ਪਿੰਡ ਕਾਦੀਮਾਜਰਾ ਵਿੱਚ ਆਪ ਉਮੀਦਵਾਰ ਕੰਵਰ ਸੰਧੂ ਨੂੰ ਲੱਡੂਆਂ ਨਾਲ ਤੋਲਿਆਂ

ਭੁਪਿੰਦਰ ਸਿੰਗਾਰੀਵਾਲਾ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 11 ਜਨਵਰੀ:
ਖਰੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਕਈ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਇਸ ਦੌਰਾਨ ਆਪ ਆਗੂ ਨੂੰ ਮਾਜਰੀ ਬਲਾਕ ਖੇਤਰ ਦੇ ਪਿੰਡਾਂ ਵਿੱਚ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਆਪ ਮੁਹਾਰੇ ਪਿੰਡ ਵਾਸੀਆਂ ਨੇ ਚੋਣ ਜਲਸਿਆਂ ਵਿੱਚ ਸ਼ਿਰਕਤ ਕਰਕੇ ਸ੍ਰੀ ਸੰਧੂ ਨੂੰ ਸਮਰਥਨ ਦੇਣ ਦੀ ਗੱਲ ਆਖੀ। ਉਧਰ, ਅਕਾਲੀ ਦਲ ਵੱਲੋਂ ਕਲੋਨਾਈਜਰ ਰਣਜੀਤ ਸਿੰਘ ਗਿੱਲ ਚੋਣ ਮੈਦਾਨ ਵਿੱਚ ਉਤਾਰਨ ਤੋਂ ਬਾਅਦ ਪਾਰਟੀ ਵਿੱਚ ਜਬਰਦਸਤ ਬਗਾਵਤ ਸ਼ੁਰੂ ਹੋ ਗਈ ਹੈ। ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਪਰਮਜੀਤ ਕੌਰ ਬਡਾਲੀ, ਸੀਨੀਅਰ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਗੁਰਵਿੰਦਰ ਸਿੰਘ ਛੂਮਛੇੜੀ ਦੀਆਂ ਸਰਗਰਮੀਆਂ ਨੇ ਹੁਕਮਰਾਨ ਪਾਰਟੀ ਅਤੇ ਸਰਮਾਏਦਾਰ ਉਮੀਦਵਾਰ ਦੀ ਨੀਂਦ ਉੱਡਾ ਦਿੱਤੀ ਹੈ।
ਇਸ ਸਬੰਧੀ ਉਨ੍ਹਾਂ ਮੁੱਲਾਂਪੁਰ, ਰਾਣੀਮਾਜਰਾ, ਖਿਜਰਾਬਾਦ ਅਤੇ ਕਾਦੀਮਾਜਰਾ ਵਿੱਚ ਭਰਵੀਆਂ ਚੋਣ ਮੀਟਿੰਗਾਂ ਦੌਰਾਨ ਜਿਥੇ ਲੋਕਾਂ ਨੂੰ ਆਪ ਦੀਆਂ ਉਸਾਰੂ ਨੀਤੀਆਂ ਅਤੇ ਦਿੱਲੀ ਵਿੱਚ ਲੋਕ ਹਿੱਤ ਦੇ ਸ਼ੁਰੂ ਹੋਏ ਨਿਯਮਾਂ ਅਤੇ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਹਲਕੇ ਦੇ ਸੁਧਾਰ ਲਈ ਵੋਟਾਂ ਦੀ ਮੰਗ ਕੀਤੀ, ਉਥੇ ਉਨ੍ਹਾਂ ਪੰਜਾਬੀ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਪਿਛਲੇ 10 ਸਾਲ ਦੀਆਂ ਨਕਾਮੀਆਂ ਗਿਣਾਉਂਦਿਆਂ ਪੰਜਾਬ ਦੀਆਂ ਮੁੱਖ ਘਟਨਾਵਾਂ ਅਤੇ ਹਲਕੇ ਵਿੱਚ ਵਿਕਾਸ ਦੀ ਅਣਹੋਂਦ ਤੋਂ ਵੀ ਜਾਣੂ ਕਰਵਾਇਆ। ਪਿੰਡ ਕਾਦੀਮਾਜਰਾ ਵਾਸੀਆਂ ਦੇ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਸੰਧੂ ਨੂੰ ਲੱਡੂਆਂ ਨਾਲ ਵੀ ਤੋਲਿਆਂ ਗਿਆ। ਇਸ ਮੌਕੇ ਆਪ ਦੇ ਯੂਥ ਵਿੰਗ ਦੇ ਆਗੂ ਜਗਦੇਵ ਸਿੰਘ ਮਲੋਆ, ਨਵਦੀਪ ਸਿੰਘ ਬੱਬੂ, ਸੁਖਦੇਵ ਸਿੰਘ ਬਰੋਲੀ, ਨਰਿੰਦਰ ਸਿੰਘ ਖਰੜ, ਐਡਵੋਕੇਟ ਸ਼ੇਖਰ ਬਾਵਾ, ਜੱਗੀ ਕਾਦੀਮਾਜਰਾ, ਦਲਵਿੰਦਰ ਕਰਤਾਰਪੁਰ, ਗੁਰਪ੍ਰੀਤ ਕਾਦੀਮਾਜਰਾ, ਹੇਮਰਾਜ ਕੁਰਾਲੀ, ਦੇਸ਼ਰਾਜ ਮਾਜਰੀ ਅਤੇ ਕਮਲ ਕਾਦੀਮਾਜਰਾ ਅਤੇ ਜੱਸਾ ਢੋਡੇਮਾਜਰਾ ਮੋਹਤਵਰ ਹਾਜ਼ਰ ਸਨ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…