ਖਰੜ ਦੇ ਵਾਰਡ ਨੰਬਰ-14 ਤੋਂ ਆਜ਼ਾਦ ਉਮੀਦਵਾਰ ਵਰਿੰਦਰ ਰੋਮਾਣਾ ਨੂੰ ਸਮਰਥਕਾਂ ਨੇ ਲੱਡੂਆਂ ਨਾਲ ਤੋਲਿਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਫਰਵਰੀ:
ਖਰੜ ਦੇ ਵਾਰਡ ਨੰਬਰ-14 ਦੇ ਬਹੁਗਿਣਤੀ ਵੋਟਰਾਂ ਨੇ ਕੌਸਲ ਦੀ ਉਪ ਚੋਣ ਵਿਚ ਅਜ਼ਾਦ ਉਮੀਦਵਾਰ ਵਰਿੰਦਰ ਸਿੰਘ ਰੋਮਾਣਾ ਨੂੰ ਅੱਜ ਲੱਡੂਆਂ ਨਾਲ ਤੋਲ ਕੇ ਉਸਦੀ ਜਿੱਤ ਨੂੰ ਹੋਰ ਯਕੀਨੀ ਬਣਾ ਦਿੱਤਾ ਅਤੇ ਉਸ ਤੋਂ ਬਾਅਦ ਵਾਰਡ ਦੇ ਮੁਹੱਲੇ, ਕਲੋਨੀ ਵਿਚ ਰੋਡ ਸ਼ੋਅ ਵੀ ਕੱਢਿਆ ਗਿਆ ਜਿਸ ਵਿਚ ਵਾਰਡ ਦੇ ਵੋਟਰਾਂ ਨੇ ਭਾਰੀ ਗਿਣਤੀ ਵਿਚ ਵੱਧ ਚੜ੍ਹ ਦੇ ਭਾਗ ਲਿਆ। ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨਗਰ ਕੌਸਲ ਖਰੜ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਗੁਰਪ੍ਰੇਮ ਸਿੰਘ ਰੋਮਾਣਾ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਵਿਚ ਵਾਰਡ ਦੇ ਵੋਟਰ, ਸਮਰੱਥਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹਨ ਤੇ ਬਾਕੀ ਉਮੀਦਵਾਰ ਜੋ ਇਸ ਵਾਰਡ ਤੋਂ ਚੋਣ ਲੜ ਰਹੇ ਹਨ। ਉਹ ਬਾਹਰਲੇ ਬੰਦਿਆਂ ਨੂੰ ਲਿਆ ਕੇ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਕਰ ਰਹੇ ਹਨ। ਵਰਿੰਦਰ ਸਿੰਘ ਰੋਮਾਣਾ ਨੂੰ ਵਾਰਡ ਦੇ ਨਿਰੋਲ ਵੋਟਰਾਂ ਦਾ ਸਮੱਥਰਨ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਜਿੱਤ ਪੱਕੀ ਹੈ ਅਤੇ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਕਈ ਉਮੀਦਵਾਰ ਅਜਿਹੇ ਵੀ ਹਨ ਜਿਨ੍ਹਾਂ ਦਾ ਆਪਣਾ ਕੋਈ ਅਧਾਰ ਨਹੀ ਹੈ ਅਤੇ ਉਹ ਹੋਰਨਾਂ ਦੀ ਮੱਦਦ ਲੈ ਕੇ ਚੋਣ ਲੜ ਰਹੇ ਹਨ। ਆਜ਼ਾਦ ਉਮੀਦਵਾਰ ਵਰਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਉਹ ਸਵਰਗਵਾਸੀ ਕੌਸਲਰ ਬਿਮਲਾ ਮਾਸੀ ਦੇ ਇਸ ਵਾਰਡ ਵਿਚ ਅਧੂਰੇ ਰਹੇ ਸੁਫਨਿਆਂ ਨੂੰ ਪੂਰਾ ਕਰਨਗੇ ਅਤੇ ਵਾਰਡ ਦੀ ਹਰ ਕਲੋਨੀ ਤੇ ਹਰ ਮੁਹੱਲੇ ਦਾ ਵਿਊਂਤਮਈ ਢੰਗ ਨਾਲ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਜਸਵਿੰਦਰ ਜੱਸੀ, ਲਾਡੀ ਚੱਕਲ, ਰਛਪਾਲ ਸਿੰਘ ਸਾਬਕਾ ਡੀਐਸਪੀ,ਬਲਬੀਰ ਸਿੰਘ, ਕਰਮਜੀਤ ਸਿੰਘ ਖਾਲਸਾ, ਪਰਵੀਨ ਕੁਮਾਰ, ਇੰਦਰਜੀਤ ਸਿੰਘ ਲਾਡੀ, ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਸਿੰਘ ਸਿੱਧੂ ਸਮੇਤ ਭਾਰੀ ਗਿਣਤੀ ਵਿਚ ਵਾਰਡ ਤਹਿਤ ਆਉਦੀਆਂ ਕਲੋਨੀਆਂ ਦੇ ਵਸਨੀਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …