nabaz-e-punjab.com

ਮੁਹਾਲੀ ਦੇ ਕੁਝ ਖੇਤਰਾਂ ਵਿੱਚ 24 ਤੇ 25 ਨਵੰਬਰ ਨੂੰ ਰਹੇਗੀ ਪਾਣੀ ਦੀ ਸਪਲਾਈ ਪ੍ਰਭਾਵਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਮੁਹਾਲੀ ਸ਼ਹਿਰ ਦੇ ਕੁਝ ਇਲਾਕਿਆਂ ਵਿਚ 24 ਅਤੇ 25 ਨਵੰਬਰ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਮਲ ਕਿਸ਼ੋਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸਨ ਮੰਡਲ ਨੰਬਰ-2 ਐਸ ਏ ਐਸ ਨਗਰ ਨੇ ਦੱਸਿਆ ਕਿ ਵਾਟਰ ਸਪਲਾਈ ਸਕੀਮ ਫੇਜ਼-4 ਕਜੌਲੀ ਵਿਖੇ ਨਗਰ ਨਿਗਮ ਚੰਡੀਗੜ੍ਹ ਵੱਲੋਂ ਸੈਕਟਰ-39 ਵਿੱਚ ਪਾਈਪ ਲਾਈਨ ਦੀ ਰਿਪੇਅਰ ਲਈ 24 ਨਵੰਬਰ ਨੂੰ ਸਟਡਾਊਨ ਲਿਆ ਗਿਆ ਹੈ ਜਿਸ ਕਾਰਨ ਵਾਟਰ ਸਪਲਾਈ ਸਕੀਮ ਫੇਜ਼-4 ਕਜੌਲੀ ਦੀ ਪਾਣੀ ਦੀ ਸਪਲਾਈ ਬੰਦ ਰਹੇਗੀ। ਇਸ ਲਈ ਮੁਹਾਲੀ ਦੇ ਫੇਜ 9,10,11, ਸੈਕਟਰ-70 ਅਤੇ ਸੈਕਟਰ-71, ਪਿੰਡ ਮਟੌਰ ਅਤੇ ਸ਼ਾਹੀ ਮਾਜਰਾ ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਹਨਾਂ ਦੱਸਿਆ ਕਿ 24 ਨਵੰਬਰ ਨੂੰ ਉਪਰੋਕਤ ਇਲਾਕਿਆਂ ਵਿਚ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸਰ ਨਾਲ ਹੋਵੇਗੀ। ਦੁਪਹਿਰ ਸਮੇੱ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਸਮੇਂ ਪਾਣੀ ਦੀ ਸਪਲਾਈ ਘੱਟ ਪ੍ਰੈਸਰ ਨਾਲ ਹੋਵੇਗੀ। ਉਹਨਾਂ ਦੱਸਿਆ ਕਿ 25 ਨਵੰਬਰ ਨੂੰ ਉਪਰੋਕਤ ਇਲਾਕਿਆਂ ਵਿੱਚ ਸਵੇਰ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈਸਰ ਨਾਲ ਹੋਵੇਗੀ। ਦੁਪਹਿਰ ਸਮੇੱ ਪਾਣੀ ਦੀ ਸਪਲਾਈ ਨਹੀਂ ਹੋਵੇਗੀ। ਸ਼ਾਮ ਸਮੇਂ ਪਾਣੀ ਦੀ ਸਪਲਾਈ ਘੱਟ ਹੋਵੇਗੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…