
ਪਿੰਡ ਕੁੱਬਾਹੇੜੀ ਦੇ ਕਿਸਾਨ ਦੀ 3 ਏਕੜ ਕਣਕ ਦੀ ਫਸਲ ਸੜ ਕੇ ਸੁਆਹ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 23 ਅਪਰੈਲ:
ਨੇੜਲੇ ਪਿੰਡ ਕੁੱਬਾਹੇੜੀ ਵਿਖੇ ਕਿਸਾਨ ਦੀ ਕਣਕ ਦੀ ਤਿੰਨ ਏਕੜ ਪੱਕੀ ਫਸਲ ਬਿਜਲੀ ਦੀਆਂ ਤਾਰਾਂ ਦੀ ਸਪਰਕਿੰਗ ਨਾਲ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਸੜਕੇ ਸੁਆਹ ਹੋ ਗਈ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਰਮਜੀਤ ਸਿੰਘ ਵਾਸੀ ਕੁੱਬਾਹੇੜੀ ਨੇ ਦੱਸਿਆ ਕਿ ਉਨ੍ਹਾਂ ਦੀ ਖੇਤ ਵਿਚ ਖੜੀ ਲਗਭਗ ਤਿੰਨ ਏਕੜ ਪੱਕੀ ਕਣਕ ਦੀ ਫਸ਼ਲ ਟਰਾਂਸਫਾਰਮਰ ਤੇ ਹੋਈ ਸਪਰਕਿੰਗ ਕਾਰਨ ਡਿੱਗੀ ਚੰਗਿਆੜੀ ਕਾਰਨ ਸੜਕੇ ਸੁਆਹ ਹੋ ਗਈ। ਪੀੜਤ ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਲਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਇੱਕਤਰ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆ ਤੇ ਨਾਲ ਦੇ ਖੇਤਾਂ ਵਿਚ ਖੜੀ ਹੋਰ ਫਸ਼ਲ ਅਤੇ ਨਾੜ ਨੂੰ ਅੱਗ ਲੱਗਣ ਤੋਂ ਬਚਾਅ ਲਿਆ। ਇਸ ਮੌਕੇ ਜਸਵਿੰਦਰ ਸਿੰਘ ਕਾਲਾ ਖਿਜ਼ਰਾਬਾਦ ਸਮਾਜ ਸੇਵੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਪੀੜਤ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। 7