Share on Facebook Share on Twitter Share on Google+ Share on Pinterest Share on Linkedin ਵੋਟਰ ਬਣੋ ਤੇ 20 ਫੀਸਦੀ ਛੋਟ ਪਾਓ, ਹੋਟਲਾਂ ਤੇ ਰੇਸਤਰਾਂ ਵਾਲਿਆਂ ਨੇ ਨੌਜਵਾਨ ਵੋਟਰਾਂ ਲਈ ਸਹੂਲਤਾਂ ਐਲਾਨੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ: ਨਵੇਂ ਬਣੇ ਵੋਟਰਾਂ ਨੂੰ ਆਪਣਾ ਫੋਟੋ ਵੋਟਰ ਸ਼ਨਾਖਤੀ ਕਾਰਡ ਅਤੇ ਵੋਟਰ ਵਜੋਂ ਦਰਜ ਹੋਣ ਦਾ ਹੋਰ ਕੋਈ ਸਬੂਤ ਦਿਖਾਉਣ ਉਤੇ ਹੋਟਲਾਂ ਤੇ ਰੇਸਤਰਾਂ ਵਿੱਚ ਖੁਰਾਕੀ ਵਸਤਾਂ ਉਤੇ ਘੱਟੋ ਘੱਟ 20 ਫੀਸਦੀ ਛੋਟ ਮਿਲੇਗੀ। ਇਹ ਛੋਟ ਹੁਣ ਤੋਂ 19 ਅਪ੍ਰੈਲ 2019 ਤੱਕ ਲਾਗੂ ਰਹੇਗੀ। ਇਸ ਸਬੰਧੀ ਫੈਸਲਾ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਹੋਟਲਾਂ, ਰੇਸਤਰਾਂ ਅਤੇ ਮਲਟੀਪਲੈਕਸਾਂ ਦੇ ਮਾਲਕਾਂ ਤੇ ਮੈਨੇਜਰਾਂ ਨਾਲ ਹੋਈ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਧ ਤੋਂ ਵੱਧ ਵੋਟਿੰਗ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਦਿਸ਼ਾ ਵਿੱਚ ਜੰਗੀ ਪੱਧਰ ਉਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਣੇ ਵੋਟਰਾਂ ਨੂੰ ਹੋਟਲਾਂ ਤੇ ਰੇਸਤਰਾਂ ਵਿੱਚ 19 ਅਪਰੈਲ 2019 ਤੱਕ ਛੋਟ ਮਿਲੇਗੀ। ਇਸ ਮਗਰੋਂ ਪੋਲਿੰਗ ਵਾਲੇ ਦਿਨ ਤੋਂ ਬਾਅਦ ਹਰੇਕ ਵੋਟਰ, ਜਿਹੜਾ ਆਪਣੀ ਉਂਗਲ ਉੱਤੇ ਵੋਟ ਪਾਉਣ ਵਾਲੀ ਸਿਆਹੀ ਦਾ ਨਿਸ਼ਾਨ ਦਿਖਾਏਗਾ, ਉਸ ਨੂੰ ਹੋਟਲਾਂ ਤੇ ਰੇਸਤਰਾਂ ਵਿੱਚ ਖੁਰਾਕੀ ਵਸਤਾਂ ਉੱਤੇ 23 ਮਈ, 2019 ਤੱਕ 25 ਫੀਸਦੀ ਛੋਟ ਮਿਲੇਗੀ। ਸ੍ਰੀਮਤੀ ਸਾਹਨੀ ਨੇ ਕਿਹਾ ਕਿ ਵੋਟਰਾਂ ਦੀ ਭਾਈਵਾਲੀ ਵਧਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਵਿੱਚ ਨਿਵੇਕਲੇ ਤੇ ਨਵੇਂ ਵਿਚਾਰਾਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮਲਟੀਪਲੈਕਸਾਂ ਵਿੱਚ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰਨ ਲਈ ਬੈਨਰ ਵੀ ਲਾਏ ਜਾਣ। ਇਸ ਮੀਟਿੰਗ ਵਿੱਚ ਹਾਜ਼ਰ ਮਾਲਕਾਂ ਤੇ ਮੈਨੇਜਰਾਂ ਨੇ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰਨ ਲਈ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਡਿਪਟੀ ਰਜਿਸਟਰਾਰ ਸਹਿਕਾਰੀ ਸੁਸਾਇਟੀਆਂ ਅਭਿਤੇਸ਼ ਸੰਧੂ ਅਤੇ ਤਹਿਸੀਲਦਾਰ ਚੋਣਾਂ ਸੰਜੇ ਕੁਮਾਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ