Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਹੁਣ 18 ਨਵੰਬਰ ਤੱਕ ਕਰਵਾ ਸਕਣਗੇ ਵੋਟਰ ਆਪਣੀ ਤਸਦੀਕ 20 ਜਨਵਰੀ 2020 ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ: ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਚੱਲ ਰਹੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰੋਗਰਾਮਾਂ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵੋਟਰ ਪਛਾਣ ਪ੍ਰੋਗਰਾਮ ਅਤੇ ਹੋਰ ਮੁੱਢਲੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸ਼ਾਮਲ ਹੈ, ਦੀ ਮਿਤੀ ਵਧਾ ਕੇ 18 ਨਵੰਬਰ 2019 ਕਰ ਦਿੱਤੀ ਗਈ ਹੈ, ਜਦੋਂਕਿ ਵੋਟਰ ਸੂਚੀ 25 ਨਵੰਬਰ 2019 ਨੂੰ ਮੱੁਢਲੇ ਤੌਰ ’ਤੇ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ। ਤਰੁੱਟੀਆਂ ਤੇ ਇਤਰਾਜ਼ 25 ਨਵੰਬਰ 2019 ਤੋਂ 24 ਦਸੰਬਰ 2019 ਤੱਕ ਲਏ ਜਾਣਗੇ। ਤਰੁੱਟੀਆਂ ਤੇ ਇਤਰਾਜ਼ ਸਬੰਧੀ ਪ੍ਰਾਪਤ ਅਰਜ਼ੀਆਂ ਦਾ ਨਿਬੇੜਾ 10 ਜਨਵਰੀ 2020 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਜਨਵਰੀ 2020 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਹੋਵੇਗੀ। ਡੀਸੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਪਛਾਣ ਪ੍ਰੋਗਰਾਮ ਪਹਿਲੀ ਸਤੰਬਰ 2019 ਤੋਂ ਚੱਲ ਰਿਹਾ ਹੈ, ਜਿਸ ਤਹਿਤ ਵੋਟਰ ਖ਼ੁਦ www.nvsp.in ਅਤੇ Voter 8elpline 1pp ’ਤੇ ਜਾ ਕੇ ਖ਼ੁਦ ਆਪਣੀ ਤੇ ਆਪਣੇ ਪਰਿਵਾਰ ਦੀ ਵੋਟ ਤਸਦੀਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਆਪਣੀ ਅਤੇ ਆਪਣੇ ਪਰਿਵਾਰ ਦੀ ਵੈਰੀਫਿਕੇਸ਼ਨ ਕਰਨ/ਕਰਵਾਉਣ ਸਮੇਂ ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅਰਧ ਸਰਕਾਰੀ ਸ਼ਨਾਖ਼ਤੀ ਕਾਰਡ, ਬੈਂਕ ਪਾਸ-ਬੱੁਕ, ਕਿਸਾਨ ਸ਼ਨਾਖ਼ਤੀ ਕਾਰਡ ’ਚੋਂ ਕੋਈ ਇਕ ਦਸਤਾਵੇਜ਼ ਦੀ ਕਾਪੀ ਆਪਣੀ ਪੁਸ਼ਟੀ ਕਰਵਾਉਣ ਸਬੰਧੀ ਅਪਲੋਡ ਕਰ ਸਕਦੇ ਹਨ ਜਾਂ ਇਸ ਦੀ ਫੋਟੋ ਸਟੇਟ ਕਾਪੀ ਸਬੰਧਤ ਬੂਥ ਲੈਵਲ ਅਫ਼ਸਰ ਨੂੰ ਡੋਰ-ਟੂ-ਡੋਰ ਸਰਵੇਖਣ ਸਮੇਂ ਮੁਹੱਈਆ ਕਰਵਾ ਸਕਦੇ ਹਨ। ਸ੍ਰੀ ਦਿਆਲਨ ਨੇ ਬੀਐਲਓਜ਼ ਨੂੰ ਹਦਾਇਤ ਹੈ ਕਿ ਉਹ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਿਵੀਜ਼ਨ ਅਤੇ ਵੋਟਰ ਪਹਿਚਾਣ ਪ੍ਰੋਗਰਾਮ ਦੀ ਵਧਾਈ ਗਈ ਮਿਤੀ ਦੌਰਾਨ ਛੁੱਟੀਆਂ ਵਾਲੇ ਦਿਨ ਵੀ ਵੱਧ ਤੋਂ ਵੱਧ ਵੋਟਰਾਂ ਦੀ ਤਸਦੀਕ ਕਰਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਵੋਟਾਂ ਤਸਦੀਕ ਕਰਨ ਵਾਲੇ ਬੀਐਲਓਜ਼ ਨੂੰ ਪੂਰਾ ਸਹਿਯੋਗ ਦੇਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ