
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਯਤਨਾਂ ਨਾਲ ਮ੍ਰਿਤਕ ਫੌਜੀ ਦੀ ਵਿਧਵਾ ਨੂੰ ਡਬਲ ਪੈਨਸ਼ਨ ਮਿਲਣੀ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ ਦੇ ਯਤਨਾਂ ਨਾਲ ਮ੍ਰਿਤਕ ਫੌਜੀ ਦੀ ਵਿਧਵਾ ਨੂੰ ਡਬਲ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਦਸਿਆ ਕਿ ਪਿੰਡ ਬਹਿਲੋਪੁਰ ਦੇ ਵਸਨੀਕ ਨਾਇਕ ਪ੍ਰਿਥੀ ਸਿੰਘ ਦੀ 8 ਸਾਲ ਪਹਿਲਾਂ ਮੌਤ ਹੋ ਗਈ ਸੀ, ਆਪਣੀ ਮੌਤ ਦੇ ਸਮੇਂ ਉਹ ਮੋਰਿੰਡਾ ਨੇੜੇ ਇਕ ਸਰਕਾਰੀ ਸਕੂਲ ਵਿਚ ਚਪੜਾਸੀ ਦੀ ਨੌਕਰੀ ਕਰ ਰਿਹਾ ਸੀ, ਉਸ ਦੀ ਮੌਤ ਤੋੱ ਬਾਅਦ ਉਸ ਦੀ ਪਤਨੀ ਪ੍ਰੀਤਮ ਕੌਰ ਨੂੰ ਫੌਜ ਵੱਲੋਂ ਤਾਂ ਤੁਰੰਤ ਪੈਨਸ਼ਨ ਲਗਾ ਦਿੱਤੀ ਗਈ ਪਰ ਪੰਜਾਬ ਸਰਕਾਰ ਨੇ ਫੈਮਿਲੀ ਪੈਨਸ਼ਨ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਨਵਰੀ 2013 ਵਿਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਸਾਬਕਾ ਫੌਜੀ ਅਤੇ ਉਹਨਾਂ ਦੀਆਂ ਪਤਨੀਆਂ ਡਬਲ ਫੈਮਿਲੀ ਪੈਨਸਨ ਦਾ ਲਾਭ ਲੈ ਸਕਦੀਆਂ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ 23.6.2016 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਡਬਲ ਪੈਂਨਸਨ ਦੀ ਸਹੂਲਤ ਬਹਾਲ ਕਰ ਦਿੱਤੀ। ਇਸਦੇ ਬਾਵਜੂਦ ਪ੍ਰੀਤਮ ਕੌਰ ਨੂੰ ਪੰਜਾਬ ਸਰਕਾਰ ਵਲੋੱ ਫੈਮਿਲੀ ਪੈਨਸ਼ਨ ਮਿਲਣੀ ਸ਼ੁਰੂ ਨਹੀਂ ਸੀ ਹੋਈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਪੰਜਾਬ ਸਰਕਾਰ ਨਾਲ ਉਚ ਪੱਧਰ ਤੇ ਗਲਬਾਤ ਕੀਤੀ ਤੇ ਅੰਤ ਪੰਜਾਬ ਸਰਕਾਰ ਵਲੋੱ ਵੀ ਵਿਧਵਾ ਪ੍ਰੀਤਮ ਕੌਰ ਨੂੰ ਫੈਮਿਲੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਜੋ ਕਿ ਵਿਧਵਾ ਪ੍ਰੀਤਮ ਕੌਰ ਨੂੰ ਮਿਲਨੀ ਸ਼ੁਰੂ ਹੋ ਗਈ ਹੈ। ਇਸ ਤਰਾਂ ਵਿਧਵਾ ਪ੍ਰੀਤਮ ਕੌਰ ਡਬਲ ਫੈਮਿਲੀ ਪੈਨਸ਼ਨ ਲੈਣ ਲੱਗ ਪਈ ਹੈ।