Share on Facebook Share on Twitter Share on Google+ Share on Pinterest Share on Linkedin ….’ਤੇ ਜਦੋਂ ਗਲਤ ਪਤੇ ’ਤੇ ਪਹੁੰਚੀ ਐਨਆਈਏ ਦੀ ਟੀਮ ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ: ਕੌਮੀ ਜਾਂਚ ਏਜੰਸੀ (ਐਨਆਈਏ) ਦੀ ਇੱਕ ਵਿਸ਼ੇਸ਼ ਟੀਮ ਅੱਜ ਇੱਕ ਉੱਚ ਅਧਿਕਾਰੀ ਤੋਂ ਪੁੱਛ-ਪੜਤਾਲ ਕਰਨ ਲਈ ਭੁਲੇਖੇ ਨਾਲ ਮੁਹਾਲੀ ਵਿੱਚ ਗਲਤ ਪਤੇ ’ਤੇ ਪਹੁੰਚ ਗਈ। ਜਿਸ ਕਾਰਨ ਮੁਹਾਲੀ ਦੇ ਸੈਕਟਰ-71 ਵਿੱਚ ਰਹਿੰਦੇ ਸੇਵਾਮੁਕਤ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਨੂੰ ਕਿਸੇ ਆਈਏਐਸ ਅਧਿਕਾਰੀ ਮਹਿੰਦਰ ਸਿੰਘ ਦੀ ਤਲਾਸ਼ ਸੀ। ਜਿਸ ਨੇ ਆਪਣੇ ਘਰ ਦਾ ਪਤਾ ਮੁਹਾਲੀ ਦੇ ਸੈਕਟਰ-71 ਸਥਿਤ ਮਕਾਨ ਨੰਬਰ 3055 ਦਾ ਦਿੱਤਾ ਹੋਇਆ ਸੀ ਜਦੋਂ ਕੌਮੀ ਜਾਂਚ ਏਜੰਸੀ ਦੀ ਟੀਮ ਉਕਤ ਪਤੇ ’ਤੇ ਪਹੁੰਚੀ ਅਤੇ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਉਹ ਗਲਤ ਪਤੇ ’ਤੇ ਆ ਗਏ ਹਨ। ਉਹ ਕਿਸੇ ਹੋਰ ਮਹਿੰਦਰ ਸਿੰਘ ਦੀ ਭਾਲ ਵਿੱਚ ਇੱਥੇ ਆਏ ਸਨ। ਜਾਣਕਾਰੀ ਅਨੁਸਾਰ ਮਕਾਨ ਵਿੱਚ ਇੰਡੀਅਨ ਆਡਿਟ ਐਂਡ ਅਕਾਉਂਟਸ ਸਰਵਿਸ ਅਤੇ ਕੈਗ ਦੇ ਅਕਾਉਂਟੈਂਟ ਜਨਰਲ ਰਹੇ ਮਹਿੰਦਰ ਸਿੰਘ ਰਹਿੰਦੇ ਹਨ, ਜੋ ਬਹੁਤ ਹੀ ਨੇਕ ਅਤੇ ਬੇਦਾਗ ਅਫ਼ਸਰ ਹਨ। ਸੇਵਾਮੁਕਤ ਅਧਿਕਾਰੀ ਨਾਲ ਗੱਲ ਕਰਨ ਮਗਰੋਂ ਤਸੱਲੀ ਹੋਣ ’ਤੇ ਐਨਆਈਏ ਦੀ ਟੀਮ ਵਾਪਸ ਬੇਰੰਗ ਪਰਤ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ