Share on Facebook Share on Twitter Share on Google+ Share on Pinterest Share on Linkedin ਜੀਤੀ ਸਿੱਧੂ ਦੀ ਹਾਜ਼ਰੀ ਵਿੱਚ ਵਾਰਡ ਵਾਸੀਆਂ ਨੇ ਕੁਲਜੀਤ ਬੇਦੀ ਨੂੰ ਸਮਰਥਨ ਦੇਣ ਦਾ ਐਲਾਨ ਵਾਰਡ ਨਿਵਾਸੀਆਂ ਦਾ ਅਸ਼ੀਰਵਾਦ ਹੀ ਮੇਰੀ ਤਾਕਤ: ਕੁਲਜੀਤ ਬੇਦੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ: ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਸਬੰਧੀ ਵਾਰਡ ਨੰਬਰ-8 (ਫੇਜ਼-3ਬੀ2) ਤੋਂ ਕਾਂਗਰਸੀ ਉਮੀਦਵਾਰ ਅਤੇ ਵਾਰਡਬੰਦੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਵੱਲੋਂ ਸੱਦੀ 10 ਮਰਲਾ ਕੋਠੀਆਂ ਦੇ ਵਸਨੀਕਾਂ ਦੀ ਭਰ੍ਹਵੀਂ ਮੀਟਿੰਗ ਵਿੱਚ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜੀਤੀ ਸਿੱਧੂ ਦੀ ਹਾਜ਼ਰੀ ਵਿੱਚ ਵਾਰਡ ਵਾਸੀਆਂ ਵੱਲੋਂ ਕੁਲਜੀਤ ਬੇਦੀ ਨੂੰ ਹੱਥ ਖੜ੍ਹੇ ਕਰਕੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਤੀ ਸਿੱਧੂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸਾਰੇ ਰਿਟਾਇਰਡ ਅਧਿਕਾਰੀਆਂ ਅਤੇ ਉਚੀ ਸੁੱਚੀ ਸੋਚ ਦੇ ਮਾਲਿਕਾਂ ਦੇ ਇੰਨੇ ਵਧੀਆ ਇਕੱਠ ਵਿੱਚ ਜਿਸ ਉਤਸ਼ਾਹ ਨਾਲ ਸ੍ਰੀ ਬੇਦੀ ਨੂੰ ਸਮਰਥਨ ਦਿੱਤਾ ਉਸ ਨਾਲ ਜਿੱਤ ਯਕੀਨੀ ਹੈ। ਸ੍ਰੀ ਸਿੱਧੂ ਨੇ ਅਪੀਲ ਕੀਤੀ ਕਿ ਸ਼ਹਿਰ ਦੇ ਬਾਕੀ ਵਾਰਡਾਂ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਇਸੇ ਪ੍ਰਕਾਰ ਸਹਿਯੋਗ ਦਿੱਤਾ ਜਾਵੇ। ਜੀਤੀ ਸਿੱਧੂ ਨੇ ਦੱਸਿਆ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਸ਼ਹਿਰ ਵਿੱਚ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਹੈ, ਫੇਜ਼ 3ਬੀ1 ਵਿਖੇ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ 35 ਬੈੱਡਾਂ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ, ਫੇਜ਼-3ਬੀ2 ਵਿਖੇ ਆਧੁਨਿਕ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਹੈ, ਅਵਾਰਾ ਪਸ਼ੂਆਂ ਦੇ ਰੱਖ ਰਖਾਅ ਲਈ ਗਊਸ਼ਾਲਾ ਵਾਸਤੇ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਅਜਿਹੇ ਅਨੇਕਾਂ ਹੀ ਵਿਕਾਸ ਕਾਰਜ ਸ਼ਹਿਰ ਵਿੱਚ ਕਰਵਾਏ ਜਾ ਰਹੇ ਹਨ ਅਤੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਮੀਟਿੰਗ ਵਿੱਚ ਹਾਜ਼ਰ ਅਮਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਫੇਜ਼-3ਬੀ2 ਵਿੱਚ ਜਿੰਨੇ ਕੰਮ ਕੁਲਜੀਤ ਸਿੰਘ ਬੇਦੀ ਵੱਲੋਂ ਕੀਤੇ ਗਏ ਹਨ, ਉਸ ਮੁਤਾਬਕ ਤਾਂ ਵਾਰਡ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਸ੍ਰ. ਬੇਦੀ ਨੂੰ ਸਰਬਸੰਮਤੀ ਨਾਲ ਹੀ ਕਾਉਂਸਲਰ ਬਣਾ ਦਿੱਤਾ ਜਾਵੇ। ਅਜੀਤ ਸਿੰਘ ਸੋਢੀ ਨੇ ਕਿਹਾ ਕਿ ਸ੍ਰ. ਬੇਦੀ ਨੇ ਆਪਣੇ ਵਾਰਡ ਵਿੱਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਬਿਨਾਂ ਭੇਦ ਭਾਵ ਤੋਂ ਵਿਕਾਸ ਕੀਤਾ। ਧਰਮਵੀਰ ਸਲਵਾਨ ਤੇ ਦਰਸ਼ਨ ਲਾਲ ਧਵਨ ਨੇ ਕਿਹਾ ਕਿ ਹਰ ਦੁੱਖ-ਸੁੱਖ ਵਿੱਚ ਖੜ੍ਹਦੇ ਰਹੇ ਹਨ। ਦੀਪਇੰਦਰਸ਼ਾਹ ਤੇ ਹਰਭਜਨ ਪੂਨੀਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਸ੍ਰ. ਬੇਦੀ ਸਮਾਜ ਸੇਵਾ ਅਤੇ ਵਿਕਾਸ ਕਾਰਜਾਂ ਵਿੱਚ ਰੁੱਝੇ ਰਹੇ ਹਨ। ਇਸ ਮੌਕੇ ਹਰਭਜਨ ਸਿੰਘ ਪੂਨੀਆਂ ਨੇ ਸਭਨਾਂ ਦੇ ਹੱਥ ਖੜ੍ਹੇ ਕਰਵਾ ਕੇ ਕੁਲਜੀਤ ਬੇਦੀ ਦੇ ਹੱਕ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ। ਪਰਮਜੀਤ ਮਾਵੀ ਨੇ ਕਿਹਾ ਕਿ ਸ੍ਰ. ਬੇਦੀ ਵੱਡੀ ਲੀਡ ਨਾਲ ਜਿੱਤਣਗੇ। ਅੰਤ ਵਿੱਚ ਕੁਲਜੀਤ ਸਿੰਘ ਬੇਦੀ ਨੇ ਮੀਟਿੰਗ ਵਿੱਚ ਆਏ ਹੋਏ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਸ਼ਹਿਰ ਤਰੱਕੀ ਦੀ ਰਾਹ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਸਦਕਾ ਮੇਰੀਆਂ ਚੋਣ ਮੀਟਿੰਗਾਂ ਵਿੱਚ ਵਾਰਡ ਨੰਬਰ-8 (ਫੇਜ਼-3ਬੀ2) ਦੇ ਵਸਨੀਕਾਂ ਵੱਲੋਂ ਮਿਲ ਰਹੇ ਭਾਰੀ ਉਤਸ਼ਾਹ ਨਾਲ ਮੇਰਾ ਹੌਂਸਲਾ ਹੋਰ ਜ਼ਿਆਦਾ ਵਧਿਆ ਹੈ। ਮੀਟਿੰਗਾਂ ਵਿੱਚ ਆਪਣੇ ਵਾਰਡ ਨਿਵਾਸੀਆਂ ਮਿਲ ਰਿਹਾ ਅਸ਼ੀਰਵਾਦ ਹੀ ਮੇਰੀ ਤਾਕਤ ਹੈ। ਮੀਟਿੰਗ ਵਿੱਚ ਅਮਰਜੀਤ ਸਿੰਘ ਵਾਲੀਆ, ਹਰਭਜਨ ਸਿੰਘ ਪੂਨੀਆ, ਜੀਪੀਐਸ ਗਿੱਲ, ਦਰਸ਼ਨ ਲਾਲ ਧਵਨ, ਧਰਮਵੀਰ ਸਲਵਾਨ, ਵੀ.ਕੇ. ਵੈਦ, ਕੇ.ਐਸ. ਕੰਗ, ਪਰਮਜੀਤ ਸਿੰਘ ਮਾਵੀ, ਜਤਿੰਦਰ ਸਿੰਘ ਭੱਟੀ, ਦੀਪਇੰਦਰ ਸ਼ਾਹ, ਮਨਜੀਤ ਸਿੰਘ ਭਾਟੀਆ, ਮਨਮੋਹਨ ਸਿੰਘ ਬਿੰਦਰਾ, ਅਨਿਲ ਵੋਹਰਾ, ਦੀਪਇੰਦਰ ਸਿੰਘ, ਮੇਜਰ ਨਿਰਮਲ ਸਿੰਘ, ਭਗਤ ਸਿੰਘ, ਸੁਰਿੰਦਰ ਸਿੰਘ ਪਰਮਾਰ, ਅਜੀਤ ਸਿੰਘ ਸੋਢੀ, ਨਾਹਰ ਸਿੰਘ ਧਾਲੀਵਾਲ, ਮਾਨਵਜੀਤ ਸਿੰਘ ਪਰਮਾਰ ਸਮੇਤ ਵੱਡੀ ਗਿਣਤੀ ਵਿੱਚ ਮੋਹਤਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ