ਮੁਹਾਲੀ ਵਿੱਚ 19 ਤੇ 20 ਜਨਵਰੀ ਨੂੰ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਵਾਟਰ ਸਪਲਾਈ ਸਕੀਮ ਫੇਜ਼-3 ਅਤੇ ਫੇਜ਼-4 ਚੰਡੀਗੜ੍ਹ (ਕਜੌਲੀ) ਦੀ ਮੇਨ ਪਾਇਪਲਾਈਨ ਰਿਪੇਅਰ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋੱ ਪਾਣੀ ਬੰਦੀ ਲਈ ਗਈ ਹੈ ਜਿਸ ਕਾਰਨ ਵਾਟਰ ਸਪਲਾਈ ਸਕੀਮ ਫੇਜ਼-3 ਅਤੇ 4, ਕਜੌਲੀ ਦੀ ਪਾਣੀ ਦੀ ਸਪਲਾਈ ਬੰਦ ਰਹੇਗੀ। ਇਸ ਲਈ 19 ਅਤੇ 20 ਜਨਵਰੀ ਨੂੰ ਮੁਹਾਲੀ ਸ਼ਹਿਰ ਵਿੱਚ ਸੈਕਟਰ 70-71, ਪਿੰਡ ਮਟੌਰ, ਸ਼ਾਹੀ ਮਾਜਰਾ, ਫੇਜ਼-9, ਫੇਜ਼-10, ਫੇਜ਼-11 ਅਤੇ ਇੰਡਸਟਰੀਅਲ ਗਰੋਥ ਫੇਜ਼-1 ਤੋਂ 5 ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਮੰਡਲ ਨੰਬਰ-2, ਸਾਹਿਬਜ਼ਾਦਾ ਅਜੀਤ ਸਿੰਘ. ਨਗਰ ਨੇ ਦੱਸਿਆ ਕਿ 19 ਜਨਵਰੀ ਨੂੰ ਉਪਰੋਕਤ ਇਲਾਕਿਆਂ ਵਿਚ ਸਵੇਰੇ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਉਪਲਬਧਤਾ ਅਨੁਸਾਰ ਘੱਟ ਪ੍ਰੈਸ਼ਰ ਮੁਤਾਬਕ ਹੋਵੇਗੀ। ਉਹਨਾਂ ਦਸਿਆ ਕਿ 20 ਜਨਵਰੀ ਨੂੰ ਉਪਰੋਕਤ ਇਲਾਕਿਆਂ ਵਿੱਚ ਸਵੇਰੇ ਪਾਣੀ ਦੀ ਸਪਲਾਈ ਘੱੱਟ ਪ੍ਰੈਸ਼ਰ ਨਾਲ ਹੋਵੇਗੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…