮੇਂ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ 10 ਕਰੋੜ ਦੀ ਲਾਗਤ ਕੀਤੇ ਵੱਖ-ਵੱਖ ਵਿਕਾਸ ਕੰਮਾਂ ’ਤੇ ਸਵਾਲ ਚੁੱਕਦਿਆਂ ਪੰਜਾਬ ਵਿਜੀਲੈਂਸ ਬਿਊਰੋ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਸੀ। ਜਿਵੇਂ ਹੁਣ ਕਈ ਕਾਂਗਰਸੀ ਮੰਤਰੀਆਂ ਦੇ ਵਿਭਾਗਾਂ ਦੀਆਂ ਫਾਈਲਾਂ ਤੋਂ ਵਿਜੀਲੈਂਸ ਨੇ ਮਿੱਟੀ ਝਾੜਨੀ ਸ਼ੁਰੂ ਕੀਤੀ ਹੈ, ਓਵੇਂ ਹੀ ਵਿਜੀਲੈਂਸ ਨੇ ਨਿਗਮ ਕੰਮਾਂ ਬਾਰੇ ਇਕ ਪੁਰਾਣੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਜਾਂਚ ਆਰੰਭੀ ਗਈ ਹੈ ਜਦੋਂਕਿ ਇਸ ਤੋਂ ਪਹਿਲਾਂ ਹੁਣ ਤੱਕ ਤਿੰਨ ਸਾਲਾਂ ਵਿੱਚ ਵਿਜੀਲੈਂਸ ਨੇ ਸ਼ਿਕਾਇਤ ਨੂੰ ਦੱਬੀ ਰੱਖਿਆ ਹੈ।

Load More Related Articles
Load More By Nabaz-e-Punjab
Load More In General News

Check Also

ਸਾਕਾ ਨਨਕਾਣਾ ਸਾਹਿਬ ਦੇ 104 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ

ਸਾਕਾ ਨਨਕਾਣਾ ਸਾਹਿਬ ਦੇ 104 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ…