ਮੁਹਾਲੀ ਵਿੱਚ ਵਿਕਾਸ ਦੇ ਕੰਮ ਲਗਾਤਾਰ ਜਾਰੀ ਰੱਖਾਂਗੇ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਮੀਂਹ ਅਤੇ ਠੰਡ ਦੇ ਮੌਸਮ ਦੇ ਬਾਵਜੂਦ ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਦਾ ਚੋਣ ਪ੍ਰਚਾਰ ਸੋਮਵਾਰ ਨੂੰ ਪੂਰੇ ਜੋਰ ਸ਼ੋਰ ਨਾਲ ਜਾਰੀ ਰਿਹਾ। ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਵਿਰੋਧੀਆਂ ਦੇ ਨਕਾਰਾਤਮਕ ਚੋਣ ਅਭਿਆਨ ਤੋਂ ਦੂਰ ਰਹਿਣ ਅਤੇ ਮੁਹਾਲੀ ਦੇ ਵਿਕਾਸ ਦੇ ਮੁੱਦੇ ਤੇ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੇ ਵਿਰੋਧੀਆਂ ਦੇ ਚੋਣ ਪ੍ਰਚਾਰ ਦੇ ਉਲਟ, ਅਸੀਂ ਅਤੀਤ ਵਿਚ ਸਾਡੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਦਮ ਤੇ ਤੁਹਾਡਾ ਸਮਰਥਨ ਮੰਗ ਰਹੇ ਹਾਂ।
ਮੁਹਾਲੀ ਵਿੱਚ ਕੀਤੀਆਂ ਗਈਆਂ ਵਿਕਾਸ ਪਰਿਯੋਜਨਾਵਾਂ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਤੁਹਾਡੇ ਪਿਆਰ ਅਤੇ ਸਪੋਰਟ ਨਾਲ ਫਿਰ ਤੋਂ ਚੋਣ ਜਿੱਤਣ ਦੇ ਬਾਅਦ ਅਸੀਂ ਮੋਹਾਲੀ ਵਿਚ ਹੋਰ ਵਿਕਾਸ ਪਰਿਯੋਜਨਾਵਾਂ ਲਿਆਉਣ ਦੇ ਲਈ ਆਪਣੀ ਪੂਰੀ ਜੀਅ ਜਾਨ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਇਹ ਹੁਣ ਤੁਹਾਡੇ ਹੱਥ ਵਿਚ ਹੈ ਕਿ ਇੱਕ ਅਜਿਹੇ ਵਿਸ਼ਵਾਸਯੋਗ ਨੇਤਾ ਜਿਸਦਾ ਮੁਹਾਲੀ ਦੀ ਬਿਹਤਰੀ ਦੇ ਲਈ ਕੰਮ ਕਰਨ ਦਾ ਇੱਕ ਲੰਮਾਂ ਟਰੈਕ ਰਿਕਾਰਡ ਰਿਹਾ ਹੈ, ਨੂੰ ਫਿਰ ਤੋਂ ਜਿਤਾਉਣਾ ਹੈ ਜਾਂ ਉਨ੍ਹਾਂ ਨੂੰ ਜਿਹੜੇ ਆਪਣੇ ਨਿੱਜੀ ਸਵਾਰਥਾਂ ਲਈ ਆਪਣੀ ਵਫਾਦਾਰੀ ਬਦਲਦੇ ਹਨ।
ਸਾਲਾਂ ਤੋਂ ਮੈਂ ਮੁਹਾਲੀ ਦੇ ਵਿਕਾਸ ਲਈ ਬਹੁਤ ਮਿਹਨਤ ਕੀਤੀ ਹੈ। ਇੱਥੇ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਮੁਹਾਲੀ ਨੂੰ ਨੰਬਰ ਇਕ ਬਣਾਉਣ ਦੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਫਿਰ ਤੋਂ ਤੁਹਾਡੇ ਪਿਆਰ ਅਤੇ ਸਮਰਥਨ ਦੀ ਲੋੜ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…