Share on Facebook Share on Twitter Share on Google+ Share on Pinterest Share on Linkedin ਪਿੰਡ ਘੜੂੰਆਂ ਦਾ ਗੰਦਾ ਪਾਣੀ ਸੜਕ ’ਤੇ ਆਉਣ ਨਾਲ ਲੋਕ ਡਾਢੇ ਤੰਗ ਪ੍ਰੇਸ਼ਾਨ ਪਾਣੀ ਦੀ ਸਮੱਸਿਆ ਦੇ ਹੱਲ ਲਈ ਡਰੇਨੇਜ਼ ਵਿਭਾਗ ਨੂੰ ਲਿਖਿਆ: ਐਸਡੀਐਮ ਸ੍ਰੀਮਤੀ ਬਰਾੜ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਜਨਵਰੀ: ਖਰੜ ਦੇ ਨੇੜਲੇ ਪਿੰਡ ਘੜੂੰਆਂ ਦਾ ਗੰਦਾ ਪਾਣੀ ਪਿੰਡ ਘੜੂੰਆਂ ਤੋਂ ਜਾਣ ਵਾਲੀ ਪਿੰਡ ਮਾਛੀਪੁਰ-ਥੇੜੀ ਸੜਕ ’ਤੇ ਆਉਣ ਕਾਰਨ ਇਸ ਸੜਕ ’ਤੇ ਰਹਿਣ ਵਾਲੇ ਕਈ ਪਰਿਵਾਰਾਂ ਸਮੇਤ ਪਿੰਡ ਘੜੂੰਆਂ, ਪਿੰਡ ਮਾਛੀਪੁਰ, ਥੇੜੀ ਸਮੇਤ ਹੋਰ ਪਿੰਡਾਂ ਦੇ ਵਸਨੀਕਾਂ ਨੂੰ ਸੜਕ ਤੇ ਆਉਣ ਜਾਣ ਸਮੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਪੈਦਲ, ਸਾਇਕਲ, ਮੋਟਰ ਸਾਇਕਲ, ਸਕੂਟਰਾਂ ਦੇ ਜਾਣ ਵਾਲੇ ਰਾਹੀਗਰਾਂ ਦੇ ਕੱਪੜੇ ਵਿਚ ਗੰਦੇ ਪਾਣੀ ਦੇ ਛਿੱਟਿਆਂ ਕਾਰਨ ਖ਼ਰਾਬ ਹੋ ਰਹੇ ਹਨ। ਇਸ ਸਬੰਧੀ ਜਸਪਾਲ ਸਿੰਘ ਘੜੂੰਆਂ, ਗੁਰਦੇਵ ਸਿੰਘ, ਕਰਮਜੀਤ ਸਿੰਘ, ਮਨਦੀਪ ਸਿੰਘ, ਵਰਿੰਦਰ ਸਿੰਘ, ਜੰਗਜੀਤ ਸਿੰਘ ਮਾਛੀਪੁਰ ਗੁਰਵਿੰਦਰ ਸਿੰਘ, ਭੁਪਿੰਦਰ ਕੌਰ, ਸੁਖਬੀਰ ਕੌਰ, ਜਸਵਿੰਦਰ ਕੌਰ ਅਤੇ ਸੁਖਦੀਪ ਕੌਰ ਸਮੇਤ ਹੋਰਨਾਂ ਨੇ ਦੱਸਿਆ ਕਿ ਪਿੰਡ ਘੜੂੰਆਂ ਦਾ ਗੰਦੇ ਪਾਣੀ ਪਿਛਲੇ ਇਕ ਮਹੀਨੇ ਤੋਂ ਇਸ ਸੜਕ ਤੇ ਘੁੰਮ ਰਿਹਾ ਹੈ। ਜਿਸ ਕਾਰਨ ਇਸ ਸੜਕ ਦੇ ਰਹਿਣ ਵਾਲੇ ਤੇ ਆਉਣ ਜਾਣ ਵਾਲਿਆਂ ਲਈ ਮੁਸ਼ਕਿਲ ਦਾ ਸਬੱਬ ਬਣਦਾ ਜਾ ਰਿਹਾ ਹੈ। ਇਸ ਗੰਦੇ ਪਾਣੀ ਨਾਲ ਇਸ ਏਰੀਆ ਵਿਚ ਕੋਈ ਭਿਆਨਕ ਬਿਮਾਰੀ ਵੀ ਫੈਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਕਾਰਨ ਚਾਰੇ ਪਾਸੇ ਬਦਬੂ ਫੈਲੀ ਹੋਈ ਹੈ ਅਤੇ ਉਨ੍ਹਾਂ ਦਾ ਘਰੋਂ ਨਿਕਲਨਾ ਵੀ ਬੰਦ ਹੋ ਗਿਆ ਹੈ ਅਤੇ ਇਸ ਪਾਣੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਸੈਕੜੇ ਦੀ ਗਿਣਤੀ ’ਚ ਵਿਦਿਆਰਥੀ, ਨੌਕਰੀ ਪੇਸ਼ਾ ਲੋਕ, ਕਿਸਾਨ ਅਤੇ ਹੋਰ ਕੰਮ ਜਾਣ ਵਾਲੇ ਰਾਹਗਿਰਾਂ ਦਾ ਇਸ ਸੜਕ ਤੋਂ ਆਉਣਾਂ ਜਾਣਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ ਬਣੀ ਇਹ ਸੜਕ ਪਾਣੀ ਦੇ ਖੜਨ ਕਾਰਨ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਘੜੂੰਆਂ ਦੀ ਸਰਪੰਚ ਜਸਪ੍ਰੀਤ ਕੌਰ ਨੇ ਦੱਸਿਆ ਕਿ ਪੰਚਾਇਤ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਲਿਖਤੀ ਪੱਤਰ ਦਿੱਤਾ ਜਾ ਚੁੱਕਿਆ ਹੈ। ਐਸ.ਡੀ.ਐਮ. ਖਰੜ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਡਰੇਨੇਜ਼ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਅਤੇ ਵਿਭਾਗ ਟੈਕਨੀਕਲ ਤਰੀਕੇ ਨਾਲ ਇਸ ਸਮੱਸਿਆ ਦਾ ਹੱਲ ਕਰੇਗਾ। ਉਨ੍ਹਾਂ ਕਿਹਾ ਕਿ ਉਹ ਅੱਜ ਦੁਬਾਰਾ ਇਸ ਸਬੰਧੀ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ’ਤੇ ਹਦਾਇਤ ਕਰਨਗੇ ਤਾਂ ਜੋ ਇਸ ਸਮੱਸਿਆ ਦਾ ਜਲਦੀ ਹੱਲ ਹੋ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ