Share on Facebook Share on Twitter Share on Google+ Share on Pinterest Share on Linkedin ਪੰਜਾਬ ਤੋਂ ਪਾਣੀ ਦੀ ਬੂੰਦ ਬਾਹਰ ਨਹੀਂ ਜਾਨ ਦੇਵਾਂਗੇ: ਜੈਲਜ਼ਾਰ ਚੈੜੀਆਂ, ਭੰਗੂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਫਰਵਰੀ: ਐਸ.ਵਾਈ.ਐਲ ਮੁੱਦੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਸਾਨ ਖੇਤ ਮਜਦੂਰ ਸੈਲ ਜਿਲ੍ਹਾ ਰੋਪੜ ਦੇ ਚੇਅਰਮੈਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਕਿਸਾਨ ਖੇਤ ਮਜਦੂਰ ਸੈਲ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਬਲਕਾਰ ਸਿੰਘ ਭੰਗੂ ਨੇ ਕਿਹਾ ਕਿ ਸੂਬੇ ਵਿਚੋਂ ਪਾਣੀ ਦੀ ਇੱਕ ਬੂੰਦ ਵੀ ਹਰਿਆਣਾ ਤੇ ਹੋਰ ਰਾਜਾਂ ਨੂੰ ਨਹੀਂ ਦੇਣ ਦਿੱਤੀ ਜਾਵੇਗੀ ਚਾਹੇ ਉਨ੍ਹਾਂ ਨੂੰ ਆਪਣੀਆਂ ਜਾਨਾਂ ਕਿਉਂ ਨਾ ਕੁਰਬਾਨ ਕਰਨੀਆਂ ਪੈਣ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਰਿਆਣਾ ਦੇ ਇਨੈਲੋ ਪਰਿਵਾਰ ਨਾਲ ਦੋਸਤੀ ਜਗਜਾਹਿਰ ਹੈ ਪਰ ਹੁਣ ਵੀ ਇਹ ਆਗੂ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਐਸਵਾਈਐਲ ਦਾ ਮੁੱਦਾ ਸਾਹਮਣੇ ਰੱਖ ਰਹੇ ਹਨ ਜਿਸ ਕਾਰਨ ਆਮ ਲੋਕਾਂ ਦਾ ਨੁਕਸਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਇਹ ਸਿਆਸੀ ਲੋਕ ਪੰਜਾਬ ਦੇ ਬਾਦਲਾਂ ਦੀ ਆਪਸੀ ਮਿਲੀਭੁਗਤ ਨਾਲ ਪਾਣੀ ਖੋਹਣ ਲਈ ਤਿਆਰੀਆਂ ਕਰ ਰਹੇ ਹਨ ਪਰ ਸੂਬੇ ਵਿਚ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਇਸ ਨੂੰ ਰੋਕਣ ਲਈ ਹਰੇਕ ਤਰ੍ਹਾਂ ਦਾ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਬੈਠੀ ਹੈ ਅਗਰ ਹਰਿਆਣਾ ਦੇ ਆਗੂਆਂ ਦੇ ਬਹਿਕਾਵੇ ਵਿਚ ਆ ਕੇ ਉਥੋਂ ਦੇ ਲੋਕਾਂ ਨੇ ਜਬਰਦਸਤੀ ਐਸ.ਵਾਈ.ਐਲ ਨਾਲ ਛੇੜਛਾੜ ਕਰਨ ਦੀ ਕੋਸ਼ਿਸ ਕੀਤੀ ਤਾ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਹ ਲੋਕ ਅਜਿਹੀ ਘਿਨਾਉਣੀ ਹਰਕਤ ਨੂੰ ਅਨਜਾਮ ਦੇਣ ਬਾਰੇ ਸੋਚ ਨਾ ਸਕਣ। ਜੈਲਦਾਰ ਚੈੜੀਆਂ ਅਤੇ ਚੇਅਰਮੈਨ ਭੰਗੂ ਨੇ ਕਿਹਾ ਕਿ ਸੂਬੇ ਵਿਚ ਕਿਸਾਨੀ ਪਾਣੀ ਪੱਖੋਂ ਹੌਲੀ ਹੋਈ ਪੈ ਹੈ ਤੇ ਸੋਕੇ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਇਸ ਸਮਸਿਆ ਨੂੰ ਦੇਖਦਿਆਂ ਪੰਜਾਬ ਦਾ ਪਾਣੀ ਦੂਸਰੇ ਸੂਬਿਆਂ ਨੂੰ ਕਿਸ ਤਰ੍ਹਾਂ ਦਿੱਤਾ ਜਾ ਸਕਦੇ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਬਾਦਲਾਂ ਵੱਲੋਂ ਸਿਆਸੀ ਰੋਟੀਆਂ ਸ਼ੇਕਣ ਅਤੇ ਚੋਣਾਂ ਵਿਚ ਫਾਇਦਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਪਰ ਹੁਣ ਲੋਕ ਇਨ੍ਹਾਂ ਦੇ ਬਹਿਕਾਵਿਆਂ ਵਿਚ ਆਉਣ ਦੀ ਥਾਂ ਕਾਂਗਰਸ ਦਾ ਸਾਥ ਦੇਣਗੇ ਤੇ ਕੈਪਟਨ ਅਮਰਿੰਦਰ ਸਿੰਘ ਆਈ.ਵਾਈ.ਐਲ ਨੂੰ ਰੋਕਣ ਲਈ ਹਰ ਕੁਰਬਾਨੀ ਦੇਣਗੇ ਤੇ ਪਾਰਟੀ ਉਨ੍ਹਾਂ ਦੀ ਪਿੱਠ ਤੇ ਖੜੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਲੋਕ ਸਭਾ ਤੱਕ ਤੋਂ ਅਸਤੀਫਾ ਦੇ ਦਿੱਤਾ ਸੀ ਅਕਾਲੀ ਦੱਸਣ ਉਨ੍ਹਾਂ ਕੀ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ