ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਵਿਸ਼ਾਲ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸਬ ਕਮੇਟੀ ਪ੍ਰਧਾਨ ਸੋਰਵ ਕਿੰਗਰ ਦੀ ਪ੍ਰਧਾਨਗੀ ਹੇਠ ਤਨਖ਼ਾਹ ਦਾ ਹੈੱਡ ਬਦਲਣ ਸਬੰਧੀ ਪੱਤਰ ਰੱਦ ਕਰਾਉਣ ਅਤੇ ਮੁਲਾਜ਼ਮਾਂ ਦੀਆਂ ਹੋਰ ਭਖਦੀਆਂ ਮੰਗਾਂ ਲਾਗੂ ਕਰਨ ਸਬੰਧੀ ਅੱਜ ਮੁਹਾਲੀ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਜਲ ਸਪਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੀਨੀਅਰ ਆਗੂ ਸੁਨੀਤਾ ਕਾਜਲ, ਸੂਬਾ ਸਲਾਹਕਾਰ ਮਲਾਗਰ ਸਿੰਘ ਖਮਾਣੋਂ, ਉਮਕਾਰ ਸਿੰਘ (ਦਫ਼ਤਰੀ ਸਕੱਤਰ), ਜਸਵੀਰ ਸਿੰਘ ਸੀਰਾ (ਪ੍ਰੈਸ ਸੱਕਤਰ ਪੰਜਾਬ) ਜਸਵਿੰਦਰ ਕੌਰ (ਸ੍ਰੀਮਤੀ ਸੰਯੁਕਤ ਜਨਰਲ ਸਕੱਤਰ), ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ (ਸੂਬਾ ਖਜਾਨਚੀ) ਗੁਰਪਾਲ ਸਿੰਘ (ਜਿਲ੍ਹਾ ਫਤਿਹਗੜ ਸਾਹਿਬ) ਗੁਰਚਰਨ ਸਿੰਘ (ਪਟਿਆਲਾ), ਭੁਪਿੰਦਰ ਸਿੰਘ (ਜ਼ਿਲ੍ਹਾ ਲੁਧਿਆਣਾ ਪ੍ਰਧਾਨ, ਠੇਕਾ ਸੰਘਰਸ਼ ਮੋਰਚੇ ਤੋਂ ਬਲਿਹਾਰ ਸਿੰਘ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵਿੱਚ ਕੰਮ ਕਰ ਰਹੇ ਠੇਕਾ ਮੁਲਜ਼ਮਾਂ ਨੂੰ ਪੱਕਾ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕਿਰਤ ਕਮਿਸ਼ਨ ਲਾਗੂ ਕੀਤਾ ਗਿਆ ਸਗੋਂ ਇਸ ਦੇ ਉਲਟ ਦਫ਼ਤਰੀ ਸਟਾਫ਼ ਦਾ ਸੈਲਰੀ ਹੈੱਡ ਬਦਲ ਦੇ ਵਰਲਡ ਬੈਂਕ ਪ੍ਰਾਜੈਕਟ ਅਧੀਨ ਕਰਨ ਸਬੰਧੀ ਪੱਤਰ ਜਾਰੀ ਕਰਕੇ ਦਫ਼ਤਰੀ ਸਟਾਫ਼ ਦੀਆਂ ਛਾਂਟੀ ਵੱਲ ਰੁੱਖ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਦਹਿਸ਼ਤ ਅਤੇ ਬਚੈਨੀ ਪਾਈ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …