Share on Facebook Share on Twitter Share on Google+ Share on Pinterest Share on Linkedin ਲੋਕ ਸਭਾ ਹਲਕੇ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ : ਸੰਸਦ ਮੈਂਬਰ ਮਨੀਸ਼ ਤਿਵਾੜੀ ਪਿੰਡ ਰਸੂਲਪੁਰ ਦੀ ਬਾਲਮੀਕੀ ਧਰਮਸ਼ਾਲਾ ਲਈ ਦਿੱਤੀ 3 ਲੱਖ ਰੁਪਏ ਦੀ ਗ੍ਰਾਂਟ ਰੋਪੜ/ਮੋਰਿੰਡਾ, 19 ਨਵੰਬਰ: ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਲਈ ਉਹ ਹਮੇਸ਼ਾ ਯਤਨਸ਼ੀਲ ਰਹੇ ਹਨ ਅਤੇ ਅੱਗੇ ਵੀ ਰਹਿਣਗੇ। ਉਹ ਪਿੰਡ ਰਸੂਲਪੁਰ ਵਿਖੇ ਬਾਲਮੀਕ ਧਰਮਸ਼ਾਲਾ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਹਾ ਸੀ ਕਿ ਨੋਜਵਾਨਾਂ ਨੂੰ ਇਕ ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਹਰ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਭੇਜੇ ਜਾਣਗੇ, ਪ੍ਰੰਤੂ ਹੁਣ ਤੱਕ ਨਾ ਕਿਸੇ ਨੌਜਵਾਨ ਨੂੰ ਰੋਜ਼ਗਾਰ ਅਤੇ ਨਾ ਹੀ ਕਿਸੇ ਦੇ ਖਾਤੇ ਵਿੱਚ ਫੁੱਟੀ ਕੋਡੀ ਤੱਕ ਆਈ ਹੈ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ 2024 ਦੀਆ ਲੋਕ ਸਭਾ ਚੋਣਾ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ, ਤਾ ਜੋ ਭਾਰਤ ਦੇਸ਼ ਦਾ ਭਵਿੱਖ ਸੁਰੱਖਿਅਤ ਰੱਖਣ ਵਿੱਚ ਅਸੀ ਕਾਮਯਾਬ ਹੋ ਸਕੀਏ। ਇਸ ਸਮਾਗਮ ਵਿੱਚ ਬਲਜਿੰਦਰ ਸਿੰਘ ਡਰਾਇਕਟਰ ਵੇਰਕਾ ਪਲਾਂਟ ਮੁਹਾਲੀ, ਲੰਬੜਦਾਰ ਗੁਰਦੀਪ ਸਿੰਘ ਡਰਾਇਕਟਰ ਪੀਏਡੀਬੀ, ਕੁਲਦੀਪ ਸਿੰਘ ਓਇੰਦ, ਦਲਜੀਤ ਸਿੰਘ ਮਿੰਟਾ ਤੂਰ, ਰੁਲਦਾ ਸਿੰਘ ਸਰਪੰਚ, ਬਲਵੀਰ ਸਿੰਘ ਸਰਪੰਚ ਮਾਨਖੇੜੀ, ਸੁਰਮੁੱਖ ਸਿੰਘ ਪੰਚ, ਮੋਹਨ ਸਿੰਘ ਰੱਤੂ, ਬਹਾਦਰ ਸਿੰਘ ਨੰਬਰਦਾਰ, ਭੋਲਾ ਸਿੰਘ ਪੰਚ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ