nabaz-e-punjab.com

ਦਿੱਲੀ ਹਿੰਸਕ ਘਟਨਾਵਾਂ: ਬਾਦਲ ਪਰਿਵਾਰ ਭਾਜਪਾ ਤੋਂ ਨਾਤਾ ਤੋੜੇ, ਹਰਸਿਮਰਤ ਵੀ ਅਸਤੀਫ਼ਤਾ ਦੇਵੇ: ਬਡਹੇੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਫਰਵਰੀ:
ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕਿ ਦਿੱਲੀ ਵਿਖੇ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਜਿਸ ਵਿੱਚ ਬਾਦਲਕਿਆਂ ਦੀ ਭਾਈਵਾਲ ਪਾਰਟੀ ਭਾਜਪਾ ਦੇ ਇਸ਼ਾਰਿਆਂ ’ਤੇ ਨੱਚਣ ਵਾਲੀਆਂ ਹਿੰਦੂ ਸੰਸਥਾਵਾਂ ਜ਼ਿੰਮੇਵਾਰ ਹਨ ਜੋ ਘੱਟ ਗਿਣਤੀਆਂ ਮੁਸਲਮਾਨ ਭਾਈਚਾਰੇ ਅਤੇ ਸਿੱਖ ਭਾਈਚਾਰੇ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਹ ਕੋਈ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਨਹੀਂ ਸਗੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ।
ਸ੍ਰੀ ਬਡਹੇੜੀ ਨੇ ਆਖਿਆ ਕਿ ਕਿ ਮੋਦੀ ਸਰਕਾਰ ਲਗਾਤਾਰ ਮਨਮਾਨੀਆਂ ਕਰ ਰਹੀ ਹੈ ਬਾਦਲ ਪਰਿਵਾਰ ਝੋਲੀ ਚੁੱਕ ਬਣ ਕੇ ਆਪਣੇ ਸੌੜੇ ਸਿਆਸੀ ਹਿਤਾਂ ਲਈ ਮੂਕ ਦਰਸ਼ਕ ਬਣਿਆ ਬੈਠਾ ਹੈ ਕੁਰਸੀ ਦੇ ਲਾਲਚ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਬਿਠਾ ਕੇ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਸਿੱਖ ਕੌਮ ਦਾ ਨੁਕਸਾਨ ਕਰਵਾਉਣ ਵਾਲੇ ਬਾਦਲਕਿਆਂ ਨੇ ਸਿੱਖ ਸੰਸਥਾਵਾਂ ਦਾ ਵੀ ਨੁਕਸਾਨ ਕੀਤੈ ਕੌਮ ਬਾਦਲਕਿਆਂ ਦੀ ਸ਼ਕਲ ਦੇਖ ਕੇ ਰਾਜ਼ੀ ਨਹੀਂ ਹੈ। ਬਾਦਲ ਪਰਿਵਾਰ ਕੇਵਲ ਤੇ ਕੇਵਲ ਲਾਲਚ ਵਿੱਚ ਬੇਗੈਰਤ ਹੋ ਰਿਹਾ ਹੈ ਆਪਣੀ ਕੌਮ ਦਾ ਨੁਕਸਾਨ ਕਰਵਾ ਰਿਹਾ ਹੈ ਜੇਕਰ ਰਤਾ ਵੀ ਗ਼ੈਰਤ ਬਚੀ ਹੈ ਤਾਂ ਤੁਰੰਤ ਭਾਜਪਾ ਨਾਲ ਤੋੜ ਵਿਛੋੜਾ ਕਰਨ ਅਤੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਕੇ ਘੱਟ ਗਿਣਤੀਆਂ ਮੁਸਲਮਾਨ ਭਾਈਚਾਰੇ ਅਤੇ ਸਿੱਖ ਭਾਈਚਾਰੇ ਦੇ ਪੱਖ ਵਿੱਚ ਖਲੋਣ ਦੀ ਹਿੰਮਤ ਦਿਖਾਉਣ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…