
ਇਨਸਾਫ਼ ਦਿਵਾਉਣ ਲਈ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਖੁੱਲ੍ਹ ਕੇ ਕਰੇਗੀ ਪੀੜਤ ਪਰਿਵਾਰ ਦੀ ਮਦਦ
ਨਿਊਜ਼ ਡੈਸਕ ਸਰਵਿਸ
ਮੁਹਾਲੀ, 2 ਦਸੰਬਰ
ਕਰਨਾਲ ਜੇਲ੍ਹ ਵਿੱਚ ਲਸ਼ਕਰ -ਏ-ਤੋਇਬਾ ਦੇ ਆਤੰਕਵਾਦੀ ਅਤੇ ਹਾਫਿਜ਼ ਸਈਅਦ ਦੇ ਰਾਈਟ ਹੈਂਡ ’ਤੇ ਬੰਬ ਐਕਸਪਰਟ ਅਬਦੁਲ ਕਰੀਬ ਟੁੰਡਾ ਨੂੰ ਬੀਤੇ ਦਿਨ ਪਾਣੀਪਤ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਚਲਦੇ ਬਰੀ ਕਰ ਦਿੱਤਾ। ਇਸ ਫੈਸਲੇ ਤੋਂ ਬਾਅਦ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਨਾਰਥ ਇੰਡੀਆ ਚੀਫ ਅਤੇ ਸ੍ਰੀ ਹਿੰਦੂ ਤਖ਼ਤ ਦੇ ਰਾਸ਼ਟਰੀ ਪ੍ਰਚਾਰਕ ਨਿਸ਼ਾਂਤ ਸ਼ਰਮਾ ਨੇ ਮਾਮਲੇ ਸਬੰਧੀ ਸ਼ੁੱਕਰਵਾਰ ਨੂੰ ਪਾਰਟੀ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਆਪਣੇ ਦਫਤਰ ਵਿਖੇ ਕੀਤੀ।
ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਅਬਦੁਲ ਕਰੀਬ ਟੁੰਡਾ ਨੂੰ ਸਜਾ ਦਵਾਉਣ ਲਈ ਉਹ ਜਲਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਕਰਣਗੇ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਪਾਨੀਪਤ ਬੱਸ ਸਟੈਂਡ ਉਂਤੇ ਬੰਬ ਧਮਾਕੇ ਵਿੱਚ ਮਾਰੇ ਗਏ ਮਾਸੂਮ ਲੋਕਾਂ ਨੂੰ ਇੰਸਾਫ ਦਵਾਉਣ ਲਈ ਉਹ ਪੀੜਿਤ ਪਰਿਵਾਰਾਂ ਦੀ ਹਰ ਪਖੋਂ ਮਦਦ ਕਰਣਗੇ ਅਤੇ ਉਨ੍ਹਾਂ ਨੂੰ ਇੰਸਾਫ ਦਵਾਉਣ ਲਈ ਕੋਰਟ ਦਾ ਦਰਵਾਜਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਨੂੰ ਪੁਲਿਸ ਫੜ ਤਾਂ ਲੈਂਦੀ ਹੈ ਪਰ ਇਨ੍ਹਾਂ ਦੇ ਖੌਫ ਦੇ ਚਲਦੇ ਇਨ੍ਹਾਂ ਖਿਲਾਫ ਗਵਾਹੀ ਦੇਣ ਲਈ ਕੋਈ ਵੀ ਸਾਮ੍ਹਣੇ ਆਉਣ ਨੂੰ ਤਿਆਰ ਨਹੀਂ ਹੁੰਦਾ, ਜਿਸ ਕਰਕੇ ਸਬੂਤਾਂ ਦੀ ਘਾਟ ਦੇ ਚਲਦੇ ਅਦਾਲਤ ਨੂੰ ਮਜਬੂਰਨ ਇਨ੍ਹਾਂ ਅੱਤਵਾਦੀਆਂ ਨੂੰ ਛੱਡਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅੱਤਵਾਦੀਆਂ ਨੂੰ ਵਿੱਚ ਚੌਰਾਹੇ ਖੜ੍ਹਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂਜੋ ਮੁੜ ਕੋਈ ਦੂਜਾ ਅੱਤਵਾਦੀ ਅਜਿਹਾ ਘਿਨੌਣਾ ਅਪਰਾਧ ਕਰਨ ਬਾਰੇ ਨਾ ਸੋਚੇ।
ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਬੰਬ ਬਣਾਉਣ ’ਤੇ ਬਲਾਸਟ ਦੀ ਸਾਜਿਸ਼ ਵਿੱਚ ਸ਼ਾਮਿਲ ਹੋਣ ਦੇ ਦੋਸ਼ੀ ਅਬਦੁਲ ਕਰੀਬ ਟੁੰਡਾ ਦੇ ਖਿਲਾਫ ਸਬੂਤ ਨਹੀਂ ਜੁਟਾ ਪਾਉਣਾ ਸਿਸਟਮ ਦੀ ਕਮਜੋਰੀ ਵਖਾਉਂਦਾ ਹੈ। ਪੁਲਿਸ ਪੁਖਤਾ ਸਬੂਤ ਨਹੀਂ ਜੁਟਾ ਸਕੀ ਜੋਕਿ ਬੜੀ ਸ਼ਰਮਨਾਕ ਗੱਲ ਹੈ। ਉਨ੍ਹਾਂ ਟੁੰਡਾ ਦੀ ਕ੍ਰਾਇਮ ਹਿਸਟ੍ਰੀ ਬਾਰੇ ਦੱਸਦੇ ਹੋਏ ਕਿਹਾ ਕਿ ਲਸ਼ਕਰ ਦਾ ਬੰਬ ਐਕਸਪਰਟ ਦੱਸਿਆ ਜਾਣ ਵਾਲਾ ਅਬਦੁਲ ਕਰੀਮ ਟੁੰਡਾ (76) ਵੇਸਟ ਯੂਪੀ ਦੇ ਪਿਲਖੁਵਾ ਦਾ ਰਹਿਣ ਵਾਲਾ ਹੈ ਜੋਕਿ ਬੰਬ ਬਣਾਉਣ ਵੇਲੇ ਆਪਣਾ ਇੱਕ ਹੱਥ ਗਵਾ ਚੁਕਾ ਹੈ। ਦੱਸਿਆ ਜਾਂਦਾ ਹੈ ਕਿ 1980 ਤਕ ਉਹ ਪਿਲਖੁਵਾ ਵਿੱਚ ਆਪਣੀ ਹੋਮਿਯੋਪੈਥੀਕ ਕਲੀਨਿਕ ਚਲਾਉਂਦਾ ਸੀ, ਉਸ ਤੋਂ ਬਾਅਦ ਆਤੰਕੀ ਸੰਗਠਨ ਦੇ ਸੰਪਰਕ ਵਿੱਚ ਆਇਆ ’ਤੇ ਆਪਣਾ ਕਲੀਨਿਕ ਬੰਦ ਕਰ ਦਿੱਤਾ। ਇਸ ਨੂੰ ਅੰਡਰ ਵਰਲਡ ਡਾਨ ਦਾਉਦ ਇਬ੍ਰਾਹਿਮ ’ਤੇ ਹਾਫਿਜ ਸਇਦ ਜਹੇ ਦੇਸ਼ ਦੇ ਦੁਸ਼ਮਨਾ ਦਾ ਕਰੀਬੀ ਦੱਸਿਆ ਜਾਂਦਾ ਹੈ। 1996 ਵਿੱਚ ਉਸ ਖਿਲਾਫ ਇੰਟਰਪੋਲ ਨੇ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਸੀ। 26/11 ਮੁੰਬਈ ਅਟੈਕ ਦੇ ਬਾਅਦ ਭਾਰਤ ਨੇ ਜਿਨ੍ਹਾਂ 20 ਆਤੰਕਿਆਂ ਨੂੰ ਸੌਪਣ ਦੀ ਮੰਗ ਪਾਕਿਸਤਾਨ ਤੋਂ ਮੰਗ ਕੀਤੀ ਸੀ ਉਨ੍ਹਾਂ ਵਿੱਚ ਟੁੰਡਾ ਦਾ ਨਾਂਅ ਵੀ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਸਬ ਸਾਫ ਹੋਣ ਦੇ ਬਾਵਜੂਦ ਵੀ ਟੁੰਡਾ ਦੇ ਖਿਲਾਫ ਸਬੂਤ ਨਹੀਂ ਸੀ ਅਤੇ ਅਦਾਲਤ ਨੂੰ ਟੁੰਡਾ ਬਰੀ ਕਰਨਾ ਪਿਆ। ਉਨ੍ਹਾਂ ਇਸ ਲਈ ਸਿਸਟਮ ਨੂੰ ਕਸੂਰਵਾਰ ਦੱÎਸਿਆ ਅਤੇ ਐਲਾਨ ਕੀਤਾ ਕਿ ਇਸ ਫੈਸਲੇ ਦੇ ਵਿਰੂਧ ਉਹ ਜਲਦ ਹਾਈਕੋਰਟ ਵਿੱਚ ਅਪੀਲ ਕਰਣਗੇ। ਇਸ ਮੌਕੇ ਉਨ੍ਹਾਂ ਨਾਲ ਅਤੁਲ ਸ਼ਰਮਾ, ਗਿਆਨ ਚੰਦ ਯਾਦਵ, ਲਖਵਿੰਦਰ ਲੱਖਾ, ਰਜਿੰਦਰ ਮੁੰਡੀ ਖਰੜ, ਵਿਜੈ ਕੁਮਾਰ, ਪ੍ਰਿੰਸ , ਕੁਲਵਿੰਦਰ ਗੋਲੀ ਅਤੇ ਪ੍ਰਦੀਪ ਸ਼ਰਮਾ ਪਾਰਟੀ ਵਰਕਰ ਮੌਜੂਦ ਸਨ।