ਆਰੀਅਨਜ਼ ਕਾਲਜ ਵਿੱਚ ਅੌਰਤਾਂ ’ਚ ਅਨੀਮੀਆ ਦੇ ਕਾਰਨਾਂ, ਲੱਛਣਾਂ, ਰੋਕਥਾਮ ਤੇ ਇਲਾਜ ਬਾਰੇ ਵੈਬਿਨਾਰ

ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 11 ਮਾਰਚ:
ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਰਾਜਪੁਰਾ ਦੇ ਕੈਂਪਸ ਵਿਖੇ ਅੌਰਤਾਂ ਵਿੱਚ ਅਨੀਮੀਆ ਦੇੇ ਕਾਰਨਾਂ, ਲੱਛਣਾਂ, ਰੋਕਥਾਮ ਅਤੇ ਇਲਾਜ ਵਿਸ਼ੇ ’ਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ। ਫੋਰਟਿਸ ਹਸਪਤਾਲ ਮੁਹਾਲੀ ਦੀ ਗਾਇਨੀਕੋਲੋਜਿਸਟ ਸਲਾਹਕਾਰ ਡਾ. ਦਿਵਿਆ ਅਵਸਥੀ ਨੇ ਆਰੀਅਨਜ਼ ਕਾਲਜ ਦੇ ਇੰਜੀਨੀਅਰਿੰਗ, ਨਰਸਿੰਗ, ਫਾਰਮੇਸੀ, ਲਾਅ, ਮੈਨੇਜਮੈਂਟ, ਐਜੂਕੇਸ਼ਨ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਸੰਸਥਾਨ ਦੇ ਚੇਅਰਮੈਨ ਡਾ ਅੰਸ਼ੂ ਕਟਾਰੀਆ ਨੇ ਵੈਬਿਨਾਰ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਡਾ. ਦਿਵਿਆ ਅਵਸਥੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਨੀਮੀਆ ਲਾਲ ਲਹੂ ਦੇ ਸੈੱਲਾਂ ਦੀ ਘਾਟ ਕਾਰਨ ਹੁੰਦਾ ਹੈ। ਅਨੀਮੀਆ ਦੀ ਹਾਲਤ ਵਿੱਚ ਖੂਨ ਦੀ ਜਾਂਚ ਵਿੱਚ ਘੱਟ ਹੀਮੋਗਲੋਬਿਨ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਾਲ ਲਹੂ ਦੇ ਸੈੱਲਾਂ ਵਿੱਚ ਹੀਮੋਗਲੋਬਿਨ ਮੁੱਖ ਪ੍ਰੋਟੀਨ ਹੁੰਦਾ ਹੈੈ ਅਤੇ ਅਨੀਮੀਆ ਦੀ ਹਾਲਤ ਵਿੱਚ ਹੀਮੋਗਲੋਬਿਨ ਦਾ ਪੱਧਰ ਵੀ ਘੱਟ ਹੋਵੇਗਾ ਜੋ ਆਕਸੀਜਨ ਨੂੰ ਤੁਹਾਡੇ ਸਾਰੇ ਸਰੀਰ ਵਿੱਚ ਪਹੁੰਚਾਉੁਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚੱਕਰ ਆਉਣਾ, ਤੇਜ਼ ਜਾਂ ਅਸਾਧਾਰਨ ਦਿਲ ਦੀ ਧੜਕਣ, ਸਿਰ ਦਾ ਦਰਦ, ਜੋੜਾਂ ਵਿੱਚ ਦਰਦ, ਸਾਹ ਦੀ ਕਮੀ, ਪੀਲੀ ਚਮੜੀ, ਠੰਡੇ ਹੱਥ ਅਤੇ ਪੈਰ, ਥਕਾਵਟ ਜਾਂ ਕਮਜ਼ੋਰੀ ਆਦਿ ਅਨੀਮੀਆ ਦੇ ਲੱਛਣ ਹਨ। 400 ਤੋਂ ਵੱਧ ਅਨੀਮੀਆ ਦੀਆਂ ਕਿਸਮਾਂ ਹਨ। ਉਨ੍ਹਾਂ ਦੱਸਿਆ ਅਨੀਮੀਆ ਬੱਚਿਆਂ ਨੂੰ ਜਨਮ ਤੋਂ ਹੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੌਰਤਾਂ ਨੂੰ ਗਰਭ ਅਵਸਥਾ ਅਤੇ ਪੀਰੀਅਡ ਦੌਰਾਨ ਆਇਰਨ ਦੀ ਘਾਟ ਕਾਰਨ ਅਨੀਮੀਆ ਦਾ ਖ਼ਤਰਾ ਹੁੰਦਾ ਹੈ ਕਿਉਂਕਿ ਇਸ ਹਾਲਤ ਵਿੱਚ ਉਨ੍ਹਾਂ ਦੀ ਖੂਨ ਦੀ ਸਪਲਾਈ ਦੀਆਂ ਵਧੇਰੇ ਮੰਗਾਂ ਹੁੰਦੀਆਂ ਹਨ। ਅਨੀਮੀਆ ਦੇ ਇਲਾਜ ਦੇ ਢੰਗ ਵੱਖੋ ਵੱਖ ਹੁੰਦੇ ਹਨ। ਇਸ ਵਿੱਚ ਆਇਰਨ ਜਾਂ ਵਿਟਾਮਿਨ ਸਪਲੀਮੈਂਟਸ, ਦਵਾਈਆਂ, ਖੂਨ ਚੜ੍ਹਾਉਣ ਅਤੇ ਬੋਨ ਮੈਰੋ ਟਰਾਂਸਪਲਾਂਟ ਸ਼ਾਮਲ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…