
ਕੌਮੀ ਵੋਟਰ ਦਿਵਸ ਮਨਾਇਆ ਗਿਆ
ਜੰਡਿਆਲਾ ਗੁਰੂ, 26 ਜਨਵਰੀ (ਕੁਲਜੀਤ ਸਿੰਘ):
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿੱਖੇ ਕੌਮੀ ਵੋਟਰ ਦਿਵਸ ਮਨਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਬੀ ਡੀ ਪੀ ਓ ਕਮ ਏ ਆਰ ਓ 2 ਜੰਡਿਆਲਾ ਗੁਰੂ ਨੇ ਕੀਤੀ ।ਇਸ ਸਮਾਗਮ ਵਿੱਚ 18 ਸਾਲ ਦੀ ਉਮਰ ਪਾਰ ਕਰ ਚੁੱਕੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਨਾਲ ਦੱਸਿਆ ਗਿਆ।ਵੋਟਰਾਂ ਨੂੰ 4 ਫਰਵਰੀ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ,ਬਿਨਾ ਕਿਸੇ ਡਰ ,ਸਹਿਮ ਅਤੇ ਲਾਲਚ ਤੋਂ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ।ਅੱਜ ਦੇ ਦਿਨ ਦੀ ਮਹੱਤਤਾ ਤੇ ਵੋਟਰ ਪ੍ਰਣ ਪੱਤਰ ਜਿਸ ਵਿੱਚ ਹਰੇਕ ਵੋਟਰ ਨੂੰ ਇਹ ਪ੍ਰਣ ਕਰਾਇਆ ਗਿਆ ਕਿ ਮੈ 4 ਫਰਵਰੀ ਵਾਲੇ ਦਿਨ ਸੁਤੰਤਰ ,ਨਿਰਪੱਖ ,ਅਤੇ ਸ਼ਾਂਤੀਪੂਰਨ ,ਕਿਸੇ ਵੀ ਲਾਲਚ ਤੋਂ ਬਗੈਰ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਕਰਾਂਗਾ ।ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੀ ਦਿੱਤੇ ਗਏ।ਸਕੂਲ ਦੀਆਂ ਵਿਦਿਆਰਥਣਾਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਬੋਲੀਆਂ ,ਗੀਤ ਅਤਵ ਜਾਗੋ ਦੇ ਦ੍ਰਿਸ਼ ਪੇਸ਼ ਕੀਤੇ ਗਏ।ਇਸ ਮੌਕੇ ਚੋਣ ਸੁਪਰਵਾਈਜਰ ਕੁਲਵਿੰਦਰ ਜੀਤ ਸਿੰਘ ਬੁੰਡਾਲਾ ,ਬਲਬੀਰ ਸਿੰਘ ,ਪ੍ਰਿੰਸੀਪਲ ਮੈਡਮ ਸੁਮਨ ਕਾਂਤਾ ,ਮੈਡਮ ਪੁਸ਼ਪਿੰਦਰ ,ਸੁਖਵਿੰਦਰ ਕੌਰ ,ਮਨਪ੍ਰੀਤ ਸਿੰਘ ,ਮੁੱਖਤਾਰ ਸਿੰਘ ,ਕੁਲਵਿੰਦਰ ਭੱਟੀ ,ਅਤੇ ਸਟੇਜ ਸੈਕਟਰੀ ਦੀ ਭੂਮਿਕਾ ਕੁਲਦੀਪ ਸਿੰਘ ਨਿਭਾਈ ।ਇਸ ਤੋਂ ਇਲਾਵਾ ਇਸ ਮੌਕੇ ਸਮੂਹ ਬੀ ਐਲ ਓ ਹਾਜ਼ਿਰ ਸਨ।