Share on Facebook Share on Twitter Share on Google+ Share on Pinterest Share on Linkedin ਠੇਕੇਦਾਰਾ ਯੂਨੀਅਨ ਦੀ ਬਿਲਡਿੰਗ ਵਿੱਚ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਰਾਮਗੜ੍ਹੀਆ ਭਵਨ ਫੇਜ਼-3ਬੀ1 ਵਿੱਚ ਠੇਕੇਦਾਰ ਯੂਨੀਅਨ ਨੂੰ ਸਮਾਗਮ ਕਰਨ ਲਈ ਨਹੀਂ ਦਿੱਤੀ ਇਜਾਜ਼ਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ: ਵਿਸ਼ਵਕਰਮਾ ਦਿਵਸ ਮੌਕੇ ਅੱਜ ਪਿੰਡ ਸ਼ਾਹੀਮਾਜਰਾ ਫੇਜ਼-5 ਵਿਚਲੀ ਠੇਕੇਦਾਰਾ ਯੂਨੀਅਨ ਦੀ ਬਿਲਡਿੰਗ ਵਿੱਚ ਦੀਦਾਰ ਸਿੰਘ ਕਲਸੀ ਦੀ ਰਹਿਨੁਮਾਈ ਹੇਠ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੀਦਾਰ ਸਿੰਘ ਕਲਸੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ, ਮਗਰੋਂ ਸਾਰਿਆਂ ਨੇ ਇਕ ਦੂਜੇ ਨੂੰ ਅੱਜ ਦੇ ਦਿਹਾੜੇ ਸਬੰਧੀ ਵਧਾਈਆਂ ਦਿੱਤੀਆਂ। ਉਨਾਂ ਦੱਸਿਆ ਕਿ ਅੱਜ ਦੇ ਦਿਨ ਸਾਰੇ ਕਿਰਤੀ ਸਮਾਜ ਦੇ ਲੋਕ ਆਪਣੇ ਆਪਣੇ ਅੌਜ਼ਾਰਾਂ ਦੀ ਪੂਜਾ ਕਰਦੇ ਹਨ ਅਤੇ ਆਉਣ ਵਾਲਾ ਸਾਰਾ ਸਾਲ ਚੰਗਾ ਬਤੀਤ ਹੋਵੇ ਇਸ ਦੀ ਕਾਮਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਵੱਲੋਂ ਫੇਜ਼-3ਬੀ1 ਸਥਿਤ ਭਵਨ ਵਿੱਚ ਵਿਸ਼ਵਕਰਮਾ ਪੂਜਾ ਕੀਤੀ ਜਾਣੀ ਸੀ ਪ੍ਰੰਤੂ ਭਵਨ ਦੇ ਪ੍ਰਬੰਧਕਾਂ ਵੱਲੋਂ ਇਜਾਜ਼ਤ ਨਾ ਮਿਲਣ ਕਾਰਨ ਠੇਕੇਦਾਰਾ ਯੂਨੀਅਨ ਦੀ ਬਿਲਡਿੰਗ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਗੁਰੂ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਗੁਰਸੇਵਕ ਸਿੰਘ ਕੈਂਸਰੇ, ਬਾਲਾ ਸਿੰਘ, ਪ੍ਰਤਾਪ ਸਿੰਘ ਭੰਵਰਾ, ਲਖਵੀਰ ਸਿੰਘ, ਸਰਦਾਰਾ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਕਲਸੀ, ਪੰਡਿਤ ਰਾਜਵੰਸ਼ ਸ਼ਰਮਾ, ਤੀਰਥ ਸਿੰਘ, ਸੁੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਿੰਦਰ ਸਿੰਘ, ਨਿਰਮਲ ਸਿੰਘ, ਰਾਜਿੰਦਰ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਸੁੱਚਾ ਸਿੰਘ, ਜੁਗਿੰਦਰ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਵਿਜੇ ਕੁਮਾਰ, ਜਸਵੰਤ ਸਿੰਘ ਕਾਨਪੁਰੀ ਸਮੇਤ ਕਈ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ