nabaz-e-punjab.com

ਫੇਜ਼-5 ਵਿੱਚ ਜ਼ਮੀਨ ਧਸਣ ਕਾਰਨ ਜਲ ਸਪਲਾਈ ਦੀ ਪਾਈਪ ਟੁੱਟੀ, ਪਾਣੀ ਦੀ ਸਪਲਾਈ ਪ੍ਰਭਾਵਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਸਥਾਨਕ ਫੇਜ਼-5 ਦੇ ਐਚ ਈ ਕੁਆਰਟਰਾਂ ਅਤੇ ਮੰਦਰ ਦੇ ਸਾਹਮਣੇ ਬੀਤੀ ਰਾਤ ਬਰਸਾਤ ਪੈਣ ਕਾਰਨ ਮਿੱਟੀ ਦੇ ਭਾਰ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੀ ਪਲਾਸਟਿਕ ਦੀ ਪਾਈਪ ਜਮੀਨ ਹੇਠਾਂ ਧੱਸ ਗਈ ਅਤੇ ਫਟ ਗਈ। ਜਿਸ ਕਾਰਨ ਇਸ ਪਾਈਪ ਵਿੱਚੋੱ ਵੱਡੀ ਮਾਤਰਾ ਵਿੱਚ ਪਾਣੀ ਨਿਕਲ ਕੇ ਆਲੇ ਦੁਆਲੇ ਫੈਲ ਗਿਆ। ਇਲਾਕਾ ਵਾਸੀਆਂ ਨੇ ਇਸ ਦੀ ਸੂਚਨਾ ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ ਉਪਰ ਪਹੁੰਚ ਕੇ ਸਬੰਧਤ ਵਿਭਾਗ ਦੇ ਜੇ ਈ ਨੂੰ ਉੱਥੇ ਬੁਲਾਇਆ ਅਤੇ ਪਾਈਪ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ। ਇਹ ਪਾਈਪ ਹੋਰਨਾਂ ਥਾਵਾਂ ਉਪਰ ਵੀ ਮਿੱਟੀ ਵਿੱਚ ਦੱਬੀ ਹੋਈ ਹੈ। ਜਿਸ ਨੂੰ ਠੀਕ ਕਰਨ ਦਾ ਕੰਮ ਮਹਿਕਮੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਜਿਸ ਥਾਂ ਉਪਰ ਇਹ ਪਾਈਪ ਦੱਬ ਕੇ ਫਟੀ ਹੈ, ਉਥੇ ਮਿੱਟੀ ਪੋਲੀ ਹੋ ਚੁੱਕੀ ਹੈ ਅਤੇ ਉਥੇ ਹੀ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ। ਮਿੱਟੀ ਪੋਲੀ ਹੋਣ ਕਾਰਨ ਇਹ ਟਰਾਂਸਫਾਰਮਰ ਵੀ ਕਦੇ ਵੀ ਡਿੱਗ ਸਕਦਾ ਹੈ। ਇਸ ਤੋਂ ਪਹਿਲਾਂ ਵੀ ਜ਼ਮੀਨ ਧਸਣ ਕਾਰਨ ਸੀਵਰੇਜ ਅਤੇ ਵਾਟਰ ਸਪਲਾਈ ਪਾਈਪਲਾਈਨਾਂ ਟੁੱਟ ਚੁੱਕੀਆਂ ਹਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…