
ਗਰਾਮ ਸਭਾ ਦੇ ਜਨਰਲ ਇਜਲਾਸ ’ਤੇ ਪਿੰਡ ਵਾਸੀਆਂ ਨੇ ਸਵਾਲ ਚੁੱਕੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ
ਪਿੰਡ ਝਿਊਰਹੇੜੀ ਦੀ ਗਰਾਮ ਪੰਚਾਇਤ ਵੱਲੋਂ ਗਰਾਮ ਸਭਾ ਦਾ ਇਜਲਾਸ ਪਿੰਡ ਵਿੱਚ ਕਰਵਾਇਆ ਗਿਆ। ਇਸ ਸਬੰਧੀ ਪੰਚਾਇਤ ਵੱਲੋਂ ਮੁਨਿਆਦੀ ਵੀ ਨਹੀਂ ਕਰਵਾਈ ਗਈ ਅਤੇ ਸਿਰਫ਼ ਇੱਕ ਅਨਾਉਂਸਮੈਂਟ ਰਾਹੀਂ ਗਰਾਮ ਸਭਾ ਮੈਂਬਰਾਂ ਨੂੰ ਸੱਦਿਆ ਗਿਆ। ਜਿਸ ਕਰਕੇ ਅੱਧੇ ਪਿੰਡ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਗਰਾਮ ਸਭਾ ਦਾ ਇਜਲਾਸ ਹੋਣਾ ਹੈ, ਜਾਂ ਹੋ ਰਿਹਾ ਹੈ ਜਾਂ ਇਜਲਾਸ ਕੀ ਹੈ? ਇਸ ਤੋਂ ਬਾਅਦ ਇਸ ਗਰਾਮ ਸਭਾ ਵਿੱਚ ਤਿੰਨ ਗਰਾਮ ਸਭਾ ਮੈਂਬਰ ਅਤੇ ਸਰਪ੍ਰਸਤ ਸਰਪੰਚ ਮਨਪ੍ਰੀਤ ਸਿੰਘ ਹੀ ਪਹੁੰਚ ਸਕੇ ਅਤੇ ਉਸ ਤੋਂ ਬਾਅਦ ਸਰਪ੍ਰਸਤ ਸਰਪੰਚ ਮਨਪ੍ਰੀਤ ਸਿੰਘ ਨੇ ਆਪਣੀ ਪੰਚਾਇਤ ਨਾਲ ਸਲਾਹ ਕਰਕੇ ਅਤੇ ਪੰਚਾਇਤ ਸੈਕਟਰੀ ਯਾਦਵਿਦੰਰ ਸਿੰਘ ਨਾਲ ਸਲਾਹ ਕੀਤੀ ਅਤੇ ਇਜਲਾਸ ਨੂੰ 28 ਜੂਨ 2022 ਦਿਨ ਮੰਗਲਵਾਰ ਦਾ ਕੀਤਾ ਗਿਆ।
ਇਸ ਮੌਕੇ ਅੱਠ ਅਨਾਉਂਸਮੈਂਟਾਂ ਪਿੰਡ ਵਿੱਚ ਕੀਤੀਆਂ ਗਈਆ ਪਰ ਐਨ ਮੌਕੇ ’ਤੇ ਗਰਾਮ ਪੰਚਾਇਤ ਨੇ ਕਿਹਾ ਕਿ ਸੈਕਟਰੀ ਸਾਹਿਬ ਨੂੰ ਕੋਈ ਜਰੂਰੀ ਕੰਮ ਪੈ ਗਿਆ ਹੈ ਅਤੇ ਉਹ ਆ ਨਹੀਂ ਸਕਦੇ ਅਤੇ ਸਵੇਰੇ 10 ਵਜੇ ਅਨਾਉਂਸਮੈਂਟ ਕਰਕੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਮੀਟਿੰਗ ਨਾ ਹੋਣ ਅਤੇ 29 ਜੂਨ ਨੂੰ ਮੀਟਿੰਗ ਬਦਲ ਦਿੱਤੇ ਗਈ ਹੈ। ਇਸ ਮੀਟਿੰਗ ਵਿੱਚ ਅਵਤਾਰ ਸਿੰਘ ਨੂੰ ਡੀਡੀਪੀਓ ਵੱਲੋਂ ਮੀਟਿੰਗ ਕਰਵਾਉਣ ਲਈ ਭੇਜਿਆ ਗਿਆ।
ਇਸ ਮੌਕੇ ਪਿੰਡ ਦੀ ਗਰਾਮ ਸਭਾ ਸਵੇਰੇ 11 ਵਜੇ ਸ਼ੁਰੂ ਹੁੰਦੀ ਹੈ ਜਿਸ ਵਿੱਚ 48 ਗਰਾਮ ਸਭਾ ਮੈਂਬਰ ਮੌਜੂਦ ਹੁੰਦੇ ਹਨ। ਗ੍ਰਾਮ ਸਭਾ ਦਾ ਇਜਲਾਜ ਸ਼ੁਰੂ ਹੁੰਦਾ ਹੈ ਜਿਸ ਵਿੱਚ ਪੰਚਾਇਤ ਸੈਕਟਰੀ ਵੱਲੋਂ ਭਾਰਤ ਸਰਕਾਰ ਵੱਲੋਂ 10 ਨਿਯਮਾਂ ਨੂੰ ਲਾਗੂ ਕਰਨ ਲਈ ਹਦਾਇਤ ਕੀਤੀ ਗਈ। ਇਸ ਵਿੱਚ ਗ੍ਰਾਮ ਪੰਚਾਇਤ ਪਿੰਡ ਝਿਊਰਹੇੜੀ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾ ਵਿੱਚ 3.36 ਕਰੋੜ (ਤਿੰਨ ਕਰੋੜ ਛੱਤੀ ਲੱਖ ਰੁਪਏ) ਖਰਚਿਆ ਗਿਆ। ਅਤੇ ਗ੍ਰਾਮ ਪੰਚਾਇਤ ਪਿੰਡ ਝਿਊਰਹੇੜੀ ਵਿੱਚ 37 ਕਰੋੜ ਰੁਪਏ ਬਕਾਇਆ ਪਏ ਹਨ।
ਗ੍ਰਾਮ ਸਭਾ ਦੇ ਮੈਂਬਰ ਲਖਵਿੰਦਰ ਸਿੰਘ ਵੱਲੋਂ ਪਾਣੀ ਅਤੇ ਸਟਰੀਟ ਲਾਇਟ ਦਾ ਮੁੱਦਾ ਚੁੱਕਿਆ ਗਿਆ ਅਤੇ ਡਾ. ਸੁਖਵੀਰ ਸਿੰਘ ਵੱਲੋਂ ਪਿੰਡ ਦੀ ਗਰਾਮ ਪੰਚਾਇਤ ਨੂੰ ਗੰਦੇ ਪਾਣੀ ਅਤੇ ਪਾਣੀ ਦੇ ਬਕਾਇਆ ਬਿਲ, ਪਾਣੀ ਦੀ ਸੈਨੀਟੇਸ਼ਨ ਕਮੇਟੀ ਦੀਆਂ ਮੀਟਿੰਗਾਂ ਨਾ ਕਰਨ ਤੇ ਪੰਚਾਇਤ ਨੂੰ ਘੇਰਿਆ ਗਿਆ। ਇਸ ਤੋਂ ਬਾਅਦ ਪਿੰਡ ਦੀਆਂ ਨਰੇਗਾ ਅੌਰਤਾਂ ਦਾ ਮੁਦਾ ਵੀ ਗ੍ਰਾਮ ਸਭਾ ਦੇ ਇਜਲਾਸ ਵਿੱਚ ਉਠਾਇਆ ਗਿਆ ਜਿਸ ਵਿੱਚ ਛੱਤੀ ਅੌਰਤਾਂ ਅਤੇ ਪੁਰਸ਼ਾਂ ਦੇ ਕਾਰਡ ਬਣਾਏ ਹੋਏ ਹਨ। ਇਸ ਤੋਂ ਬਾਅਦ ਗਰਾਮ ਸਭਾ ਵਿੱਚ ਕੱਚੀ ਛੱਤਾਂ ਦੇ ਪੈਸੇ ਨਾ ਆਉਣ ਅਤੇ ਗਰੀਬ, ਦਲਿਤ, ਪੱਛੜੀ ਸ਼੍ਰੇਣੀਆਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਸਰਕਾਰੀ ਪਲਾਟ ਨਾ ਮੁਹੱਈਆ ਕਰਵਾਉਣ ਤੇ ਪੰਚਾਇਤ ਬਿਲਕੁਲ ਫੇਲ ਦਿਖੀ।
ਪੰਚਾਇਤ ਦੇ ਪੰਚ ਜਸਵਿੰਦਰ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਗਰੀਬ ਲੋਕਾਂ ਨੂੰ ਜੋ ਪਲਾਟ ਦੇਣ ਦੀ ਸਕੀਮ ਆਈ ਸੀ ਉਹ ਪਲਾਟ ਪੂਰੇ ਭਾਰਤ ਵਿੱਚ ਕੀਤੇ ਵੀ ਨਹੀਂ ਮਿਲੇ। ਇਸ ਤੋਂ ਬਾਅਦ ਜਸਵਿੰਦਰ ਸਿੰਘ ਗਰਾਮ ਸਭਾ ਮੈਂਬਰ ਨੇ ਪੰਚਾਇਤੀ ਮਤੇ ਦੀਆਂ ਕਾਪਿਆ ਮੁਹੱਈਆ ਕਰਵਾਉਣ ਅਤੇ ਗਰਾਮ ਸਭਾ ਦੇ ਇਜਲਾਸ ਦੀ ਮੁਨਿਆਦੀ 15 ਦਿਨ ਪਹਿਲਾਂ ਕਰਵਾਉਣ ਪਿੰਡ ਦੇ ਗਰੀਬ, ਦਲਿਤ, ਪੱਛੜੀ ਸ਼੍ਰੇਣੀਆਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਪਲਾਟ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਇਜਲਾਸ ਦੀ ਮੰਗ ਕੀਤੀ। ਪਿੰਡ ਵਿੱਚ ਕੁੜਾ ਕਰਕਟ ਦੇ ਪ੍ਰਾਜੈਕਟ ਦੇ ਨਾਲ ਸ਼ਮਸ਼ਾਨਘਾਟ ਦੀ ਉਸਾਰੀ ਦੀ ਜਾਂਚ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ।
ਇਸ ਤੋਂ ਬਾਅਦ ਠੇਕੇਦਾਰਾਂ ਦੇ ਨਾਮ ਦੀ ਲਿਸ਼ਟ ਅਤੇ ਖੱਡਾ ਰੋੜੀ ਦੀ ਚਾਰ ਦਿਵਾਰੀ ਲਈ ਵੀ ਮਤਾ ਪਾਇਆ ਗਿਆ। ਪਿੰਡ ਵਿੱਚ ਕਿਸੇ ਤਰਾਂ ਦੀ ਪੈਸੇ ਦੀ ਹੇਰਾ ਫੇਰੀ ਨਾ ਕਰਨ ਲਈ ਪਿੰਡ ਵਿੱਚ ਖਰੀਦ ਕਮੇਟੀ ਬਣਾਏ ਜਾਣ ਸਬੰਧੀ ਮਤਾ ਪਾਇਆ ਗਿਆ। ਪਿੰਡ ਕਰੀਮਪੁਰ ਤੇ ਕਾਂਧੀਪੁਰ ਵਿਖੇ ਪਈ 28 ਕਿਲੇ ਜਮੀਨ ਦੀ ਬੋਲੀ ਪਿੰਡ ਝਿਊਰਹੇੜੀ ਵਿੱਚ ਕਰਵਾਉਣ ਲਈ ਅਤੇ ਸਨੌਲੀ ਪਿੰਡ ਵਿੱਚ ਪਏ ਫਾਰਮ ਹਾਊਸ ਨੂੰ ਸਾਫ਼ੋ-ਸੁਥਰਾ ਬਣਾ ਕੇ ਕਿਰਾਏ ਤੇ ਦੇਣ ਲਈ ਵੀ ਮਤਾ ਪੁਆਇਆ ਗਿਆ ਇਸ ਮੌਕੇ ਪਿੰਡ ਦੇ ਸੂਝਵਾਨ ਵੋਟਰਾਂ ਵੱਲੋਂ ਜਿਮ ਅਤੇ ਰੁਜ਼ਗਾਰ ਦਾ ਮੁੱਦਾ ਵੀ ਉਠਾਇਆ ਗਿਆ। ਇਸ ਮੌਕੇ ਪਿੰਡ ਦੇ ਗਰਾਮ ਸਭਾ ਮੈਂਬਰ ਅਤੇ ਪੰਚ ਹਰਦੀਪ ਸਿੰਘ, ਪੰਚ ਜਸਵਿੰਦਰ ਸਿੰਘ, ਸਰਪੰਚ ਮਨਦੀਪ ਕੌਰ ਵੀ ਮੌਜੂਦ ਸਨ।