ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਵਧਾਏ ਗਏ ਨੇ ਪਾਣੀ ਦੇ ਰੇਟ: ਸਰਕਾਰ ਦਾ ਤਰਕ

ਸਰਕਾਰ ਦਾ ਦਾਅਵਾ: ਲਾਗਤ ਤੋਂ ਘੱਟ ਮੁੱਲ ’ਤੇ ਸਪਲਾਈ ਕੀਤਾ ਜਾਂਦਾ ਹੈ ਪੀਣ ਵਾਲਾ ਪਾਣੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਵੱਲੋਂ ਪਿਛਲੇ ਦਿਨੀਂ ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਦਰਾਂ ਵਿੱਚ ਕੀਤੇ ਵਾਧੇ ਦਾ ਮਸਲਾ ਭਖ ਗਿਆ ਹੈ ਅਤੇ ਇਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਅਤੇ ਨਗਰਿਕ ਭਲਾਈ ਜਥੇਬੰਦੀਆਂ ਵੱਲੋਂ ਗਮਾਡਾ ਦੀ ਇਸ ਕਾਰਵਾਈ ਦੇ ਖਿਲਾਫ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਹੁਣ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਇਸ ਵਾਧੇ ਨੂੰ ਜਾਇਜ ਠਹਿਰਾਉਂਦਿਆਂ ਇਹਨਾਂ ਰੇਟਾਂ ਵਿੱਚ ਕੀਤੇ ਵਾਧੇ ਨੂੰ ਪਾਣੀ ਦੀ ਬਰਬਾਦੀ ਰੋਕਣ ਲਈ ਲਾਗੂ ਕਰਨ ਦੀ ਗੱਲ ਆਖੀ ਗਈ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਆਪਣੀਆਂ ਵਿਕਸਤ ਕੀਤੀਆਂ ਸ਼ਹਿਰੀ ਮਿਲਖਾਂ ਵਿਖੇ ਪਾਣੀ ਦੀ 24 ਘੰਟੇ ਸਪਲਾਈ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇੱਕ ਪਾਇਲਟ ਪ੍ਰਾਜੈਕਟ ਵਜੋਂ ਇਹ ਸਕੀਮ ਵਿਭਾਗ ਵੱਲੋਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ। ਮੁਹਾਲੀ ਦੇ ਐਰੋਸਿਟੀ ਅਤੇ ਆਈ.ਟੀ. ਸਿਟੀ ਵਿਖੇ ਪਾਣੀ ਦੀ 24 ਘੰਟੇ ਸਪਲਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਈਕੋ ਸਿਟੀ, ਨਿਊ ਚੰਡੀਗੜ੍ਹ ਵਿਖੇ ਇਹ ਸੁਵਿਧਾ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। ਇਸੇ ਤਰ੍ਹਾਂ ਜਲੰਧਰ ਡਿਵੈਲਪਮੈਂਟ ਅਥਾਰਟੀ ਵਲੋੱ ਸ਼ਹਿਰੀ ਮਿਲਖ ਕਪੂਰਥਲਾ ਅਤੇ ਅਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਵਲੋੱ ਸ਼ਹਿਰੀ ਮਿਲਖ ਬਟਾਲਾ ਵਿਖੇ ਪਾਣੀ ਦੀ 24 ਘੰਟੇ ਸਪਲਾਈ ਦੀ ਸੁਵਿਧਾ ਸ਼ੁਰੂ ਕੀਤੀ ਜਾ ਚੁੱਕੀ ਹੈ।
ਵਿਭਾਗ ਅਨੁਸਾਰ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਅਨੁਸਾਰ ਆਰਾਮਦਾਇਕ ਜੀਵਨ ਬਿਤਾਉਣ ਲਈ ਇਕ ਵਿਅਕਤੀ ਨੂੰ 135 ਲੀਟਰ ਪਾਣੀ ਦੀ ਜਰੂਰਤ ਹੈ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਲਈ ਚਾਰਜ ਕੀਤੇ ਜਾ ਰਹੇ ਰੇਟ ਭਾਰਤ ਸਰਕਾਰ ਵੱਲੋੱ ਨਿਰਧਾਰਤ ਕੀਤੇ ਨਿਯਮਾਂ ਤੇ ਅਧਾਰਤ ਹਨ। ਵਿਭਾਗ ਵੱਲੋਂ ਇਸ ਸਮੇਂ ਪ੍ਰਤੀ ਮਹੀਨਾ 20 ਕਿੱਲੋਲੀਟਰ ਤੱਕ ਪਾਣੀ ਦੀ ਸਪਲਾਈ ਲਈ 5 ਰੁਪਏ ਕਿੱਲੋਲੀਟਰ ਰੇਟ ਚਾਰਜ ਕੀਤਾ ਜਾ ਰਿਹਾ ਹੈ। 20 ਕਿੱਲੋ ਲੀਟਰ ਤੋੱ ਵੱਧ ਖਪਤ ਲਈ 10 ਰੁਪਏ ਪ੍ਰਤੀ ਲੀਟਰ ਦਾ ਰੇਟ ਹੈ। ਅਸਲ ਵਿੱਚ 10 ਰੁਪਏ ਰੁਪਏ ਪ੍ਰਤੀ ਕਿਲੋਲੀਟਰ ਦਾ ਰੇਟ ਇਸ ਹਿਸਾਬ ਨਾਲ ਤਹਿ ਕੀਤਾ ਗਿਆ ਹੈ ਕਿ ਇਹ ਤਾਂ ਹੀ ਚਾਰਜ ਕੀਤਾ ਜਾਵੇਗਾ ਜੇਕਰ ਪਾਣੀ ਦੀ ਬਰਬਾਦੀ ਹੰਦੀ ਹੈ। ਜੇਕਰ ਪਾਣੀ ਬਰਬਾਦ ਨਹੀਂ ਕੀਤਾ ਜਾਂਦਾ ਤਾਂ 10 ਰੁਪਏ ਪ੍ਰਤੀ ਕਿੱਲੋਲੀਟਰ ਦੇ ਵਾਧੂ ਚਾਰਸ਼ ਕਿਸੇ ਵੀ ਖਪਤਕਾਰ ਤੇ ਲਾਗੂ ਨਹੀਂ ਹੁੰਦੇ ਹਨ। ਪਾਣੀ ਦੇ ਜਿਹੜੇ ਵਾਧੂ ਰੇਟ ਟੈਰਿਫ ਵਿੱਚ ਸ਼ਾਮਿਲ ਕੀਤੇ ਗਏ ਹਨ ਉਹਨਾਂ ਦਾ ਮਕਸਦ ਪਾਣੀ ਦੀ ਸੰਭਾਲ ਸੁਨਿਸ਼ਚਿਤ ਕਰਨਾ ਹੈ। ਵਿਭਾਗ ਅਨੁਸਾਰ ਖਪਤਕਾਰਾਂ ਤੋਂ 5 ਰੁਪਏ ਪ੍ਰਤੀ ਕਿੱਲੋਲੀਟਰ ਦਾ ਰੇਟ ਚਾਰਜ ਕੀਤਾ ਜਾ ਰਿਹਾ ਹੈ, ਜਦੋਂ ਕਿ ਇੱਕ ਕਿੱਲੋਲੀਟਰ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਉੱਤੇ ਲਗਭਗ 12 ਰੁਪਏ ਦੀ ਲਾਗਤ ਆਉਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…