ਵਿਧਵਾ ਅੌਰਤ ਨੇ ਕਾਂਗਰਸੀ ਆਗੂਆਂ ’ਤੇ ਲਾਇਆ ਸਰਕਾਰੀ ਰਾਸ਼ਨ ਨਾ ਦੇਣ ਦਾ ਦੋਸ਼

ਪੀੜਤ ਵਿਧਵਾ ਅੌਰਤ ਨੇ ਡੀਸੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ, ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਪਿੰਡ ਸ਼ਾਹੀਮਾਜਰਾ ਵਿੱਚ ਕਾਂਗਰਸੀ ਆਗੂਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵੰਡੇ ਜਾ ਰਹੇ ਸਰਕਾਰੀ ਰਾਸ਼ਨ ਦਾ ਮਾਮਲਾ ਭਖ ਗਿਆ ਹੈ। ਇਸ ਪਿੰਡ ਦੀ ਵਸਨੀਕ ਇੱਕ ਮਹਿਲਾ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਕਿ ਪਿੰਡ ਵਿੱਚ ਸਰਕਾਰੀ ਰਾਸ਼ਨ ਵੰਡਣ ਵਾਲੇ ਵਿਅਕਤੀਆਂ ਵਲੋੱ ਉਸਨੂੰ ਰਾਸ਼ਨ ਦੇਣ ਦੀ ਥਾਂ ਉਲਟਾ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਜਲੀਲ ਕਰਕੇ ਉੱਥੋਂ ਭਜਾ ਦਿੱਤਾ ਗਿਆ।
ਇੱਥੇ ਜਿਕਰਯੋਗ ਹੈ ਕਿ ਪਿੰਡ ਸ਼ਾਹੀ ਮਾਜਰਾ ਵਿਚ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵੰਡਿਆ ਜਾਣ ਵਾਲਾ ਸਰਕਾਰੀ ਰਾਸ਼ਨ ਆਇਆ ਸੀ ਜਿਹੜਾ ਪਿੰਡ ਦੇ ਹੀ ਇੱਕ ਕਾਂਗਰਸੀ ਵਰਕਰ ਦੇ ਘਰ ਵਿੱਚ ਰੱਖਿਆ ਗਿਆ। ਜਿੱਥੇ ਕਾਂਗਰਸੀ ਆਗੂ ਲੋਡਵੰਦਾਂ ਨੂੰ ਰਾਸ਼ਨ ਵੰਡਣ ਦੀਆਂ ਫੋਟੋਆਂ ਖਿਚਵਾ ਰਹੇ ਹਨ।
ਪੀੜਤ ਵਿਧਵਾ ਅੌਰਤ ਸੁਭਦਰਾ ਅਨੁਸਾਰ ਜਦੋਂ ਉਹ ਉੱਥੇ ਰਾਸ਼ਨ ਲੈਣ ਗਈ ਤਾਂ ਉਸਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕਿ ਉਸਦਾ ਨਾਮ ਲਿਸਟ ਵਿੱਚ ਨਹੀਂ ਹੈ ਅਤੇ ਉਸ ਨੂੰ ਰਾਸ਼ਨ ਨਹੀਂ ਮਿਲ ਸਕਦਾ। ਉਹਨਾਂ ਦੱਸਿਆ ਕਿ ਜਿੱਥੇ ਰਾਸ਼ਨ ਵੰਡਿਆ ਜਾ ਰਿਹਾ ਸੀ ਵਿਖੇ ਦੋ ਤਿੰਨ ਵਾਰ ਚੱਕਰ ਲਗਾਉਣ ਤੋਂ ਬਾਅਦ ਉਹ ਪਿੰਡ ਦੀ ਸਮਾਜ ਸੇਵੀ ਆਗੂ ਰਜਿੰਦਰ ਕੌਰ ਕੋਲ ਗਈ ਕਿ ਉਸਨੂੰ ਰਾਸ਼ਨ ਨਹੀਂ ਮਿਲ ਰਿਹਾ ਅਤੇ ਰਜਿੰਦਰ ਕੌਰ ਉਸਦੇ ਨਾਲ ਵੀ ਗਈ ਪਰੰਤੂ ਉੱਥੇ ਮੌਜੂਦ ਵਿਅਕਤੀ ਨੇ ਉਲਟਾ ਉਨ੍ਹਾਂ ਨੂੰਇਹ ਕਹਿ ਕੇ ਭਜਾ ਦਿੱਤਾ ਕਿ ਜਿੱਥੇ ਮਰਜੀ ਸ਼ਿਕਾਇਤ ਕਰ ਲਓ ਪ੍ਰੰਤੂ ਰਾਸ਼ਨ ਨਹੀਂ ਮਿਲੇਗਾ ਅਤੇ ਉਹਨਾਂ ਦੇ ਨਾਲ ਨਾਲ ਰਜਿੰਦਰ ਕੌਰ ਨੂੰ ਵੀ ਅਪਸ਼ਬਦ ਆਖੇ ਗਏ। ਰਜਿੰਦਰ ਕੌਰ ਨੇ ਦੱਸਿਆ ਕਿ ਪੀੜਤ ਅੌਰਤ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸਨੂੰ ਰਾਸ਼ਨ ਨਹੀਂ ਮਿਲਿਆ ਜਿਸਤੇ ਉਹ ਰਾਸ਼ਨ ਵੰਡਣ ਵਾਲਿਆਂ ਨਾਲ ਗੱਲ ਕਰਨ ਗਏ ਸੀ ਪਰੰਤੂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਲਟਾ ਉਹਨਾਂ ਨੂੰ ਮੰਦਾ ਚੰਗਾ ਬੋਲ ਕੇ ਉੱਥੋਂ ਭਜਾ ਦਿੱਤਾ ਗਿਆ ਜਿਸਦੀ ਸ਼ਿਕਾਇਤ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਕੀਤੀ ਹੈ।
ਪਿੰਡ ਸ਼ਾਹੀਮਾਜਰਾ ਦੇ ਕਾਂਗਰਸੀ ਆਗੂ ਡਾ. ਬੀਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਸਰਕਾਰੀ ਰਾਸ਼ਨ ਫੂਡ ਸਪਲਾਈ ਵਿਭਾਗ ਵੱਲੋਂ ਭਿਜਵਾਇਆ ਗਿਆ ਹੈ ਅਤੇ ਇਸ ਸੰਬੰਧੀ 1133 ਲਾਭਪਾਤਰੀਆਂ ਦੀ ਸੂਚੀ ਵੀ ਮੁਹੱਈਆ ਕਰਵਾਈ ਗਈ ਹੈ ਜਿਹਨਾਂ ਨੂੰ ਇਹ ਰਾਸ਼ਨ ਦਿੱਤਾ ਜਾਣਾ ਹੈ। ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆਂ ਦਾ ਸੂਚੀ ਵਿੱਚ ਨਾਮ ਹੈ ਸਿਰਫ਼ ਉਹਨਾਂ ਨੂੰ ਹੀ ਇਹ ਰਾਸ਼ਨ ਦਿੱਤਾ ਗਿਆ ਹੈ। ਸ਼ਿਕਾਇਤ ਕਰਤਾ ਮਹਿਲਾ ਬਾਰੇ ਉਹਨਾਂ ਕਿਹਾ ਕਿ ਉਸਦਾ ਨਾਮ ਲਿਸਟ ਵਿੱਚ ਮੌਜੂਦ ਨਾ ਹੋਣ ਕਾਰਨ ਉਸਨੂੰ ਰਾਸ਼ਨ ਨਹੀਂ ਦਿੱਤਾ ਜਾ ਸਕਦਾ ਸੀ। ਮਹਿਲਾ ਨਾਲ ਬਦਸਲੂਕੀ ਕਰਨ ਦੀ ਗੱਲ ਨੂੰ ਬੇਬੁਨਿਆਦ ਦੱਸਦਿਆਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀੱ ਹੋਈ ਅਤੇ ਇਹ ਇਲਜਾਮ ਸਿਆਸਤ ਤੋਂ ਪ੍ਰੇਰਿਤ ਹਨ।
ਇਲਾਕੇ ਦੇ ਭਾਜਪਾ ਆਗੂ ਅਤੇ ਸਾਬਕਾ ਕੌਂਸਲਰ ਅਸ਼ੋਕ ਝਾਅ ਕਹਿੰਦੇ ਹਨ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹ ਰਾਸ਼ਨ ਸਰਕਾਰੀ ਹੈ ਫਿਰ ਇਸਨੂੰ ਸਥਾਨਕ ਕਾਂਗਰਸੀ ਆਗੂਆਂ ਵੱਲੋਂ ਕਿਉਂ ਵੰਡਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਇਸ ਗੱਲ ਤੇ ਵੀ ਸਵਾਲ ਉੱਠਦਾ ਹੈ ਕਿ ਕੀ ਇਸ ਸਰਕਾਰੀ ਰਾਸ਼ਨ ਨੂੰ ਕਿਸੇ ਵਿਅਕਤੀ ਦੇ ਘਰ ਵਿੱਚ ਰੱਖ ਕੇ ਵੰਡਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਪਹਿਲਾਂ ਹੀ ਇਸ ਸੰਬੰਧੀ ਪੂਰੇ ਪੰਜਾਬ ਵਿੱਚ ਜਿਲ੍ਹਾ ਹੈਡਕੁਆਟਰਾਂ ਤੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਸਰਕਾਰੀ ਰਾਸ਼ਨ ਦੀ ਵੰਡ ਦੇ ਨਾਮ ਤੇ ਸਿਆਸੀ ਫਾਇਦਾ ਲੈਣ ਦੀ ਕਾਂਗਰਸੀ ਆਗੂਆਂ ਦੀ ਇਸ ਕਾਰਵਾਈ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਪਰੰਤੂ ਪ੍ਰਸ਼ਾਸ਼ਨ ਅੱਖਾਂ ਬੰਦ ਕਰਕੇ ਬੈਠਾ ਹੈ। ਉਹਨਾਂ ਕਿਹਾ ਕਿ ਪਿੰਡ ਦੇ ਸਾਰੇ ਲੋੜਵੰਦ ਪਰਿਵਾਰਾਂ ਨੂੰ ਬਿਨਾ ਕਿਸੇ ਭੇਦਭਾਵ ਦੇ ਤੁਰੰਤ ਰਾਸ਼ਨ ਮਿਲਣਾ ਚਾਹੀਦਾ ਹੈ ਅਤੇ ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …