ਨਿਰੰਕਾਰੀ ਮਿਸ਼ਨ ਦੇ ਵਾਲੰਟੀਅਰਾਂ ਨੇ ਸਰਕਾਰੀ ਸਕੂਲ ਵਿੱਚ ਲਗਾਏ ਪੌਦੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਫਰਵਰੀ:
ਸੰਤ ਨਿਰੰਕਾਰੀ ਚੈਰੀਟੇਬਲ ਟਰੱਸਟ ਵੱਲੋਂ ਬੀਤੇ ਦਿਨੀਂ ਸੰਤ ਬਾਬਾ ਹਰਦੇਵ ਸਿੰਘ ਦੇ 63ਵੇਂ ਜਨਮ ਦਿਵਸ ਦੇ ਮੌਕੇ ਸ਼ਹਿਰ ਵਿੱਖ ਵੱਖ ਵੱਖ ਥਾਵਾਂ ’ਤੇ ਸਫ਼ਾਈ ਕੀਤੀ ਗਈ ਅਤੇ ਪੌਦੇ ਲਾਏ ਗਏ। ਇਸ ਸਬੰਧੀ ਇੱਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਚਰਨਜੀਤ ਕੌਰ, ਈਕੋ ਕਲੱਬ ਦੀ ਇੰਚਾਰਜ ਲੈਕਚਰਾਰ ਜਸਵਿੰਦਰ ਕੌਰ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਨੇ ਸਕੂਲ ਦੇ ਅਹਾਤੇ ਵਿੱਚ ਪੌਦੇ ਲਗਾਏ। ਪ੍ਰਿੰਸੀਪਲ ਚਰਨਜੀਤ ਕੌਰ ਨੇ ਨੇ ਫਾਊਂਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਾਤਾਵਰਨ ਵਿੱਚ ਦਿਨੋਂ ਦਿਨ ਆ ਰਹੇ ਬਿਗਾੜ ‘ਤੇ ਚਿੰਤਾ ਪ੍ਰਗਟਾਈ ਅਤੇ ਸਭਨਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਨਿਰੰਕਾਰੀ ਭਵਨ ਵਿੱਚ ਵੀ ਪੌਦੇ ਲਾਏ ਗਏ ਜਦੋਂਕਿ ਸੰਸਥਾ ਵੱਲੋਂ ਸ਼ੁਰੂ ਕੀਤੀ ਸਫ਼ਾਈ ਮੁਹਿੰਮ ਤਹਿਤ ਸਥਾਨਕ ਰੇਲਵੇ ਸਟੇਸ਼ਨ, ਰੇਲਵੇ ਪੁਲ ਨੇੜੇ ਅਤੇ ਮੋਰਿੰਡਾ ਰੋਡ ਦੇ ਨਾਲੇ ਦੀ ਸਫ਼ਾਈ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…