Nabaz-e-punjab.com

ਜਲ ਸਪਲਾਈ ਮੁਲਾਜ਼ਮਾਂ ਵੱਲੋਂ ਨਿੱਜੀਕਰਨ ਵਿਰੁੱਧ ਵਿਸ਼ਾਲ ਰੋਸ ਰੈਲੀ, ਨਾਅਰੇਬਾਜ਼ੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਪਬਲਿਕ ਹੈਲਥ ਕੰਪਲੈਕਸ ਫੇਜ਼-1 ਮੁਹਾਲੀ ਵਿੱਚ ਅੱਜ ਤਾਲਮੇਲ ਕਮੇਟੀ ਜਲ ਸਪਲਾਈ ਦੇ ਬੈਨਰ ਹੇਠ ਜ਼ਿਲ੍ਹਾ ਕਨਵੀਨਰ ਸਵਰਨ ਸਿੰਘ ਦੇਸੂਮਾਜਰਾ ਦੀ ਪ੍ਰਧਾਨਗੀ ਹੇਠ ਜੋਰਦਾਰ ਰੈਲੀ ਕੀਤੀ ਗਈ। ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਦੇ ਹਵਾਲੇ ਕਰਕੇ ਪਾਣੀ ਵਰਗੀ ਬੁਨਿਆਦੀ ਲੋੜ ਤੋਂ ਆਪਣਾ ਪੱਲਾ ਛੁਡਾ ਰਹੀ ਹੈ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਰੈਗੂਲਰ ਮੁਲਾਜ਼ਮਾਂ ਤੇ ਕੰਮ ਦਾ ਬੇਲੋੜਾ ਭਾਰ ਪਾ ਕੇ ਅਤੇ ਨਵੀ ਭਰਤੀ ਨਾ ਕਰਕੇ ਮੁਲਾਜ਼ਮਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਇਹ ਸਿਸਟਮੈਟ ਕੰਪਨੀਆਂ, ਸੁਸਾਇਟੀਆਂ ਤੇ ਵੱਖ-ਵੱਖ ਠੇਕੇਦਾਰਾਂ ਰਾਹੀ ਕੰਮ ਕਰਦੇ ਸਮੁੱਚੇ ਵਰਕਰਾਂ ਨੂੰ ਤਜ਼ਰਬੇ ਦੇ ਆਧਾਰ ਤੇ ਵਿਭਾਗ ਵਿੱਚ ਸ਼ਾਮਲ ਕਰਕੇ ਰੈਗੁਲਰ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ 1-1-2004 ਤੋਂ ਬਾਅਦ ਰੈਗੂਲਰ ਹੋਏ ਦਰਜਾ-3 ਅਤੇ ਦਰਜਾ-4 ਕਰਮਚਾਰੀਆਂ ਦੇ ਕੱਟੇ ਗਏ ਸੀ ਸੀਪੀਐਫ਼ ਦੇ ਪੈਸੇ ਤੁਰੰਤ ਵਾਪਿਸ ਕੀਤੇ ਜਾਣ। ਵਿਭਾਗ ਅੰਦਰ ਖਾਲੀ ਪਈਆਂ ਪੋਸਟਾ ਤੇ ਰੈਗੂਲਰ ਭਰਤੀ ਕੀਤੀ ਜਾਵੇ, 20/30/50 ਦੀ ਰੇਸ਼ੋ ਅਨੁਸਾਰ ਟੈਕਨੀਸ਼ੀਅਨ ਨੂੰ ਪਹਿਲਾ ਦੀ ਤਰ੍ਹਾਂ ਟੈਕਨੀਸ਼ੀਅਨ-2 ਅਤੇ ਟੈਕਨੀਸ਼ੀਅਨ-1 ਦੀਆਂ ਸੈਕਸ਼ਨ ਪੋਸਟਾਂ ਅਨੁਸਾਰ ਪਲੇਸਮੈਂਟ ਕੀਤੀ ਜਾਵੇ।
ਧਰਨੇ ਨੂੰ ਹਰਪਾਲ ਸਿੰਘ ਰਾਣਾ, ਭਜਨ ਸਿੰਘ, ਤਰਲੋਚਨ ਸਿੰਘ ਡੇਰਾਬੱਸੀ, ਚਿੜੀਆਘਰ ਮੁਲਾਜਮ ਯੂਨੀਅਨ ਤੋਂ ਅਮਨਦੀਪ ਸਿੰਘ ਪ੍ਰਧਾਨ, ਸ਼ਿੰਦਰਪਾਲ ਪਟਿਆਲਾ, ਕੁਲਦੀਪ ਸਿੰਘ, ਸ਼ਾਮ ਚੰਦ, ਬਾਗਬਾਨੀ ਵਿਭਾਗ ਤੋਂ ਮੰਗਤ ਸਿੰਘ, ਸੁਰੇਸ਼ ਕੁਮਾਰ, ਪੰਜਾਬ ਲਘੂ ਉਦਯੋਗ ਤੋੱ ਮੀਨਾ ਮੁਹਾਲੀ, ਦਰਸ਼ਨ ਸਿੰਘ ਬਾਬਾ, ਹਰਮੇਸ਼ ਸਿੰਘ ਚਨਾਲੋਂ, ਕਰਮਾਪੁਰੀ ਜ਼ਿਲ੍ਹਾ ਸਕੱਤਰ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ, ਪ੍ਰਕਾਸ਼ ਸਿੰਘ ਪ੍ਰਧਾਨ ਲਘੂ ਉਦਯੋਗ ਮੁਹਾਲੀ ਅਤੇ ਫੈਡਰੇਸ਼ਨ ਆਗੂ ਗੁਰਬਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…