Share on Facebook Share on Twitter Share on Google+ Share on Pinterest Share on Linkedin ਪਿੰਡ ਬਲੌਂਗੀ ਵਿੱਚ ਲੱਗੇ ਕੂੜੇ ਦੇ ਵੱਡੇ ਢੇਰਾਂ ਕਾਰਨ ਪਿੰਡ ਵਾਸੀ ਡਾਢੇ ਤੰਗ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ: ਬਲੌਂਗੀ ਪਿੰਡ ਵਿੱਚ ਮੰਡੀ ਵਾਲੀ ਥਾਂ ਨੇੜੇ ਕਈ ਸਾਲਾਂ ਤੋਂ ਕੂੜੇ ਦਾ ਵੱਡਾ ਢੇਰ ਪਿਆ ਹੈ, ਜੋ ਕਿ ਦਿਨੋੱ ਦਿਨ ਹੋਰ ਵੱਡਾ ਹੋ ਰਿਹਾ ਹੈ। ਇਲਾਕਾ ਵਾਸੀ ਸੁਰਿੰਦਰ ਸਿੰਘ ਅਤੇ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਥਾਂ ਉਪਰ ਇਹ ਕੂੜੇ ਦਾ ਢੇਰ ਪਿਛਲੇ ਕਈ ਸਾਲਾਂ ਤੋੱ ਪਿਆ ਹੈ। ਲੋਕਾਂ ਦੇ ਘਰਾਂ ਵਿੱਚੋੱ ਕੂੜਾ ਇਕੱਤਰ ਕਰਨ ਵਾਲੇ ਪ੍ਰਾਈਵੇਟ ਸਫਾਈ ਸੇਵਕ ਇਕੱਤਰ ਕੀਤਾ ਕੂੜਾ ਇਸ ਥਾਂ ਉਪਰ ਹੀ ਸੁੱਟਦੇ ਰਹਿੰਦੇ ਹਨ ਜਿਸ ਕਾਰਨ ਇਹ ਕੂੜੇ ਦਾ ਢੇਰ ਦਿਨੋੱ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਬਰਸਾਤ ਦੇ ਦਿਨਾਂ ਦੌਰਾਨ ਅਤੇ ਹਨੇਰੀ ਆਉਣ ਕਾਰਨ ਤਾਂ ਇਸ ਕੂੜੇ ਵਿੱਚ ਦਲਦਲ ਜਿਹੀ ਬਣ ਜਾਂਦੀ ਹੈ ਅਤੇ ਕੂੜਾ ਬਹੁਤ ਦੂਰ ਦੂਰ ਤਕ ਖਿਲਰ ਜਾਂਦਾ ਹੈ। ਇਸ ਕੂੜੇ ਵਿੱਚੋੱ ਬਹੁਤ ਹੀ ਗੰਦੀ ਬਦਬੂ ਵੀ ਉਠਦੀ ਹੈ। ਉਹਨਾਂ ਕਿਹਾ ਕਿ ਜਿਸ ਥਾਂ ਇਹ ਕੂੜੇ ਦਾ ਢੇਰ ਪਿਆ ਹੈ, ਉਸ ਦੇ ਨੇੜੇ ਹੀ ਆਜ਼ਾਦ ਨਗਰ ਦਾ ਰਿਹਾਇਸ਼ੀ ਇਲਾਕਾ ਅਤੇ ਦਸ਼ਮੇਸ਼ ਮਾਰਕੀਟ ਹਨ। ਇਸ ਕੂੜੇ ਕਾਰਨ ਕਦੇ ਵੀ ਇਹਨਾਂ ਇਲਾਕਿਆਂ ਵਿੱਚ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਕੂੜੇ ਕਾਰਨ ਪਹਿਲਾਂ ਹੀ ਇਸ ਇਲਾਕੇ ਵਿੱਚ ਮੱਖੀਆਂ ਅਤੇ ਮੱਛਰਾਂ ਦੀ ਬਹੁਤ ਭਰਮਾਰ ਹੋ ਗਈ ਹੈ। ਇਸ ਤੋਂ ਇਲਾਵਾ ਇਸ ਕੂੜੇ ਕਾਰਨ ਹੋਰ ਵੀ ਕਈ ਤਰ੍ਹਾਂ ਦੇ ਜਹਿਰੀਲੇ ਜੀਵ ਜੰਤੂ ਇਸ ਇਲਾਕੇ ਵਿੱਚ ਪੈਦਾ ਹੋ ਗਏ ਹਨ। ਇਸ ਕੂੜੇ ਨੂੰ ਆਵਾਰਾ ਡੰਗਰ ਅਤੇ ਆਵਾਰਾ ਕੁੱਤੇ ਵੀ ਫਰੋਲਦੇ ਰਹਿੰਦੇ ਹਨ ਜਿਸ ਕਾਰਨ ਹਰ ਪਾਸੇ ਹੀ ਗੰਦਗੀ ਫੈਲ ਜਾਂਦੀ ਹੈ। ਇਸ ਥਾਂ ਕੂੜਾ ਸੁੱਟਣ ਵਾਲੇ ਵਿਅਕਤੀ ਕੁਝ ਦਿਨ ਬਾਅਦ ਹੀ ਇਸ ਕੂੜੇ ਨੂੰ ਅੱਗ ਵੀ ਲਗਾ ਦਿੰਦੇ ਹਨ, ਜਿਸ ਕਾਰਨ ਹਰ ਪਾਸੇ ਹੀ ਜਹਿਰੀਲਾ ਧੂੰਆਂ ਫੈਲ ਜਾਂਦਾ ਹੈ ਇਸ ਧੂੰਏ ਕਾਰਨ ਇਸ ਥਾਂ ਦੇ ਨੇੜਿਓੱ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਕੂੜੇ ਨੂੰ ਜਲਦੀ ਤੋਂ ਜਲਦੀ ਚੁਕਵਾਇਆ ਜਾਵੇ ਅਤੇ ਇਸ ਥਾਂ ਕੂੜਾ ਸੁੱਟਣ ਉਪਰ ਪਾਬੰਦੀ ਲਗਾਈ ਜਾਵੇ ਤਾਂ ਕਿ ਇਲਾਕੇ ਵਿੱਚ ਕੋਈ ਬਿਮਾਰੀ ਨਾ ਫੈਲ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ