ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਅਕਾਲੀ ਭਾਜਪਾ ਦੇ ਸਾਬਕਾ ਕੌਂਸਲਰਾਂ ਨੇ ਖਾਲੀ ਘੜੇ ਲੈ ਕੇ ਦਿੱਤਾ ਧਰਨਾ

ਨਗਰ ਕੌਂਸਲ ਦੇ ਅਧਿਕਾਰੀਆਂ ਤੇ ਸੁਣਵਾਈ ਨਾ ਕਰਨ ਦਾ ਦੋਸ਼

ਨਗਰ ਕੌਂਸਲ ਨੇ ਤਿੰਨ ਦਿਨਾਂ ਵਿੱਚ ਮਸਲਾ ਹੱਲ ਕਰਨ ਦਾ ਦਿੱਤਾ ਭਰੋਸਾ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 10 ਅਗਸਤ:
ਸ਼ਹਿਰ ਵਿੱਚ ਵਧ ਰਹੀ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਅਕਾਲੀ ਭਾਜਪਾ ਕੌਂਸਲਰਾਂ ਵੱਲੋਂ ਨਗਰ ਕੌਂਸਲ ਦੇ ਦਫਤਰ ਵਿੱਚ ਖਾਲੀ ਘੜੇ ਲੈ ਕੇ ਰੋਸ ਧਰਨਾ ਦਿੱਤਾ। ਧਰਨਾ ਦੇ ਰਹੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਵਧਦੀ ਜਾ ਰਹੀ ਹੈ ਪਰ ਕੌਂਸਲ ਦੇ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀ ਦੇ ਰਹੇ ਹਨ। ਇਸ ਤੋਂ ਪ੍ਰੇਸ਼ਾਨ ਹੋ ਕੇ ਉਨ•ਾਂ ਨੂੰ ਰੋਸ ਧਰਨਾ ਦੇਣਾ ਪਿਆ। ਮਾਮਲਾ ਵਧਦਾ ਦੇਖ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਤਿੰਨ ਦਿਨਾਂ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਦੇਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਮਨਵਿੰਦਰ ਸਿੰਘ ਟੋਨੀ ਰਾਣਾ, ਸਾਬਕਾ ਕੌਂਸਲਰ ਹਰੀ ਓਮ ਧੀਮਾਨ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਪਿੰਕਾ, ਸਾਬਕਾ ਕੌਂਸਲਰ ਮਨਜੀਤ ਸਿੰਘ ਬੱਬਲੂ, ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਦੂਰ ਕਰਨ ਲਈ ਕਾਂਗਰਸ ਸਰਕਾਰ ਵੱਲੋਂ ਕੋਈ ਉਪਰਾਲਾ ਨਹੀ ਕੀਤਾ ਗਿਆ ਸਗੋਂ ਜਿਹੜੇ ਟਿਊਬਵੈਲ ਅਕਾਲੀ ਭਾਜਪਾ ਸਰਕਾਰ ਵੱਲੋਂ ਲਾਏ ਗਏ ਸੀ ਉਨ•ਾਂ ਦੀ ਦੇਖਰੇਖ ਨਾ ਹੋਣ ਕਾਰਨ ਉਨ•ਾਂ ਵਿੱਚੋਂ 5 ਟਿਊਬਵੈਲ ਫੇਲ ਹੋ ਗਏ ਹਨ। ਇਨ•ਾਂ ਟਿਊਬਵੈਲਾਂ ਨੂੰ ਹੁਣ ਤੱਕ ਕੌਂਸਲ ਵੱਲੋਂ ਠੀਕ ਨਹੀ ਕਰਵਾਇਆ ਗਿਆ। ਉਨ•ਾਂ ਨੇ ਕਿਹਾ ਕਿ ਇਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਸਭ ਤੋਂ ਵਧ ਪ੍ਰੇਸ਼ਾਨੀ ਮੁਬਾਰਿਕਪੁਰ ਖੇਤਰ ਵਿੱਚ ਬਣੀ ਹੋਈ ਹੈ। ਇਸ ਸਬੰਧੀ ਉਹ ਰੋਜ਼ਾਨਾ ਕੌਂਸਲ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ ਪਰ ਹੁਣ ਲੰਘੇ ਕੁਝ ਦਿਨਾਂ ਤੋਂ ਅਧਿਕਾਰੀਆਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ। ਉਨ•ਾਂ ਨੇ ਕਿਹਾ ਕਿ ਲੰਘੀ ਅਕਾਲੀ ਭਾਜਪਾ ਸਰਕਾਰ ਵੇਲੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਵੱਲੋਂ 12 ਟਿਊਬਵੈਲ ਨਵੇਂ ਪਾਸ ਕਰਵਾਏ ਗਏ ਸੀ ਜਿਨ•ਾਂ ਵਿੱਚੋਂ ਅੱਠ ਟਿਊਬਵੈਲ ਉਸ ਵੇਲੇ ਹੀ ਲੱਗ ਗਏ ਸੀ। ਇਹ ਟਿਊਬਵੈਲ ਮੁਬਾਰਿਕਪੁਰ ਵਿੱਚ, ਇਕ ਹਾਈ ਸਕੂਲ ਡੇਰਾਬੱਸੀ, ਦੇਵੀ ਨਗਰ ਕਾਲਜ ਰੋਡ, ਗੁਲਾਬਗੜ• ਰੋਡ, ਕਾਲਜ ਕਲੋਨੀ, ਵਾਰਡ ਨੰਬਰ 9 ਡੇਰਾ ਜਗਾਧਰੀ, ਡੇਰਾਬੱਸੀ ਬੱਸ ਸਟੈਂਡ ਵਿੱਚ ਲਾਇਆ ਗਿਆ ਸੀ। ਉਨ•ਾਂ ਨੇ ਦੱਸਿਆ ਕਿ ਚਾਰ ਟਿਊਬਵੈਲ ਪਾਸ ਹੋਣ ਦੇ ਬਾਵਜੂਦ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਕਾਰਨ ਲੱਗਣ ਤੋਂ ਰਹਿ ਗਏ ਸੀ। ਉਨ•ਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਵੀ ਜਦ ਉਹ ਕੌਂਸਲ ਦਫਤਰ ਵਿੱਚ ਇਸ ਸਮੱਸਿਆ ਲਈ ਪਹੁੰਚੇ ਤਾਂ ਮੌਕੇ ‘ਤੇ ਅਧਿਕਾਰੀਆਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀ ਦੇ ਸਕੇ। ਉਨ•ਾਂ ਨੇ ਦੋਸ਼ ਲਾਇਆ ਕੌਂਸਲ ਦੇ ਅਧਿਕਾਰੀ ਕਾਂਗਰਸੀ ਆਗੂਆਂ ਦੀ ਸ਼ਹਿ ‘ਤੇ ਜਾਣਬੁੱਝ ਕੇ ਪਾਣੀ ਦੀ ਕਿੱਲਤ ਦੂਰ ਨਹੀ ਕਰ ਰਹੇ ਹਨ ਜਦਕਿ ਸ਼ਹਿਰ ਵਾਸੀ ਪ੍ਰੇਸ਼ਾਨ ਹੋ ਰਹੇ ਹਨ। ਉਨ•ਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਤਿੰਨ ਦਿਨਾਂ ਵਿੱਚ ਪਾਣੀ ਦੀ ਕਿੱਲਤ ਦੂਰ ਕਰਨ ਦਾ ਭਰੋਸਾ ਦਿੱਤਾ ਹੈ ਜੇਕਰ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਉਹ ਮੁੜ ਤੋਂ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।
ਗੱਲ ਕਰਨ ‘ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਹਨ ਜਿਸ ਕਾਰਨ ਹਾਲੇ ਗੱਲ ਨਹੀ ਕਰ ਸਕਦੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …