nabaz-e-punjab.com

ਸੂਬਾ ਪੱਧਰੀ ਕਬੱਡੀ ਖਿਡਾਰੀ ਅਰਫ਼ਾਨ ਦਾ ਦੂਲਚੀ ਮਾਜਰਾ ਸਕੂਲ ਵਿੱਚ ਸ਼ਾਨਦਾਰ ਸਵਾਗਤ

ਕਰਨੈਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 9 ਨਵੰਬਰ:
ਸਰਕਾਰੀ ਪ੍ਰਾਇਮਰੀ ਸਕੂਲ ਦੂਲਚੀ ਮਾਜਰਾ ਦੇ ਵਿਦਿਆਰਥੀ ਵੱਲੋਂ ਸੂਬਾ ਪੱਧਰੀ ਖੇਡਾਂ ਵਿੱਚ ਕਬੱਡੀ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਬਦਲੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਕਬੱਡੀ ਖਿਡਾਰੀ ਅਰਫਾਨ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਖਿਡਾਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਕਾਪਕ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਅਰਫਾਨ ਦੇ ਪਿਤਾ ਮਖਣ ਸਿੰਘ ਅਤੇ ਮਾਤਾ ਸਰੋਜ ਰਾਣੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੇ ਹੋਰਨਾ ਤੋ ਇਲਾਵਾ ਪਿੰਡ ਦੇ ਸਰਪੰਚ ਦਰਸਨ ਸਿੰਘ, ਪੰਚਾਇਤ ਮੈਬਰ ਜੁਝਾਰ ਸਿੰਘ, ਸਕੂਲ ਦੀ ਕਮੇਟੀ ਦੇ ਚੇਅਰਮੈਨ ਗੁਰਸ਼ਰਨ ਸਿੰਘ, ਗੁਰਪ੍ਰੀਤ ਕੌਰ ਸੋਲਖੀਆਂ, ਮਨਜੀਤ ਕੌਰ ਸਮੇਤ ਸਟਾਫ਼ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…