Share on Facebook Share on Twitter Share on Google+ Share on Pinterest Share on Linkedin ਪੰਜਾਬ ਭਵਨ ਦਿੱਲੀ ਵਿਖੇ ਦੀਵਾਰ ਚਿੱਤਰਕਾਰੀ ਜ਼ਰੀਏ ਦਰਸਾਏ ਜਾਣਗੇ ਪੰਜਾਬ ਦਾ ਵਿਰਸਾ, ਕਲਾ ਤੇ ਹੋਰ ਪਹਿਲੂ ਅਨੋਖੇ ਉਪਰਾਲੇ ਅਡਾਪਟ ਏ ਵੌਲ’ ਤਹਿਤ ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਬਰਨਾਲਾ ਜ਼ਿਲਿਆਂ ਵੱਲੋਂ ਦੀਵਾਰ ਪੇਟਿੰਗਜ਼ ਦਾ ਕੰਮ ਮੁਕੰਮਲ ਚੰਡੀਗੜ•/ਨਵੀਂ ਦਿੱਲੀ, 31 ਅਕਤੂਬਰ: ਹੁਣ ਪੰਜਾਬ ਭਵਨ ਦਿੱਲੀ ਵਿਖੇ ਆਉਣ ਵਾਲੇ ਲੋਕ ਇਥੇ ਦੀਵਾਰ ਚਿੱਤਰਕਾਰੀ ਜ਼ਰੀਏ ਪੰਜਾਬ ਦੇ ਅਮੀਰ ਵਿਰਸੇ, ਕਲਾ, ਇਤਿਹਾਸ ਤੇ ਹੋਰ ਪਹਿਲੂਆਂ ਦੀ ਝਲਕ ਵੇਖ ਸਕਣਗੇ। ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਦੇ ਉਪਰਾਲੇ ‘ਅਡਾਪਟ ਏ ਵੌਲ’ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵੱਲੋਂ ਉਨ•ਾਂ ਦੀਆਂ ਪ੍ਰਾਪਤੀਆਂ, ਕਲਾ ਤੇ ਹੋਰ ਵਿਸ਼ੇਸ਼ਤਾਵਾਂ ਨੂੰ ਦੀਵਾਰ ਪੇਂਟਿੰਗ ਦੇ ਕਲਾਮਈ ਜ਼ਰੀਏ ਰਾਹੀਂ ਦਰਸਾਇਆ ਜਾਵੇਗਾ। ਜ਼ਿਲਿ•ਆਂ ਦੁਆਰਾ ਚਿੱਤਰਕਾਰੀ ਲਈ ਪੰਜਾਬ ਭਵਨ ਦੀਆਂ ਵੱਖ-ਵੱਖ ਦੀਵਾਰਾਂ ਨੂੰ ਅਪਣਾਉਣ ਸਬੰਧੀ ਇਸ ਉਪਰਾਲੇ ਤਹਿਤ ਹੁਣ ਤੱਕ ਪਟਿਆਲਾ, ਫਿਰੋਜ਼ਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ•ਆਂ ਵੱਲੋਂ ਪੰਜਾਬ ਭਵਨ ਦੇ ਬਲਾਕ-ਏ ਅਤੇ ਬੀ ਦੀਆਂ ਦੀਵਾਰਾਂ ‘ਤੇ ਇਹ ਪੇਂਟਿੰਗਜ਼ ਬਣਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ। ਰੈਜੀਡੈਂਟ ਕਮਿਸ਼ਨਰ ਵੱਲੋਂ ਦੀਵਾਰ ਚਿੱਤਰਕਾਰੀ ਦੇ ਚੱਲ ਰਹੇ ਕੰਮ ਦਾ ਅੱਜ ਜਾਇਜ਼ਾ ਲੈਣ ਉਪਰੰਤ ਦੱਸਿਆ ਗਿਆ ਕਿ ਇਸ ਉਪਰਾਲੇ ਦਾ ਇਕੋ-ਇਕ ਮੰਤਵ ਪੰਜਾਬ ਦੇ ਵਿਰਸੇ, ਇਤਹਾਸ, ਕਲਾ ਅਤੇ ਸੂਬੇ ਵੱਲੋਂ ਮੁਲਕ ਦੀ ਤਰੱਕੀ ਵਿੱਚ ਪਾਏ ਗਏ ਯੋਗਦਾਨ ਤੇ ਹੋਰ ਪਹਿਲੂਆਂ ਦੀ ਝਲਕ ਕਲਾਮਈ ਮਾਧਿਅਮ ਜ਼ਰੀਏ ਪੇਸ਼ ਕਰਨਾ ਹੈ। ਉਨ•ਾਂ ਕਿਹਾ ਕਿ ਇਸ ਨਾਲ ਪੰਜਾਬ ਭਵਨ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਹੋਰ ਰਾਜਾਂ ਦੇ ਇਥੇ ਆਉਣ ਵਾਲੇ ਲੋਕ ਪੰਜਾਬ ਦੇ ਸੂਬੇ ਦੀਆਂ ਵਿਸ਼ੇਸ਼ਤਾਵਾਂ ਤੇ ਹੋਰ ਪਹਿਲੂਆਂ ਤੋਂ ਜਾਣੂੰ ਹੋ ਸਕਣਗੇ। ਰੈਜੀਡੈਂਟ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਸ ਉਪਰਾਲੇ ਸਬੰਧੀ ਪੰਜਾਬ ਦੇ ਸਮੁੱਚੇ ਜ਼ਿਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ ਜਿਨ•ਾਂ ਵੱਲੋਂ ਬਹੁਤ ਹੀ ਉਸਾਰੂ ਹੁੰਗਾਰਾ ਭਰਿਆ ਗਿਆ। ਜਿਥੇ ਚਾਰ ਜ਼ਿਲਿਆਂ ਵੱਲੋਂ ਦੀਵਾਰਾਂ ਅਪਣਾ ਕੇ ਆਪੋ ਆਪਣੀਆਂ ਪੇਟਿੰਗਜ਼ ਬਣਵਾਈਆਂ ਜਾ ਚੁੱਕੀਆਂ ਹਨ ਉਥੇ ਹੋਰ ਜ਼ਿਲਿ•ਆਂ ਵੱਲੋਂ ਵੀ ਇਸ ਸਬੰਧੀ ਪੰਜਾਬ ਭਵਨ ਨਵੀਂ ਦਿੱਲੀ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਇਥੇ ਆਉਣ ਵਾਲੇ ਲੋਕਾਂ ਵੱਲੋਂ ਚਾਰ ਜ਼ਿਲਿਆਂ ਵੱਲੋਂ ਪੰਜਾਬ ਭਵਨ ਦੇ ਬਲਾਕ ਏ ਅਤੇ ਬੀ ਦੀਆਂ ਵੱਖ-ਵੱਖ ਦੀਵਾਰਾਂ ‘ਤੇ ਬਣਾਈਆਂ ਪੇਟਿੰਗਜ਼ ਵੇਖੀਆਂ ਜਾ ਸਕਦੀਆਂ ਹਨ। ਉਨ•ਾਂ ਕਿਹਾ ਕਿ ਉਮੀਦ ਹੈ ਕਿ ਬਾਕੀ ਜ਼ਿਲਿਆਂ ਵੱਲੋਂ ਵੀ ਆਪਣਾ ਇਹ ਕੰਮ ਆਉਂਦੇ ਕੁਝ ਹਫਤਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਉਪਰਾਲਾ ਛੇਤੀ ਹੀ ਅੰਤਿਮ ਛੋਹਾਂ ਪ੍ਰਾਪਤ ਕਰ ਸਕੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ