
ਵਾਰਡ ਨੰਬਰ-29 ਦੇ ਪਾਰਕਾਂ ਦੇ ਵਿਕਾਸ ਤੇ ਸੁੰਦਰੀਕਰਨ ਦੇ ਕੰਮਾਂ ਦੀ ਮੇਅਰ ਤੇ ਕੌਂਸਲਰ ਵੱਲੋਂ ਰਸਮੀ ਸ਼ੁਰੁਆਤ
ਮੁਹਾਲੀ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਪੂਰੀ ਤਰ੍ਹਾਂ ਵਚਨਬੱਧ: ਮੇਅਰ ਕੁਲਵੰਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਸਥਾਨਕ ਵਾਰਡ ਨੰਬਰ-29 ਦੇ ਵਿਕਾਸ ਲਈ ਨਗਰ ਨਿਗਮ ਵੱਲੋਂ ਕੋਈ ਵੀ ਕਸਰ ਨਹੀ ਛੱਡੀ ਜਾਵੇਗੀ ਅਤੇ ਨਾ ਹੀ ਫੰਡ ਦੀ ਕੋਈ ਕਮੀ ਆਣ ਦਿੱਤੀ ਜਾਵੇਗੀ। ਇਹ ਗੱਲ ਮੇਅਰ ਕੁਲਵੰਤ ਸਿੰਘ ਨੇ ਫੇਜ਼-11, ਵਾਰਡ ਨੰਬਰ-29 ਵਿੱਚ ਪੈਂਦੇ ਪਾਰਕਾਂ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਕੰਮਾਂ ਦੀ ਸ਼ੁਰੁਆਤ ਕਰਦਿਆਂ ਹੋਏ ਕਹੀ। ਹੁਣ ਤੱਕ ਗਮਾਡਾ ਦੇ ਅਧੀਨ ਆਣ ਵਾਲੇ ਇਹਨਾਂ ਪਾਰਕਾਂ ਨੂੰ ਕੁੱਝ ਸਮਾਂ ਪਹਿਲਾਂ ਹੀ ਨਗਰ ਨਿਗਮ ਮੋਹਾਲੀ ਦੇ ਅਧੀਨ ਲਿਆਂਦਾ ਗਿਆ ਹੈ। ਬਿਨਾਂ ਕਿਸੀ ਰੱਖ ਰਖਾਓ ਦੀ ਸਹੂਲਤ ਕਾਰਨ ਇਹਨਾਂ ਪਾਰਕਾਂ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਸੀ। ਹੁਣ ਇਹਨਾਂ ਪਾਰਕਾਂ ਦੇ ਵਿਕਾਸ ਲਈ ਨਗਰ ਨਿਗਮ ਵੱਲੋਂ 12 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਦੇ ਤਹਿਤ ਅੱਜ ਇਹਨਾਂ ਵਿਕਾਸ ਕੰਮਾਂ ਦੀ ਸ਼ੁਰੁਆਤ ਕੀਤੀ ਗਈ। ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਮੇਅਰ ਨੇ ਕਿਹਾ ਕਿ ਮੁਹਾਲੀ ਸ਼ਹਿਰ ਦੀ ਵਿਕਾਸ ਲਈ ਨਿਗਮ ਵਚਨਬੱਧ ਹੈ ਅਤੇ ਹਰ ਇਕ ਵਾਰਡ ਦੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਅਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਵਾਰਡ ਨੰਬਰ-29 ਤੋਂ ਕੌਂਸਲਰ ਬੀਬੀ ਉਪਿੰਦਰਪ੍ਰੀਤ ਕੌਰ ਨੇ ਮੇਅਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਅਗਵਾਈ ਵਿੱਚ ਸ਼ਹਿਰ ਦੇ ਵਿਕਾਸ ਦੀ ਜੋ ਲਹਿਰ ਚੱਲ ਰਹੀ ਹੈ, ਉਸ ਦੇ ਨਾਲ ਛੇਤੀ ਹੀ ਮੋਹਾਲੀ ਸ਼ਹਿਰ ਭਾਰਤ ਦੇ ਸਬ ਤੋਂ ਵਿਕਸਿਤ ਸ਼ਹਿਰਾਂ ਤੋਂ ਇਕ ਬਣ ਜਾਏਗਾ 9 ਉਹਨਾਂ ਇਸ ਮੌਕੇ ਤੇ ਮੌਜੂਦ ਲੋਕਾਂ ਅਤੇ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਮੈਂਬਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਵਾਰਡ ਦੇ ਵਿਕਾਸ ਅਤੇ ਲੋਕਾਂ ਦੇ ਕੰਮਾਂ ਲਈ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਦੀ ਰਹੀ ਹੈ ਅਤੇ ਅੱਗੇ ਵੀ ਆਪਣੀ ਪੂਰੀ ਸ਼ਮਤਾ ਨਾਲ ਕੰਮ ਕਰਦੀ ਰਹੇਗੀ।
ਇਸ ਮੌਕੇ ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਐਮਆਈਜੀ ਸੁਪਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੀਪੀ ਸਿੰਘ, ਕੁਲਵੰਤ ਸਿੰਘ ਕਲੇਰ, ਆਰਪੀ ਸਿੰਘ, ਗੁਰਬਖ਼ਸ਼ ਸਿੰਘ, ਕਮਲੇਸ਼ ਕੌਰ, ਸੁਰਿੰਦਰ ਕੌਰ ਅਤੇ ਕੁਲਦੀਪ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।