Share on Facebook Share on Twitter Share on Google+ Share on Pinterest Share on Linkedin ਨਾਗਪੁਰ ਦੀ ਟੀਮ ਵੱਲੋਂ ਐਗਰੋ ਕੈਮੀਕਲਜ਼ ਪਲਾਂਟ ਮੁਹਾਲੀ ਦਾ ਦੌਰਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ: ਵਿਦਰਭਾ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਨਾਗਪੁਰ (ਮਹਾਂਰਾਸ਼ਟਰ) ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਡਾ. ਰਜਿੰਦਰ ਬੀ ਸਿੰਗਣੇ, ਪ੍ਰਬੰਧਕੀ ਨਿਰਦੇਸ਼ਕ ਐਸ ਹਰੀਬਾਬੂ, ਸਹਿਕਾਰਤਾ ਮੰਤਰੀ ਦੇ ਓਐਸਡੀ ਡਾ. ਰਾਜਾ ਰਾਮ ਦਿੱਗੇ, ਡਾਇਰੈਕਟਰ ਡਾ. ਸੰਤੋਸ਼ ਕੁਮਾਰ ਅਤੇ ਮੌਜੂਦਾ ਵਿਧਾਇਕ ਸੁਨੀਲ ਸੀ ਕੇਦਾਰ ਦੀ ਅਗਵਾਈ ਹੇਠ 9 ਮੈਂਬਰ ਉੱਚ ਪੱਧਰੀ ਵਫ਼ਦ ਨੇ ਅੱਜ ਮੁਹਾਲੀ ਵਿੱਚ ਸਥਿਤ ਪੰਜਾਬ ਮਾਰਕਫੈੱਡ ਦੇ ਐਗਰੋ ਕੈਮੀਕਲਜ਼ ਪਲਾਂਟ ਦਾ ਦੌਰਾ ਕੀਤਾ। ਇਸ ਮੌਕੇ ਮਾਰਕਫੈੱਡ ਪੰਜਾਬ ਦੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਬੀ.ਐਮ. ਸ਼ਰਮਾ ਅਤੇ ਮਾਰਕਫੈੱਡ ਐਗਰੋ ਕੈਮੀਕਲਜ਼ ਪਲਾਂਟ ਦੇ ਡਿਪਟੀ ਜਨਰਲ ਮੈਨੇਜਰ ਐਸ.ਕੇ. ਝਾਅ ਨੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸ੍ਰੀ ਐਸ.ਕੇ. ਝਾਅ ਨੇ ਵਫ਼ਦ ਦੇ ਮੈਂਬਰਾਂ ਨੂੰ ਮਾਰਕਫੈੱਡ ਅੇਗਰੋ ਕੈਮੀਕਲਜ਼ ਪਲਾਂਟ ਅਤੇ ਖੇਤੀਬਾੜੀ ਨਾਲ ਸਬੰਧਤ ਰਸਾਇਣਕ ਦਵਾਈਆਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਅਤੇ ਉਕਤ ਟੀਮ ਨੇ ਪੂਰੀ ਦਿਲਚਸਪੀ ਨਾਲ ਪਲਾਂਟ ਅਤੇ ਕਾਰੋਬਾਰ ਵਿੱਚ ਰੁਚੀ ਦਿਖਾਈ। ਇਸ ਮੌਕੇ ਡੀ.ਐਸ. ਭੋਗਲ ਅਤੇ ਸਰਬਜੀਤ ਸਿੰਘ ਬਾਜਵਾ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ