Share on Facebook Share on Twitter Share on Google+ Share on Pinterest Share on Linkedin ਸਰਕਾਰੀ ਹਾਈ ਸਕੂਲ ਸਨੇਟਾ ਵਿੱਚ ਪਾਣੀ ਬਚਾਓ ਸਬੰਧੀ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ: ਇੱਥੋਂ ਨੇੜਲੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਵਿੱਚ ਨੰਨ੍ਹੀ ਛਾਂ ਈਕੋ ਕੱਲਬ ਦੇ ਬੈਨਰ ਥੱਲੇ ਪਾਣੀ ਬਚਾਓ ਸਬੰਧੀ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਛੇਵੀਂ ਤੋਂ ਅਠਵੀਂ ਜਮਾਤ ਤੱਕ ਦੇ ਗਰੁੱਪ ਵਿੱਚੋਂ ਅਮ੍ਰਿਤਪਾਲ ਸਿੰਘ ਅਠਵੀਂ ਨੇ ਪਹਿਲਾਂ, ਹਰਪ੍ਰੀਤ ਕੌਰ ਅਠਵੀਂ ਦੂਜਾ ਅਤੇ ਨੀਲਮ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਨੌਵੀਂ ਅਤੇ ਦਸਵੀਂ ਜਮਾਤ ਦੇ ਗਰੁੱਪ ਵਿੱਚੋਂ ਸਿਮਰਨਜੀਤ ਕੌਰ ਦਸਵੀਂ ਏ ਨੇ ਪਹਿਲਾਂ, ਸੁਰੇਸ਼ ਕੁਮਾਰ ਨੌਵੀਂ ਬੀ ਨੇ ਦੂਜਾ ਸਥਾਨ ਅਤੇ ਹਰਮਨਜੋਤ ਕੌਰ ਨੌਵੀ ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਪੰਜਾਬੀ ਅਧਿਆਪਕ ਜਸਵੀਰ ਸਿੰਘ ਵੱਲੋਂ ਦਿੱਤੇ ਗਏ ਜੋ ਕਿ ਮੁੱਖ ਅਧਿਆਪਕ ਸ਼ੁਭਵੰਤ ਕੌਰ ਜੀ ਨੇ ਤਕਸੀਮ ਕੀਤੇ। ਸਕੂਲ ਦੀ ਮੁੱਖ ਅਧਿਆਪਿਕਾ ਸ਼ੁਭਵੰਤ ਕੌਰ ਨੇ ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪਾਣੀ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਪਾਣੀ ਦੇ ਦਿਨ ਭਰ ਦਿਨ ਘੱਟ ਰਹੇ ਪੱਧਰ ਨੂੰ ਰੋਕਿਆ ਜਾ ਸਕੇ। ਇਹੋ ਜਾਣਕਾਰੀ ਈਕੋ ਕੱਲਬ ਦੇ ਇੰਚਾਰਜ ਪੰਜਾਬੀ ਅਧਿਆਪਕ ਜਸਵੀਰ ਸਿੰਘ ਨੇ ਦਿੱਤੀ। ਇਸ ਮੌਕੇ ਜਗਜੀਤ ਕੌਰ, ਰਮਿੰਦਰਪਾਲ ਕੌਰ, ਸ਼ਿੰਦਰਪਾਲ ਕੌਰ, ਜਸਵੀਰ ਕੌਰ, ਬਲਜੀਤ ਕੌਰ, ਲਵਿਨਾ, ਰੀਮਾ ਰਾਣੀ, ਲਵਜੀਤ ਕੌਰ, ਮੋਨਿਕਾ, ਸੋਨੀਆ ਗੋਇਲ, ਨਰਿੰਦਰ ਕੌਰ, ਦਮਨਜੀਤ ਕੌਰ, ਮਨਪ੍ਰੀਤ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ