nabaz-e-punjab.com

ਮੈਰਿਜ਼ਾਂ ਪੈਲੇਸਾਂ ਵਿੱਚ ਵੱਜਦੇ ਡੀ.ਜੇ ਤੋਂ ਪਿੰਡਾਂ ਦੇ ਲੋਕ ਤੰਗ ਪ੍ਰੇਸ਼ਾਨ, ਅਧਿਕਾਰੀ ਬੇਖ਼ਬਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਫਰਵਰੀ:
ਖਰੜ ਸਬ ਡਿਵੀਜ਼ਨ ਵਿੱਚ ਪਿੰਡਾਂ ਦੇ ਵਸਨੀਕ ਮੈਰਿਜ਼ ਪੈਲਸਾਂ ਵਿੱਚ ਦੇਰ ਰਾਤ ਤੱਕ ਉੱਚੀ ਅਵਾਜ਼ ਵਿੱਚ ਵੱਜਦੇ ਡੀ.ਜੇ ਤੋਂ ਡਾਢੇ ਤੰਗ ਪ੍ਰੇਸ਼ਾਨ ਹਨ ਅਤੇ ਡੀ.ਜੇ.ਦੀ ਉੱਚੀ ਅਵਾਜ਼ ਵੀ ਦਿਲ ਦੇ ਮਰੀਜ਼ਾਂ ਨੂੰ ਚੁੱਭਦੀ ਹੈ। ਪਿੰਡ ਸਵਾੜਾ, ਚੂਹੜਮਾਜਰਾ ਦੀਆਂ ਪੰਚਾਇਤਾਂ ਅਤੇ ਪਿੰਡ ਨਿਵਾਸੀਆਂ ਵਲੋਂ ਸਾਂਝੇ ਤੌਰ ’ਤੇ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਲਿਖਤੀ ਪੱਤਰ ਭੇਜ ਕੇ ਲਿਖਿਆ ਕਿ ਹੁਣ ਜਦੋਂ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ ਤਾਂ ਵੀ ਡੀ.ਜੇ.ਦੇਰ ਰਾਤ ਅਤੇ ਦਿਨ ਵਿਚ ਉੱਚੀ ਉੱਚੀ ਅਵਾਜ਼ ਵਿਚ ਚੱਲਦੇ ਹਨ ਜਿਸ ਕਾਰਨ ਪ੍ਰੀਖਿਆਵਾਂ ਤੇ ਬੂਰਾ ਅਸਰ ਪੈ ਰਿਹਾ ਹੈ। ਉਨ੍ਹਾਂ ਲਿਖਿਆ ਕਿ ਪਿੰਡਾਂ ਦੇ ਨਾਲ ਕਰੀਬ 7 ਮੈਰਿਜ ਪੈਲੇਸ ਪੈਂਦੇ ਹਨ ਇਨ੍ਹਾਂ ਵਿਚ ਦਿਨ ਰਾਤ ਪ੍ਰੋਗਰਾਮ ਚੱਲਦੇ ਹਨ ਜਿਸ ਕਾਰਨ ਹਰ ਵੇਲੇ ਡੀ.ਜੇ. ਦੀ ਵਰਤੋਂ ਕਰਦੇ ਹਨ ਇਹ ਡੀ.ਜੇ ਊਚੀ ਅਵਾਜ਼ ਵਿਚ ਵੱਜਦੇ ਹਨ। ਪਿੰਡਾਂ ਵਿਚ ਕਈ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਹਨ ਅਤੇ ਇਸ ਤੋਂ ਇਲਾਵਾ ਰਾਤ ਸਮੇ ਪੈਲੈਸਾਂ ਵਿਚ ਆਤਿਸ਼ਬਾਜੀ ਵੀ ਅੰਧਾ ਧੁੰਦ ਕੀਤੀ ਜਾਂਦੀ ਹੈ ਜੋ ਪ੍ਰਦੂਸ਼ਣ ਫੈਲ ਰਹੀ ਹੈ।
ਸਰਪੰਚ ਜਸਮੇਰ ਸਿੰਘ, ਕਰਮਜੀਤ ਸਿੰਘ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਨੰਬਰਦਾਰ ਲਖਵੀਰ ਸਿੰਘ, ਮਨਜੀਤ ਸਿੰਘ ਪੰਚ, ਹਰਜਿੰਦਰ ਸਿੰਘ,ਰਾਮਪਾਲ ਸਿੰਘ, ਲਖਵਿੰਦਰ ਸਿੰਘ,ਸੁਖਦੇਵ ਸਿੰਘ, ਦਵਿੰਦਰ ਸਿੰਘ,ਸੁਰਜੀਤ ਸਿੰਘ,ਮਨਜੀਤ ਸਿੰਘ, ਹਰਜੀਤ ਸਿੰਘ, ਜਗਜੀਤ ਸਿੰਘ, ਮੋਹਨ ਸਿੰਘ ਅਤੇ ਦੋਵੇ ਪਿੰਡਾਂ ਦੇ ਤਿੰਨ ਦਰਜਨ ਤੋਂ ਵਧੇਰੇ ਵਸਨੀਕਾਂ ਦੇ ਦਸਤਖਤ ਹਨ। ਪਿੰਡਾਂ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਡੀ.ਜੇ.ਬੰਦ ਕਰਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਪਿੰਡਾਂ ਦੇ ਵਸਨੀਕਾਂ ਦਾ ਵਫ਼ਦ ਖਰੜ ਦੇ ਵਿਧਾਇਕ ਕੰਵਰ ਸੰਧੂ ਅਤੇ ਆਪ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਧਾਲੀਵਾਲ ਨੂੰ ਵੀ ਮਿਲਿਆ। ਉਨ੍ਹਾਂ ਇਸ ਮਾਮਲੇ ਤੇ ਕਾਰਵਾਈ ਦਾ ਭਰੋਸਾ ਦਿਵਾਇਆ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…