ਹਲਕਾ ਜੰਡਿਆਲਾ ਗੁਰੂ ਵਿੱਚ ਸ਼ਾਂਤੀਪੂਰਵਕ ਹੋਇਆ ਮਤਦਾਨ ਅਤੇ ਸੁਰੱਖਿਆ ਦੇ ਰਹੇ ਕੜੇ ਪ੍ਰਬੰਧ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 4 ਫਰਵਰੀ (ਕੁਲਜੀਤ ਸਿੰਘ )
ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਵਿੱਚ 74 .60%ਅਤੇ ਜੰਡਿਆਲਾ ਸ਼ਹਿਰ ਵਿੱਚ ਕਰੀਬ 77 % ਵੋਟਾਂ ਪੋਲਿੰਗ ਹੋਈਆਂ। ਸੁਰੱਖਿਆ ਦੇ ਕੜੇ ਪ੍ਰਬੰਧਾਂ ਹੇਠ ਇੱਥੇ ਪੋਲਿੰਗ ਹੋਈ ਜੋ ਕਿ ਸ਼ਾਂਤੀਪੂਰਵਕ ਰਹੀ।ਇਸ ਵਾਰ ਇੱਥੋਂ ਮੈਦਾਨ ਵਿੱਚ ਕੁੱਲ 8 ਉੱਮੀਦਵਾਰ ਹਨ ਜਦਕਿ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੇ ਉੱਮੀਦਵਾਰ ਸੁਖਵਿੰਦਰ ਸਿੰਘ ਡੈਨੀ ,ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਗਠਜੋੜ ਦੇ ਉੱਮੀਦਵਾਰ।ਡਾਕਟਰ ਦਲਬੀਰ ਸਿੰਘ ਵੇਰਕਾ ਅਤੇ ਆਮ ਆਦਮੀ ਪਾਰਟੀ ਦੇ ਉੱਮੀਦਵਾਰ ਹਰਭਜਨ ਸਿੰਘ ਦਾ ਹੈ ।ਲੋਕਾਂ ਦਾ ਵੋਟਾਂ ਪਾਉਣ ਵਿੱਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ।ਲੋਕ ਸਵੇਰੇ 8 ਵੱਜਦੇ ਹੀ ਪੋਲਿੰਗ ਬੂਥਾਂ ਤੇ ਆਪਣੀ ਵੋਟ ਪਾਉਣ ਲਈ ਪਹੁੰਚ ਗਏ।ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਲੱਗ ਗਈਆਂ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…