
ਗੁਰੂ ਮਾਨਿਓਂ ਨਿਸਕਾਮ ਸੇਵਾ ਸੁਸਾਇਟੀ ਲਾਲੜੂ ਵੱਲੋਂ ਸੰਗਤ ਨੂੰ ਗੁਰਬਾਣੀ ਦੀਆਂ ਸੈਂਚੀਆਂ ਭੇਂਟ ਕੀਤੀਆਂ
ਭੁਪਿੰਦਰ ਸਿੰਗਾਰੀਵਾਲ, ਨਵਾਂ ਗਰਾਓਂ, 28 ਦਸੰਬਰ:
ਗੁਰੂ ਮਾਨਿਓਂ ਨਿਸਕਾਮ ਸੇਵਾ ਸੁਸਾਇਟੀ ਲਾਲੜੂ ਵੱਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਢਕੋਰਾਂ ਵਿੱਚ ਸਹਿਜ ਪਾਠ ਕਰਨ ਵਾਲੀ ਸੰਗਤ ਨੂੰ ਗੁਰਬਾਣੀ ਦੀਆਂ ਸੈਂਚੀਆਂ ਭੇਂਟ ਕੀਤੀਆਂ ਗਈਆਂ। ਭਾਈ ਮੇਜਰ ਸਿੰਘ ਦੀ ਅਗਵਾਈ ਹੇਠ ਪਿੰਡ ਢਕੋਰਾਂ ਵਿੱਚ ਰੱਖੇ ਸਮਾਗਮ ਦੌਰਾਨ ਇਲਾਕੇ ਦੇ ਚਾਹਵਾਨ 45 ਕਰੀਬ ਸਿੱਖਾਂ, ਸਿੱਖ ਬੀਬੀਆਂ ਅਤੇ ਸਿੱਖ ਨੌਜਵਾਨਾਂ ਨੂੰ ਸੈਂਚੀਆਂ ਭੇਂਟ ਕੀਤੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਆਗੂ ਕੁਲਦੀਪ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਸੱਚੇ ਜੀਵਨ ਲਈ ਅਰਥ ਵਿਚਾਰਾਂ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਸੁਸਾਇਟੀ ਵੱਲੋਂ ਜਤਿੰਦਰਪਾਲ ਸਿੰਘ ਉਪਲ ਅਤੇ ਦਵਿੰਦਰ ਸਿੰਘ ਸਰਵਾਰਾ ਆਸਟਰੇਲੀਆਂ ਮੈਲਬੋਰਨ ਦੇ ਯਤਨਾਂ ਸਦਕਾ ਪੰਜਾਬ ਭਰ ਵਿੱਚ ਗੁਰਬਾਣੀ ਦੀਆਂ ਸੰਪੂਰਨ ਸੈਂਚੀਆਂ ਰਾਹੀਂ ਸਹਿਜ ਪਾਠ ਕਰਨ ਦੀ ਇਹ ਲਹਿਰ ਆਰੰਭ ਕੀਤੀ ਗਈ ਹੈ। ਇਸ ਮੌਕੇ ਭਾਈ ਹਰਜੀਤ ਸਿੰਘ ਹਰਮਨ, ਰਣਜੀਤ ਸਿੰਘ ਮੰਗਾ ਮਾਣਕਪੁਰ, ਸੁਖਦੇਵ ਸਿੰਘ ਕੰਸਾਲਾ, ਸੁਰਿੰਦਰ ਸਿੰਘ ਮਾਣਕਪੁਰ, ਦਿਲਬਾਗ ਸਿੰਘ ਢਕੋਰਾਂ ਖੁਰਦ ਹਾਜ਼ਰ ਸਨ।