‘ਆਪ’ ਆਗੂ ਵਿਨੀਤ ਵਰਮਾ ਦੇ ਦਖ਼ਲ ਨਾਲ ਅਨੀਤਾ ਨੂੰ ਨਕਲੀ ਪੈਰ ਲਗਵਾਉਣ ਵਿੱਚ ਮਿਲੀ ਮਦਦ

ਨਬਜ਼-ਏ-ਪੰਜਾਬ, ਮੁਹਾਲੀ, 12 ਅਕਤੂਬਰ:
ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਅਤੇ ਸੀਨੀਅਰ ‘ਆਪ’ ਆਗੂ ਵਿਨੀਤ ਵਰਮਾ ਵੱਲੋਂ ਨਿੱਜੀ ਦਖ਼ਲ ਦੇਣ ਨਾਲ ਅਨੀਤਾ ਨੂੰ ਸੱਜਾ ਟਰਾਂਸ ਫੈਮੋਰਲ ਪ੍ਰੋਸਥੇਸਿਸ (ਨਕਲੀ ਅੰਗ) ਲਗਵਾਉਣ ਵਿੱਚ ਮਦਦ ਮਿਲੀ ਹੈ। ਇਸ ਤੋਂ ਪਹਿਲਾਂ ਪੀੜਤ ਅੌਰਤ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ। ਵਿਨੀਤ ਵਰਮਾ ਨੇ ਦੱਸਿਆ ਕਿ ਸੱਜਾ ਬਨਾਉਟੀ ਪੈਰ ਨੂੰ ਬਦਲਣ ਦੀ ਪ੍ਰਵਾਨਗੀ ਲੈਣ ਲਈ ਅਨੀਤਾ ਦਾ ਕੇਸ ਡਾਇਰੈਕਟਰ ਹੈਲਥ ਸਰਵਿਸਿਜ਼ (ਈਐੱਸਆਈ) ਕੋਲ 3.49 ਲੱਖ ਰੁਪਏ ਦੀ ਮਨਜ਼ੂਰੀ ਲਈ ਚਾਰ ਮਹੀਨੇ ਤੋਂ ਲੰਬਿਤ ਪਿਆ ਸੀ। ਜਦੋਂ ਇਹ ਮਾਮਲਾ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਨੇ ਟਰੇਡਰਜ਼ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਲੋੜਵੰਦ ਅੌਰਤ ਦੀ ਪੀੜਾ ਨੂੰ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਨ੍ਹਾਂ ਨੇ ਫੌਰੀ ਅਨੀਤਾ ਦੀ ਫਾਈਲ ਨੂੰ ਪਾਸ ਕਰਵਾ ਦਿੱਤਾ।
ਵਿਨੀਤ ਵਰਮਾ ਨੇ ਕਿਹਾ ਕਿ ਪਹਿਲਾਂ ਮਨਜ਼ੂਰ ਕੀਤੀ ਰਕਮ ਅਤੇ ਨਕਲੀ ਅੰਗ ਲਗਾਉਣ ਦੀ ਅਸਲ ਅਦਾਇਗੀ ਵਿੱਚ ਬਹੁਤ ਅੰਤਰ ਸੀ। ਇਸ ਤਕਨੀਕੀ ਖ਼ਾਮੀ ਕਾਰਨ ਉਹ ਆਪਣਾ ਨਕਲੀ ਅੰਗ ਨਹੀਂ ਲਗਵਾ ਪਾਈ। ਹੁਣ, ਪ੍ਰਵਾਨਿਤ ਰਕਮ ਵਿੱਚ ਅੰਸ਼ਿਕ ਸੋਧ ਨਾਲ ਖ਼ਾਮੀਆਂ ਨੂੰ ਦੂਰ ਕਰਨ ਤੋਂ ਬਾਅਦ ਅਨੀਤਾ ਦਾ ਨਕਲੀ ਪੈਰ ਲਗਾਇਆ ਗਿਆ। ਹੁਣ ਉਹ ਆਰਾਮ ਨਾਲ ਤੁਰਨ ਦੇ ਕਾਬਲ ਹੋ ਗਈ ਹੈ। ਅਨੀਤਾ ਅਤੇ ਉਸਦੇ ਪਤੀ ਨੇ ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

Punjab Government intensifies crackdown on illegal mining

Punjab Government intensifies crackdown on illegal mining Joint task force of mining depar…