ਤਹਿਸੀਲਦਾਰ ਖਰੜ ਦੇ ਰੀਡਰ ਨੂੰ ਸੇਵਾ ਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ

ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਅਪਰੈਲ:
ਤਹਿਸੀਲਦਾਰ ਖਰੜ ਦੇ ਰੀਡਰ ਰਾਜਿੰਦਰ ਸਿੰਘ ਨੂੰ ਸੇਵਾਮੁਕਤੀ ’ਤੇ ਤਹਿਸੀਲ ਕੰਪਲੈਕਸ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਐਸਡੀਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਕਰਮਚਾਰੀ ਵੱਲੋਂ ਦਫਤਰ ਵਿੱਚ ਕੀਤੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਲ 1970 ਵਿੱਚ ਡਿਪਟੀ ਕਮਿਸ਼ਨਰ ਰੋਪੜ ਵਿਖੇ ਕਲਰਕ ਭਰਤੀ ਹੋ ਕੇ ਅਮਲਾ ਸ਼ਾਖਾ ਤੋਂ ਸਰਵਿਸ ਦੀ ਸ਼ੁਰੂਆਤ ਕੀਤੀ ਅਤੇ ਉਹ ਵੱਖ ਵੱਖ ਅਹੁਦਿਆਂ ’ਤੇ ਰਹੇ ਅਤੇ ਤਹਿਸੀਲ ਦਫਤਰ ਖਰੜ ਵਿਖੇ ਰਜਿਸਟਰੀ ਕਲਰਕ, ਰੀਡਰ ਦੇ ਵਜੋਂ ਕੰਮ ਕੀਤਾ।
ਇਸ ਮੌਕੇ ਤਹਿਸੀਲਦਾਰ ਗੁਰਮੰਦਰ ਸਿੰਘ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ ਦਫਤਰ ਵਲੋਂ ਜਸਪ੍ਰੀਤ ਸਿੰਘ ਸੁਪਰੰਡਟ, ਅਮਰਨਾਥ, ਦਵਿੰਦਰ ਸਿੰਘ, ਓਮ ਪ੍ਰਕਾਸ ਸੂਬਾ ਚੇਅਰਮੈਨ ਡੀ.ਸੀ.ਦਫਤਰ ਇੰਪਲਾਈਜ਼ ਯੂਨੀਅਨ ਪੰਜਾਬ, ਬਲਜੀਤ ਕੌਰ ਹੈਡ ਕਲਰਕ, ਅਜੈ ਕੁਮਾਰ ਰੀਡਰ, ਰਣਵਿੰਦਰ ਸਿੰਘ ਆਰ.ਸੀ, ਸੰਜੀਵ ਕੁਮਾਰ, ਮਨੋਜ਼ ਕੁਮਾਰ, ਧਰਮਿੰਦਰ ਕੁਮਾਰ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਅਨੀਤਾ ਸਮੇਤ ਐਸ.ਡੀ.ਐਮ. ਤੇ ਤਹਿਸੀਲ ਦਫਤਰ ਖਰੜ ਦੇ ਸਮੂਹ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …