ਬ੍ਰਹਮਾਕੁਮਾਰੀ ਸੁੱਖ-ਸ਼ਾਂਤੀ ਭਵਨ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਵੈਬਿਨਾਰ

ਦੇਸ਼ ਕੌਮ ਦਾ ਨਿਰਮਾਣ ਸੰਸਦ ਵਿੱਚ ਨਹੀਂ ਸਗੋਂ ਕਲਾਸ-ਰੂਮ ਵਿੱਚ ਹੁੰਦੈ: ਬ੍ਰਹਮਾਕੁਮਾਰੀ ਪ੍ਰੇਮ ਲਤਾ

ਸਵੇਰੇ ਉੱਠ ਕੇ ਇਕ ਘੰਟਾ ਆਤਮ ਚਿੰਤਨ ਰਾਹੀਂ ਸ਼ਕਤੀਸ਼ਾਲੀ ਬਣਨ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਬ੍ਰਹਮਾਕੁਮਾਰੀਜ਼ ਦੀ ਅੰਤਰਕੌਮੀ ਸੰਸਥਾ ਵੱਲੋਂ ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਾਕੁਮਾਰੀ ਸੁੱਖ-ਸ਼ਾਂਤੀ ਭਵਨ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦਿੱਲੀ ਤੋਂ ਮੋਟੀਵੇਸਨਲ ਬੁਲਾਰਾ ਰਾਜਯੋਗੀ ਬ੍ਰਹਮਾਕੁਮਾਰ ਪਿਊਸ, ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਸੋਹਾਣਾ ਦੀ ਪ੍ਰਿੰਸੀਪਲ ਡਾ. ਹਰਜੀਤ ਕੌਰ ਸਰਾਂ, ਰਾਜਯੋਗ ਸਿੱਖਿਅਕਾ ਬੀਕੇ ਮੀਨਾ, ਸੇਂਟ ਸੋਲਜਰ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਅੰਜਲੀ ਸ਼ਰਮਾ ਨੇ ਸਨਮਾਨਯੋਗ ਬੁਲਾਰਿਆਂ ਵਜੋਂ ਹਿੱਸਾ ਲਿਆ। ਇਸ ਸਮਾਰੋਹ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾਂ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਕੀਤੀ। ਉਨ੍ਹਾਂ ਅਧਿਆਪਕਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੇਸ਼ ਕੌਮ ਦਾ ਨਿਰਮਾਣ ਪਾਰਲੀਮੈਂਟ ਵਿੱਚ ਨਹੀਂ ਸਗੋਂ ਕਲਾਸ-ਰੂਮ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੇ ਅੰਦਰ ਕੌਸ਼ਲ, ਗੁਣਾਂ ਅਤੇ ਸ਼ਕਤੀਆਂ ਦਾ ਖਜਾਨਾ ਹੈ, ਸਿਰਫ਼ ਉਸ ਨੂੰ ਪਛਾਣ ਕੇ ਸਹੀ ਪ੍ਰਯੋਗ ਕਰਨ ਦੀ ਲੋੜ ਹੈ।
ਮੋਟੀਵੇਸਨਲ ਸਪੀਕਰ ਰਾਜਯੋਗੀ ਬੀਕੇ ਪਿਊਸ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਲੋਕਾਂ ਦੀ ਸੋਚ ਜ਼ਿਆਦਾਤਰ ਨਕਾਰਾਤਮਿਕ ਹੁੰਦੀ ਜਾ ਰਹੀ ਹੈ। ਜਿਸ ਨੂੰ ਬਦਲਣ ਲਈ ਸਵੇਰੇ ਸੁਵੱਖਤੇ ਉੱਠਣ ਦੀ ਆਦਤ ਅਪਣਾਉਣੀ ਹੋਵੇਗੀ। ਕਿਉਂਕਿ ਆਮ ਤੌਰ ’ਤੇ ਵਿਅਕਤੀ ਰੋਜ਼ਾਨਾ 60 ਹਜ਼ਾਰ 000 ਵਿਚਾਰ ਪੈਦਾ ਕਰਦਾ ਹੈ। ਜਿਨ੍ਹਾਂ ’ਚੋਂ 80 ਫੀਸਦੀ ਭੂਤਕਾਲ ਦੇ ਨਕਾਰਾਤਮਿਕ ਅਤੇ 15 ਫੀਸਦੀ ਭਵਿੱਖ ਦੀ ਚਿੰਤਾ ਵਾਲੇ ਹੁੰਦੇ ਹਨ। ਅਸਲ ਵਿੱਚ ਮਨੁੱਖ ਨੂੰ ਵਰਤਮਾਨ ਦੇ ਸਕਾਰਾਤਮਿਕ ਵਿਚਾਰਾਂ ਵਿੱਚ ਜਿਊਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਤ 10 ਵਜੇ ਸੋਣ ਅਤੇ ਸਵੇਰੇ 4 ਵਜੇ ਉੱਠਣ ਦਾ ਨਿਯਮ ਬਣਾ ਲੈਣਾ ਚਾਹੀਦਾ ਹੈ ਅਤੇ ਰਾਤ ਸੋਣ ਤੋਂ ਇਕ ਘੰਟਾ ਪਹਿਲਾਂ ਮੋਬਾਈਲ ਅਤੇ ਟੀਵੀ ਬੰਦ ਕਰਕੇ ਪ੍ਰਮਾਤਮਾ ਚਿੰਤਨ ਨਾਲ ਗੁੜ੍ਹੀ ਨੀਂਦ ਵਿੱਚ ਆਰਾਮ ਕਰਨਾ ਚਾਹੀਦਾ ਹੈ। ਉਨ੍ਹਾਂ ਸਵੇਰੇ ਉੱਠ ਕੇ ਇਕ ਘੰਟਾ ਆਤਮ ਚਿੰਤਨ ਕਰਕੇ ਸ਼ਕਤੀਸ਼ਾਲੀ ਬਣਨ ਲਈ ਪ੍ਰੇਰਿਤ ਕੀਤਾ।
ਰਾਜਯੋਗ ਸਿੱਖਿਅਕਾਂ ਬੀਕੇ ਮੀਨਾ ਨੇ ਕਿਹਾ ਕਿ ਅਧਿਆਪਕ ਦਿਵਸ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਦਿਨ ਹੈ ਕਿਉਂਕਿ ਇਸ ਵਰਗ ’ਤੇ ਸਮਾਜ ਸਿਰਜਨਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਰੋਨਾ ਸੰਕਟ ਦੇ ਬਾਵਜੂਦ ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਲਈ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ। ਪ੍ਰਿੰਸੀਪਲ ਸ੍ਰੀਮਤੀ ਅੰਜਲੀ ਸ਼ਰਮਾ ਅਤੇ ਡਾ. ਹਰਜੀਤ ਕੌਰ ਸਰਾਂ ਨੇ ਅਧਿਆਪਕਾਂ ਨੂੰ ਉਤਸ਼ਾਹੀ ਸਿਪਾਹੀ ਦੱਸਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…