Nabaz-e-punjab.com

ਘਰਾਂ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਪਿੰਡ ਵਾਸੀਆਂ ਨੇ ਠੇਕੇ ਮੂਹਰੇ ਪਸ਼ੂ ਬੰਨ੍ਹ ਕੇ ਕੀਤਾ ਰੋਸ ਮੁਜ਼ਾਹਰਾ

ਕਰ ਤੇ ਆਬਕਾਰੀ ਵਿਭਾਗ ਤੇ ਗਮਾਡਾ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਅਧਿਕਾਰੀਆਂ ਨੇ ਚੁੱਪ ਵੱਟੀ, ਠੇਕੇਦਾਰ ਵੀ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਇੱਥੋਂ ਦੇ ਸੈਕਟਰ-69 ਸਥਿਤ ਰਿਹਾਇਸ਼ੀ ਖੇਤਰ ਵਿੱਚ ਘਰਾਂ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਪਿੰਡ ਕੁੰਭੜਾ ਦੇ ਵਸਨੀਕਾਂ ਨੇ ਠੇਕੇ ਅੱਗੇ ਆਪਣੇ ਪਸ਼ੂ ਬੰਨ੍ਹ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਕਰ ਤੇ ਆਬਕਾਰੀ ਵਿਭਾਗ ਅਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਨੀਤ ਮਲਿਕ, ਗੌਰਵ ਕੁੰਭੜਾ, ਜਸਵੰਤ ਸਿੰਘ ਕੁੰਭੜਾ, ਰਣਧੀਰ ਸਿੰਘ ਕੁੰਭੜਾ, ਬੰਨੀ ਕੁੰਭੜਾ, ਜ਼ੈਲਦਾਰ ਪਰਵਿੰਦਰ ਸਿੰਘ, ਦੇਵਇੰਦਰ ਠਾਕੁਰ, ਜਸਵੀਰ ਸਿੰਘ ਕੁੰਭੜਾ, ਲਖਵੀਰ ਸਿੰਘ ਕੁੰਭੜਾ, ਪ੍ਰਿੰਸੀਪਲ ਗੁਰਮੁੱਖ ਸਿੰਘ, ਅਨਿਲ ਆਨੰਦ, ਅੰਮ੍ਰਿਤਪਾਲ ਸਿੰਘ ਅਤੇ ਰਾਕੇਸ਼ ਲਖੋਤਰਾ ਨੇ ਮੰਗ ਕੀਤੀ ਕਿ ਠੇਕੇ ਨੂੰ ਇੱਥੋਂ ਤੁਰੰਤ ਪ੍ਰਭਾਵ ਹਟਾਇਆ ਜਾਵੇ ਕਿਉਂਕਿ ਗਮਾਡਾ ਨੇ ਠੇਕੇਦਾਰ ਨੂੰ ਥਾਂ ਅਲਾਟ ਕਰਨ ਸਮੇਂ ਜ਼ਮੀਨੀ ਹਕੀਕਤ ਦਾ ਜਾਇਜ਼ਾ ਤੱਕ ਨਹੀਂ ਲਿਆ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜਿਸ ਥਾਂ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ। ਇੱਥੇ ਨੇੜੇ ਹੀ ਇਕ ਪਾਸੇ ਇਕ ਕਾਨਵੈਂਟ ਸਕੂਲ ਅਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਹੈ ਅਤੇ ਬਿਲਕੁਲ ਸਾਹਮਣੇ ਪਿੰਡ ਕੁੰਭੜਾ, ਬਾਬਾ ਬਾਲਕ ਨਾਥ ਮੰਦਰ ਅਤੇ ਪਿੱਛੇ ਸੈਕਟਰ-69 ਦਾ ਰਿਹਾਇਸ਼ੀ ਇਲਾਕਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੁੰਭੜਾ ਅਤੇ ਸੈਕਟਰ ਵਾਸੀ ਰੋਸ ਮੁਜ਼ਾਹਰੇ ਕਰ ਚੁੱਕੇ ਹਨ ਲੇਕਿਨ ਅਜੇ ਤਾਈਂ ਇੱਥੋਂ ਸ਼ਰਾਬ ਦਾ ਠੇਕਾ ਸ਼ਿਫ਼ਟ ਨਹੀਂ ਕੀਤਾ ਗਿਆ। ਪੀੜਤ ਲੋਕਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਇੱਥੋਂ ਠੇਕਾ ਸ਼ਿਫ਼ਟ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜ਼ਬਰਦਸਤੀ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਪੈਦਾ ਹੋਣ ਵਾਲੇ ਹਾਲਾਤਾਂ ਲਈ ਠੇਕੇਦਾਰ ਅਤੇ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰੀ ਹੋਣਗੇ।
ਉਧਰ, ਇਸ ਸਬੰਧੀ ਜਿੱਥੇ ਸ਼ਰਾਬ ਦਾ ਠੇਕੇਦਾਰ ਬੇਹੱਦ ਤੰਗ ਪ੍ਰੇਸ਼ਾਨ ਹੈ। ਉਸ ਨੂੰ ਰੋਜ਼ਾਨਾ ਵੱਡਾ ਘਾਟਾ ਪੈ ਰਿਹਾ ਹੈ। ਜਦੋਂਕਿ ਕਰ ਤੇ ਆਬਕਾਰੀ ਵਿਭਾਗ ਅਤੇ ਗਮਾਡਾ ਅਧਿਕਾਰੀਆਂ ਨੇ ਚੁੱਪ ਧਾਰ ਲਈ ਹੈ ਅਤੇ ਕੋਈ ਵੀ ਅਧਿਕਾਰੀ ਆਪਣਾ ਮੂੰਹ ਤੱਕ ਖੋਲ੍ਹਣ ਨੂੰ ਤਿਆਰ ਨਹੀਂ ਹੈ ਅਤੇ ਮੁਹਾਲੀ ਪੁਲੀਸ ਮੂਕ ਦਰਸ਼ਕ ਬਣੀ ਹੋਈ ਹੈ। ਅਧਿਕਾਰੀਆਂ ਦੀ ਅਣਦੇਖੀ ਕਾਰਨ ਇੱਥੇ ਕਿਸੇ ਵੀ ਵਕਤ ਸਥਿਤੀ ਤਣਾਅ ਪੂਰਨ ਹੋ ਸਕਦੀ ਹੈ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…