ਖੇਤੀਬਾੜੀ ਭਵਨ ਮੁਹਾਲੀ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਖਾਦ ਵਜੋਂ ਪ੍ਰਯੋਗ ਕਰਨ ਬਾਰੇ ਵਿਚਾਰ ਗੋਸ਼ਟੀ

ਨਿਊਜ਼ ਡੈਸਕ
ਮੁਹਾਲੀ, 8 ਦਸੰਬਰ
ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਡਾ. ਨਿਰਮਲਜੀਤ ਸਿੰਘ ਕਲਸੀ ਨੇ ਪਰਾਲੀ ਦੀ ਸੁਚੱਜੀ ਵਰਤੋੋਂ ਲਈ ਵਿਕਲਪ ਲੱਭਣ ਲਈ ਪੰਜਾਬ ਭਰ ਦੇ ਪਿੰਡਾਂ ਦੀਆਂ ਸੱਥਾਂ ਤੋੋਂ ਲੈ ਕੇ ਵਿਗਿਆਨੀਆਂ, ਵਾਤਾਵਰਣ ਕਾਰਕੁੰਨਾਂ, ਕਿਸਾਨਾਂ, ਕਿਸਾਨ ਜਥੇਬੰਦੀਆਂ, ਉਦਯੋੋਗਪਤੀਆਂ, ਇੰਜੀਨੀਅਰਾਂ, ਗੈਰ-ਸਰਕਾਰੀ ਅਤੇ ਸਮਾਜ ਸੇਵੀ ਜਥੇਬੰਦੀਆਂ, ਈਕੋੋ ਕਲੱਬਾਂ, ਆਮ ਵਿਅਕਤੀਆਂ ਪਾਸੋਂ ਮੰਗਵਾਏ ਗਏ ਸੁਝਾਵਾਂ ਨੂੰ ਖੇਤੀ ਭਵਨ, ਮੁਹਾਲੀ ਵਿਖੇ ਖੁੱਲ੍ਹੇ ਦਰਬਾਰ ਵਿੱਚ ਉਪਰੋਕਤ ਖੇਤੀ ਸ਼ੁਭਚਿੰਤਕਾਂ, ਕਮਿਸ਼ਨਰ ਖੇਤੀਬਾੜੀ, ਪੰਜਾਬ ਡਾ. ਬਲਵਿੰਦਰ ਸਿੰਘ ਸਿੱਧੂ, ਡਾਇਰੈਕਟਰ ਖੇਤੀਬਾੜੀ ਡਾ.ਜਸਬੀਰ ਸਿੰਘ ਬੈਂਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨੁਮਾਿੰੲਦਿਆਂ, ਸੰਯੁਕਤ ਡਾਇਰੈਕਟਰ (ਵਿਸਥਾਰ ਤੇ ਸਿਖਲਾਈ) ਸੁਤੰਤਰ ਕੁਮਾਰ ਐਰੀ, ਰਜਿੰਦਰ ਸਿੰਘ ਬਰਾੜ, ਸੰਯੁਕਤ ਡਾਇਰੈਕਟਰ (ਇਨਪੁਟਸ) ਅਤੇ ਹੋਰ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਵਿਚਾਰਿਆ।
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਵਲੋੋਂ ਝੋੋਨੇ ਦੀ ਵਾਢੀ ਤੋੋਂ ਬਾਅਦ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਪਿਛਲੇ ਕੁਝ ਸਮੇਂ ਤੋੋਂ ਚੱਲ ਰਿਹਾ ਹੈ। ਜਿਸ ਦਾ ਜ਼ਮੀਨ ਦੀ ਉਪਜਾਊ ਸ਼ਕਤੀ, ਮਨੁੱਖੀ ਸਿਹਤ ਤੇ ਅਤੇ ਖੇਤੀ ਲਈ ਲੋੋੜੀਂਦੇ ਜੈਵਿਕ ਪਦਾਰਥਾਂ ਤੇ ਮਾੜਾ ਅਸਰ ਹੋ ਰਿਹਾ ਹੈ। ਡਾ. ਕਲਸੀ ਨੇ ਹਾਜਰ ਜਿਮੀਦਾਰਾਂ ਨੂੰ ਅਤੇ ਹਾਜਰ ਵਿਅਕਤੀਆਂ ਨੂੰ ਹੋੋਰ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਦੇ ਜਿਮੀਦਾਰਾਂ ਵੱਲੋੋ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਈ ਗਈ। ਜਿਸ ਕਾਰਨ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹਵਾ ਦੇ ਪ੍ਰਦੂਸ਼ਣ ਦੇ ਮਾਪਦੰਡ ਪੀ.ਐਮ 2.5 ਵਿੱਚ ਬਹੁਤ ਜਿਆਦਾ ਵਾਧਾ ਰਿਕਾਰਡ ਕੀਤਾ ਗਿਆ। ਜਿਸ ਕਾਰਨ ਰਾਸਟਰੀ ਗਰੀਨ ਟ੍ਰਿਬਿਊਨਲ,ਦਿੱਲੀ ਹਾਈਕੋਰਟ, ਸੁਪਰੀਮ ਕੋੋਰਟ, ਭਾਰਤ ਸਰਕਾਰ ਦੇ ਖੇਤੀ ਅਤੇ ਵਾਤਾਵਰਣ ਮੰਤਰਾਲੇ ਅਤੇ ਵਾਤਾਵਾਰਨ ਸਬੰਧੀ ਬਣਾਈ ਗਈ ਪਾਰਲੀਮਾਨੀ ਕਮੇਟੀ ਵੱਲੋੋ ਬਹੁਤ ਸਖਤ ਨੋੋਟਿਸ ਲਿਆ ਗਿਆ ਹੈ।
ਡਾ. ਕਲਸੀ ਨੇ ਜਿਮੀਦਾਰਾਂ ਨਾਲ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲੀ ਕੋਸ਼ਿਸ਼ ਸਦਕਾ ਪਰਾਲੀ ਦੇ ਸਹੀ ਇਸਤੇਮਾਲ ਕਰਨ ਲਈ ਬਹੁਪੱਖੀ ਪੁਹੰਚ ਅਪਣਾਈ ਗਈ ਹੈ ਅਤੇ ਪਰਾਲੀ ਨੂੰ ਖੇਤਾਂ ਵਿੱਚੋੋ ਇਕੱਠਾ ਕਰਾਉਣ ਅਤੇ ਗੰਢਾਂ ਬਣਾ ਕੇ ਬਿਜਲੀ ਪਲਾਟਾਂ ਅਤੇ ਕੱਤਾ ਮਿਲਾਂ ਪਰਾਲੀ ਤੋੋ ਈਥਾਨੋੋਲ ਬਣਾਉਣ ਦੀਆਂ ਫੈਕਟਰੀਆਂ ਨੂੰ ਵੀ ਉਤਸਾਹਿਤ ਕੀਤਾ ਜਾ ਰਿਹਾ ਹੈ। ਪ੍ਰੰਤੂ ਜਿਮੀਦਾਰਾਂ ਲਈ ਇਹ ਲਾਹੇਵੰਦ ਹੋਵੇਗਾ,ਜੇਕਰ ਇਸ ਪਰਾਲੀ ਨੂੰ ਜਮੀਨ ਵਿੱਚ ਬਤੌੋਰ ਮੱਲਚ ਜਾਂ ਜਮੀਨ ਵਿੱਚ ਰਲਾਇਆ ਜਾ ਸਕੇ,ਜਿਸ ਨਾਲ ਜਮੀਨਾਂ ਦੀ ਸਿਹਤ ਬਰਕਰਾਰ ਰੱਖੀ ਜਾ ਸਕਦੀ ਹੈ। ਡਾ. ਕਲਸੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਆਦੇਸ ਵੀ ਦਿੱਤਾ ਕਿ ਜੋ ਜਿਮੀਦਾਰ ਪਰਾਲੀ ਅਤੇ ਹੋੋਰ ਖੇਤੀ ਦੀ ਰਹਿੰਦ ਖੂੰਹਦ ਨੂੰ ਇਸਤੇਮਾਲ ਕਰਦੇ ਆ ਰਹੇ ਹਨ। ਉਨ੍ਹਾਂ ਦੀਆਂ ਕਾਮਯਾਬੀ ਦੀਆਂ ਕਹਾਣੀਆਂ ਬਤੌੌਰ ਵੀਡਿਊ ਬਣਾ ਕੇ ਮੀਡਿਆਂ ਰਾਹੀਂ ਪ੍ਰਸਾਰਿਤ ਕੀਤੀਆਂ ਜਾਣ। ਉਨ੍ਹਾਂ ਨੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਾਬਾਰਡ (ਕ੍ਰਿਸੀ ਬੈਕ) ਪਾਸੋੋਂ ਸਸਤੀਆਂ ਦਰਾਂ ਉਤੇ ਕਰਜੇ ਲੈ ਕੇ ਆਪਣੇ ਪਿੰਡਾਂ ਦੇ ਜਿਮੀਦਾਰਾਂ ਦੇ ਖੇਤਾਂ, ਪਾਰਲੀ ਦੇ ਪ੍ਰਬੰਧਨ ਲਈ ਇਨ੍ਹਾਂ ਮਸ਼ੀਨਾਂ ਨੂੰ ਜਿਮੀਦਾਰਾਂ ਲਈ ਸਸਤੇ ਕਿਰਾਏ ਦਰਾਂ ਤੇ ਉਪਲਬੱਧ ਕਰਾਉਣ। ਇਸ ਮੋੋਕੇ ਸੇਵਾ ਨਿਵਿਰਤ ਖੋੋਜ ਵਿਗਿਆਨੀਆਂ, ਗੈਰ ਸਰਕਾਰੀ ਸਸੰਥਾਵਾਂ ਦੇ ਪ੍ਰਤੀਨਿਧ, ਕਿਸਾਨ ਗਰੁੱਪਾਂ ਦੇ ਪ੍ਰਤੀਨਿਧ,ਅਗਾਂਹਵਧੂ ਕਿਸਾਨਾਂ ਨੇ ਭਾਗ ਲੈ ਕੇ ਦਿੱਤੇ ਆਪਣੇ ਵਿਚਾਰ ਸਾਂਝੇ ਕੀਤੇ।
ਕਮਿਸ਼ਨਰ ਖੇਤੀਬਾੜੀ ਡਾ.ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ 1697 ਖੇਤੀਬਾੜੀ ਮਸ਼ੀਨਰੀ ਸੇਵਾ ਸੈਂਟਰ ਬਣਾਏ ਗਏ ਜਿਨ੍ਹਾਂ ਵਿੱਚੋੋ 1436 ਸਹਿਕਾਰੀ ਸੁਸਾਇਟੀਆਂ ਵਿੱਚ ਖੁਲ੍ਹੇ ਗਏ। ਇਸ ਤੋ ਇਲਾਵਾ 32 ਮਸ਼ੀਨਰੀ ਬੈਂਕ ਵੀ ਸਥਾਪਿਤ ਕੀਤੇ ਗਏ। ਪਰੰਤੂ ਇਹ ਸਾਰੀ ਮਸ਼ੀਨਰੀ ਦੇ ਨਾਲ ਸਿਰਫ 5 ਲੱਖ ਟਨ ਪਰਾਲੀ ਹੀ ਸੰਭਾਲੀ ਜਾ ਸਕਦੀ ਹੈ, ਜਦੋੋਕਿ ਪੂਰੇ ਪੰਜਾਬ ਵਿੱਚ ਝੋੋਨੇ ਦੀ ਪਰਾਲੀ 197 ਲੱਖ ਟਨ ਪੈਦਾ ਹੁੰਦੀ ਹੈ। ਪੰਜਾਬ ਵਿੱਚ 7 ਅਜਿਹੇ ਪਾਵਰ ਪਲਾਂਟ ਵੀ ਸਥਾਪਿਤ ਕੀਤੇ ਗਏ , ਜਿਨ੍ਰਾਂ ਵਿੱਚ 15 ਲੱਖ ਟਨ ਪਰਾਲੀ ਦੀ ਵਰਤੋੋਂ ਕੀਤੀ ਜਾ ਰਹੀ ਹੈ। ਕੁਝ ਹੋੋਰ ਉਪਰਾਲਿਆਂ ਨਾਲ 43 ਲੱਖ ਟਨ ਪਰਾਲੀ ਦੀ ਵਰਤੋੋੋ ਕਰਨ ਵਿੱਚ ਕਾਮਯਾਬੀ ਮਿਲੀ ਹੈ ਪਰੰਤੂ ਵੱਖ-ਵੱਖ ਅਦਾਲਤਾਂ ਵੱਲੋੋ ਦਿੱਤੇ ਗਏ ਆਦੇਸਾਂ ਅਨੁਸਾਰ ਆਉਂਦੇ ਸਾਉਣੀ ਦੇ ਸੀਜਨ ਵਿੱਚ ਖੇਤਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਖੁਲ੍ਹੇ ਦਰਬਾਰ ਦੌਰਾਨ ਡਾਇਰੈਕਟਰ ਖੇਤੀਬਾੜੀ, ਪੰਜਾਬ ਡਾ: ਜਸਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਭਾਗ, ਪੰਜਾਬ ਪਿਛਲੇ ਸਾਲਾ ਤੋਂ ਹੀ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਿਸਾਨ ਸਿੱਖਲਾਈ ਕੈਂਪ, ਪ੍ਰਦਰਸ਼ਨੀਆਂ, ਸੋਸਲ ਮੀਡੀਆ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ (ਆਲ ਇੰਡੀਆ ਰੇਡਿਊ ਅਤੇ ਦੂਰਦਰਸ਼ਨ ਆਦਿ) ਅਤੇ ਅਖਬਾਰਾਂ ਦੇ ਰਾਹੀਂ ਇਸਤਿਹਾਰਾਂ ਦੀ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਸਿੱਖਿਅਤ ਕਰ ਰਿਹਾ ਹੈ ਕਿ ਰਹਿੰਦ-ਖਹੁੰਦ ਨੂੰ ਅੱਗ ਨਾ ਲਗਾਈ ਜਾਵੇ। ਇਸ ਮੌਕੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਕੇ ਡੀਨ ਇੰਜੀਜਸਕਰਨ ਸਿੰਘ ਤੇ ਉਹਨਾਂ ਦੀ ਫੈਕੀਲਟੀ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਜੀਨੀਰਿੰਗ) ਸ੍ਰੀ ਮਨਮੋਹਨ ਕਾਲੀਆ, ਖੇਤੀਬਾੜੀ ਇੰਜੀਨੀਅਰ ਇੰਜ ਐਸ਼ਵਰਿਆ ਸ਼ਰਮਾ, ਇੰਜ ਅਨਿਲ ਸ਼ਰਮਾ ਵੱਲੋਂ ਖੇਤੀਬਾੜੀ ਮਸ਼ੀਨਰੀ ਦੇ ਵਿਕਾਸ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੀਡਾ) ਵੱਲੋਂ ਇਸ ਦੇ ਹੱਲ ਸਬੰਧੀ ਕੀਤੇ ਗਏ ਉਪਰਾਲਿਆਂ ਸਬੰਧੀ ਵੀ ਕਿਸਾਨਾਂ ਨਾਲ ਸੂਚਨਾਂ ਸਾਂਝੀ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਮੋਹਾਲੀ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹੇ ਕਰੀਬ 50 ਅਗਾਹਾਂ ਵਧੂ ਕਿਸਾਨਾਂ ਨੂੰ ਨਾਲ ਲੈ ਕੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦੇ ਸਮੁੱਚੇ ਪ੍ਰਬੰਧਾਂ ਦੀ ਜਿੰਮੇਵਾਰੀ ਖੇਤੀਬਾੜੀ ਸੂਚਨਾ ਅਫਸਰ ਸ੍ਰੀ ਹਰਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…