Share on Facebook Share on Twitter Share on Google+ Share on Pinterest Share on Linkedin ਛੋਟੇ ਬੱਚਿਆਂ ਦੀ ਸਾਨੂੰ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਐ: ਪ੍ਰਤਿਭਾ ਗੁਪਤਾ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਦਸੰਬਰ: ਸਰਵਹਿੱਤਕਾਰੀ ਸ਼ਿਸੂ ਵਾਟਿਕਾ ਸਕੂਲ ਖਰੜ ਵਿੱਚ ਅੱਜ ਮਾਤਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਰਕਾਰੀ ਕਾਲਜ਼ ਸੈਕਟਰ-42 ਚੰਡੀਗੜ੍ਹ ਦੇ ਮਾਨਸਿਕ ਰੋਗਾਂ ਦੇ ਮੁਖੀ ਸ੍ਰੀਮਤੀ ਪ੍ਰਤਿਭਾ ਗੁਪਤਾ ਨੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਬੱਚਿਆਂ ਨੂੰ ਸਿਹਤ ਸਬੰਧੀ ਗੱਲਾਂ ਅਤੇ ਮਾਤਾ ਦੀ ਭੂਮਿਕਾ ਬਾਰੇ ਦੱਸਿਆ। ਬੀ.ਐਸ. ਕੰਵਰ ਨੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਅਤੇ ਵਿਦਿਆ ਭਾਰਤੀ ਦੀ ਜਾਣ ਪਹਿਚਾਣ ਕਰਵਾਈ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੁਸਮਾ ਮਹਿਤਾ ਨੇ ਆਪਣੇ ਸਕੂਲ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਮੈਨੇਜ਼ਰ ਵਿਕਾਸ ਗਰਗ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਖੁਸਵੰਤ ਰਾਏ ਗੀਗਾ, ਸੁਭਾਸ਼ ਅਗਰਵਾਲ, ਵਿਜੈ ਜਿੰਦਲ, ਜਗਦੀਸ਼ ਕਾਮਰਾ, ਵਿਕਾਸ ਸਿੰਗਲਾ, ਵਿਜੈ ਅਗਰਵਾਲ, ਆਰਤੀ ਗਰਗ, ਨਿਧੀ ਅਤੇ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ