nabaz-e-punjab.com

ਖਾੜਕੂ ਜਥੇਬੰਦੀ ਨੂੰ ਹਥਿਆਰ ਸਪਲਾਈ ਕਰਨ ਵਾਲਾ ਮੁਲਜ਼ਮ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ਼) ਨਾਮੀ ਖਾੜਕੂ ਜਥੇਬੰਦੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਆਸ਼ੀਸ਼ ਸਿੰਘ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਮੁੜ ਤੋਂ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਸੀਆਈਏ ਸਟਾਫ਼ ਦੀ ਟੀਮ ਮੁਲਜ਼ਮ ਨੂੰ ਯੂਪੀ ਤੋਂ ਰਾਹਦਾਰੀ ਰਿਮਾਂਡ ’ਤੇ ਮੁਹਾਲੀ ਲੈ ਕੇ ਆਈ ਸੀ।
ਜਾਣਕਾਰੀ ਅਨੁਸਾਰ ਬੀਤੀ 27 ਜਨਵਰੀ ਨੂੰ ਜਦੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮੀਤ ਸਿੰਘ ਪੀਐਚਡੀ ਦੀ ਪਾਕਿਸਤਾਨ ਵਿੱਚ ਹੱਤਿਆ ਕੀਤੀ ਗਈ ਤਾਂ ਉਦੋਂ ਪੰਜਾਬ ਪੁਲੀਸ ਨੇ ਮੋਗਾ ਤੋਂ ਸੁਖਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਖਪ੍ਰੀਤ ਸਿੰਘ ਨੇ ਹੀ ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਕਿ ਖਾੜਕੂ ਜਥੇਬੰਦੀ ਨੂੰ ਆਸ਼ੀਸ਼ ਸਿੰਘ ਹਥਿਆਰ ਸਪਲਾਈ ਕਰਦਾ ਸੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੁਹਾਲੀ ਪੁਲੀਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਯੂਪੀ ਪਹੁੰਚ ਗਈ ਅਤੇ ਯੂਪੀ ਅਦਾਲਤ ’ਚੋਂ ਰਾਹਦਾਰੀ ਰਿਮਾਂਡ ’ਤੇ ਆਪਣੀ ਹਿਰਾਸਤ ਵਿੱਚ ਲੈ ਕੇ ਉਸ ਦੀ ਗ੍ਰਿਫ਼ਤਾਰੀ ਪਾ ਲਈ। ਉਤਰ ਪ੍ਰਦੇਸ਼ ਅਤਿਵਾਦ ਵਿਰੋਧੀ ਟੀਮ ਨੇ ਆਸ਼ੀਸ਼ ਨੂੰ ਹਰਿਦੁਆਰ ਦੇ ਸਿਵਲ ਲਾਈਨ ਇਲਾਕੇ ’ਚੋਂ ਜਾਦੂਗਰ ਸੜਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੁਲਜ਼ਮ ਆਸ਼ੀਸ਼ ਸਿੰਘ ਅਕਸਰ ਫੋਨ ’ਤੇ ਪਾਕਿਸਤਾਨ ਦੇ ਕੁਝ ਵਿਅਕਤੀਆਂ ਨਾਲ ਗੱਲਬਾਤ ਕਰਦਾ ਰਿਹਾ ਹੈ। ਪੰਜਾਬ ਪੁਲੀਸ ਨੇ ਨੇ ਹੀ ਆਸ਼ੀਸ਼ ਦੀ ਜਾਣਕਾਰੀ ਯੂਪੀ ਪੁਲੀਸ ਨਾਲ ਸਾਂਝੀ ਕੀਤੀ ਸੀ। ਆਸ਼ੀਸ਼ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ਼) ਦੇ ਮੁਖੀ ਹਰਮੀਤ ਸਿੰਘ ਉਰਫ਼ ਗੁਗਨੀ ਗਰੇਵਾਲ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਸ ’ਤੇ ਸ਼ਿਵ ਸੈਨਾ ਅਤੇ ਆਰਐਸਐਸ ਆਗੂਆਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਮੁਲਜ਼ਮ ਆਸ਼ੀਸ਼ ਪਟਿਆਲਾ ਜੇਲ੍ਹ ਵਿੱਚ ਬੰਦੀ ਰਹਿ ਚੁੱਕਾ ਹੈ। ਜਿੱਥੇ ਉਸ ਦੀ ਮੁਲਾਕਾਤ ਕੇਐਲਐਫ਼ ਦੇ ਮੁਖੀ ਨਾਲ ਹੋਈ ਸੀ। ਪੁਲੀਸ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਹੁਣ ਤੱਕ ਆਸ਼ੀਸ਼ ਖਾੜਕੂ ਜਥੇਬੰਦੀ ਨੂੰ 10 ਪਿਸਤੌਲ ਸਪਲਾਈ ਕਰ ਚੁੱਕਾ ਹੈ। ਆਸ਼ੀਸ਼ ’ਤੇ ਕਾਤਲਾਨਾ ਹਮਲਾ, ਖ਼ਤਰਨਾਕ ਹਥਿਆਰਾਂ ਨਾਲ ਦੰਗੇ ਭੜਕਾਉਣ ਅਤੇ ਸੰਗੀਨ ਅਪਰਾਧ ਦੀ ਸ਼ਾਜ਼ਿਸ਼ ਰਚਨ ਦੇ ਦੋਸ਼ ਸਾਲ 2018 ਵਿੱਚ ਪੰਜਾਬ ਦੇ ਕੁਝ ਖੂੰਖਾਰ ਅਪਰਾਧੀਆਂ ਨੂੰ ਪਨਾਹ ਦੇਣ ਦਾ ਵੀ ਦੋਸ਼ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…