nabaz-e-punjab.com

ਆਵਾਰਾ ਪਸ਼ੂ ਦੀ ਟੱਕਰ ਕਾਰਨ ਮਾਰੇ ਮਜ਼ਦੂਰ ਦੀ ਵਿਧਵਾ ਤੇ ਬੇਟੀਆਂ ਨੇ 99 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ

ਪੰਜਾਬ ਸਰਕਾਰ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ, ਨਗਰ ਨਿਗਮ, ਗਮਾਡਾ ਅਤੇ ਪੁਲੀਸ ਮੁਖੀ ਨੂੰ ਭੇਜਿਆ ਲੀਗਲ ਨੋਟਿਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਸਥਾਨਕ ਫੇਜ਼-7 ਵਿੱਚ ਬੀਤੀ 17 ਅਪ੍ਰੈਲ ਨੂੰ ਮੋਟਰਸਾਈਕਲ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆਉਣ ਕਾਰਨ ਆਪਣੀ ਜਾਨ ਗੁਆਉਣ ਵਾਲੇ ਮਜ਼ਦੂਰ ਰਾਜਿੰਦਰ ਕੁਮਾਰ ਦੀ ਮੌਤ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਦੀ ਵਿਧਵਾ ਸੁਮਨ ਦੇਵੀ, ਚਾਰ ਲੜਕੀਆਂ ਅੰਜਲੀ, ਸੰਜਨਾ, ਸੰਜਲੀ, ਨੇਹਾ ਅਤੇ ਲੜਕੇ ਰਾਜਨ ਨੇ ਆਪਣੇ ਵਕੀਲ ਰਾਹੀਂ ਪੰਜਾਬ ਸਰਕਾਰ, ਸਕੱਤਰ ਸਥਾਨਕ ਸਰਕਾਰਾਂ ਮਿਉੱਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ, ਮੇਅਰ, ਐਸਐਸਪੀ ਮੁਹਾਲੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਨ ਨੂੰ 99 ਲੱਖ ਰੁਪਏ ਹਰਜਾਨਾ ਦੇਣ ਦਾ ਲੀਗਲ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਸਬੰਧਿਤ ਮੁਲਾਜਮਾਂ ਤੇ ਅਧਿਕਾਰੀਆਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਲਈ ਇੱਕ ਵੱਖਰੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਦਾਲਤ ਦੇ ਸੀਨੀਅਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੁਮਨ ਨੇ ਆਪਣੇ ਨੋਟਿਸ ਵਿੱਚ ਲਿਖਿਆ ਹੈ ਕਿ ਮ੍ਰਿਤਕ ਰਜਿੰਦਰ ਅਤੇ ਉਸਦੀ ਪਤਨੀ ਸੁਮਨ 17 ਅਪ੍ਰੈਲ 2018 ਨੂੰ ਸਵੇਰੇ ਕਰੀਬ 6 ਵਜੇ ਆਪਣੇ ਚੰਡੀਗੜ੍ਹ ਵਿੱਚ ਘਰ ਤੋਂ ਇੰਡਸਟਰੀਅਲ ਮੁਹਾਲੀ ਜਾ ਰਹੇ ਸਨ ਤਾਂ ਜਦੋੱ ਉਹ ਚਾਵਲਾ ਚੌਂਕ ਦੇ ਨਜਦੀਕ ਪਹੁੰਚੇ ਤਾਂ ਉਨ੍ਹਾਂ ਦੀ ਬਾਈਕ ਦੇ ਸਾਹਮਣੇ ਇਕ ਆਵਾਰਾ ਗਾਂ ਅਚਾਨਕ ਆ ਗਈ ਜਿਸ ਕਾਰਨ ਉਹ ਡਿੱਗ ਪਏ ਅਤੇ ਰਾਜਿੰਦਰ ਨੂੰ ਮੁਹਾਲੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਅਤੇ ਸੁਮਨ ਦੇ ਕਾਫੀ ਸੱਟਾਂ ਲੱਗੀਆਂ।
ਉਨ੍ਹਾਂ ਅੱਗੇ ਲਿਖਿਆ ਹੈ ਕਿ ਪੁਲੀਸ ਵੱਲੋਂ ਸੀਆਰਪੀਸੀ ਦੀ ਧਾਰਾ 174 ਕਾਰਵਾਈ ਕਰ ਦਿੱਤੀ ਗਈ ਹੈ, ਜਦਕਿ ਸੁਮਨ ਵੱਲੋਂ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਲਈ ਉਸਦੇ ਬਿਆਨ ਦਰਜ ਕਰਨ ਲਈ ਪੁਲੀਸ ਨੂੰ ਕਿਹਾ ਗਿਆ ਪਰ ਉਸਦੇ ਦਰਜ ਬਿਆਨ ਨਹੀਂ ਲਿਖੇ ਗਏ। ਉਨ੍ਹਾਂ ਅੱਗੇ ਕਿਹਾ ਕਿ ਮਿਉੱਸਪਲ ਕਾਰਪੋਰੇਸ਼ਨ ਅਤੈ ਇਸਦੇ ਸਬੰਧਿਤ ਅਧਿਕਾਰੀ ਜਿਨ੍ਹਾਂ ਵਿਅਕਤੀਆਂ ਦੇ ਪਸ਼ੂ ਸੜਕ ਤੇ ਖੁੱਲੇ ਘੁੰਮ ਰਹੇ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਨਾਕਾਮ ਸਾਬਤ ਹੋਏ ਹਨ ਅਤੇ ਆਵਾਰਾ ਪਸ਼ੂ ਜੋ ਸ਼ਹਿਰ ਵਿੱਚ ਘੁੰਮ ਰਹੇ ਹਨ ਉਹਨਾਂ ਨੂੰ ਕਾਬੂ ਕਰਨ ਲਈ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮਿਉੱਸਪਲ ਕਾਰਪੋਰੇਸ਼ਨ ਅਤੇ ਗਮਾਡਾ ਦੇ ਅਧਿਕਾਰੀਆਂ ਵੱਲੋੱ ਕਾਨੂੰਨ ਅਨੁਸਾਰ ਜੋ ਉਨ੍ਹਾਂ ਦੀ ਡਿਊਟੀ ਬਣਦੀ ਸੀ ਕਰਨ ਵਿੱਚ ਫੇਲ ਹੋਏ ਹਨ। ਜਿਸ ਕਾਰਨ ਉਸਦੇ ਪਤੀ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੁਹਾਲੀ ਦੇ ਵਸਨੀਕ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਸੀ, ਪਰ ਸਰਕਾਰ ਅਤੇ ਕਾਰਪੋਰੇਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਇਹ ਐਕਸੀਡੈਂਟ ਪੰਜਾਬ ਸਰਕਾਰ, ਕਾਰਪੋਰੇਸ਼ਨ, ਗਮਾਡਾ, ਪੁਲੀਸ ਮਹਿਕਮਾ ਅਤੇਹੋਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਇਆ ਹੈ ਇਸ ਲਈ ਉਹ ਕਲੇਮ ਦੇ ਹੱਕਦਾਰ ਹਨ। ਉਨ੍ਹਾਂ ਲਿਖਿਆ ਹੈ ਕਿ ਜੇਕਰ ਉਨ੍ਹਾਂ ਨੂੰ 99 ਲੱਖ ਰੁਪਏ ਦਾ ਹਰਜਾਨਾ ਵਿਆਜ ਸਮੇਤ 2 ਮਹੀਨੇ ਦੇ ਅੰਦਰ ਨਾ ਦਿੱਤਾ ਗਿਆ ਤਾਂ ਉਹ ਅਦਾਲਤ ਵਿਚ ਕੇਸ ਦਰਜ ਕਰ ਦੇਣਗੇ। ਸ਼ੁਮਨ ਵੱਲੋੱ ਸਬੰਧਿਤ ਮਹਿਕਮੇ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਲਈ ਇਕ ਵੱਖਰੀ ਸ਼ਿਕਾਇਤ ਐਸਐਸਪੀ ਮੁਹਾਲੀ ਨੂੰ ਭੇਜੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…