nabaz-e-punjab.com

ਬਿਨ੍ਹਾਂ ਲਾਇਸੈਂਸ ਪਟਾਖੇ/ਆਤਿਸ਼ਬਾਜ਼ੀ ਵੇਚਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਡੀਸੀ ਸ੍ਰੀਮਤੀ ਸਪਰਾ

ਜ਼ਿਲ੍ਹਾ ਮੁਹਾਲੀ ਵਿੱਚ ਪਟਾਖੇ/ਆਤਿਸ਼ਬਾਜ਼ੀ ਦੀ ਵਿਕਰੀ ਲਈ ਵੱਖ ਵੱਖ ਥਾਵਾਂ ਨਿਰਧਾਰਿਤ ਕੀਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਦਿਵਾਲੀ ਦੇ ਕੌਮੀ ਤਿਓਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਬਿਨ੍ਹਾਂ ਲਾਇਸੈਂਸ ਤੋਂ ਆਤਿਸ਼ਬਾਜੀ/ਪਟਾਖੇ ਵੇਚਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ ਅਤੇ ਲਾਇਸੈਂਸ ਨਾਲ ਆਤਿਸ਼ਬਾਜ਼ੀ/ਪਟਾਖੇ ਵੇਚਣ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਨਿਰਧਾਰਿਤ ਥਾਵਾਂ ’ਤੇ ਹੀ ਪਟਾਖਿਆਂ ਦੀ ਵਿਕਰੀ ਹੋਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਆਤਿਸਬਾਜ਼ੀ ਅਤੇ ਪਟਾਖੇ ਵੇਚਣ ਵਾਲੇ ਜੇਕਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨਗੇ ਤਾਂ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਵਿੱਚ ਪਟਾਖਿਆਂ ਦੀ ਵਿਕਰੀ ਲਈ ਸਬ ਡਵੀਜ਼ਨ ੁੋਹਾਲੀ ਵਿਚ ਫੇਜ਼-8 ਵਾਈਪੀਐਸ ਚੌਕ ਦੇ ਨੇੜੇ ਖਾਲੀ ਗਰਾਊਂਡ ਵਿੱਚ, ਸਬਜ਼ੀ ਮੰਡੀ ਦੇ ਖਾਲੀ ਪਏ ਗਰਾਊਂਡ ਵਿੱਚ ਸੈਕਟਰ-66\ਫੇਜ਼-11 ਮੁਹਾਲੀ ਅਤੇ ਸ਼ਹੀਦ ਊਧਮ ਸਿੰਘ ਸਟੇਡੀਅਮ ਬਨੂੜ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਸਬ ਡਵੀਜ਼ਨ ਡੇਰਾਬਸੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦੇ ਖੇਡ ਮੈਦਾਨ ਵਿੱਚ, ਡਿਫੈਂਸ ਲੈਂਡ ਜੀ.ਟੀ.ਰੋਡ. ਲਾਲੜੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਗਰਾਊਂਡ, ਹੰਡੇਸਾਰਾ ਅਤੇ ਜ਼ੀਰਕਪੁਰ ਵਿੱਚ ਮੇਨ ਮਾਰਕੀਟ ਆਦਰਸ਼ ਨਗਰ, ਪੁਰਾਣੀ ਚੌਕੀ ਨੇੜੇ ਅਤੇ ਬਲਟਾਣਾ ਪੁਲੀਸ ਚੌਕੀ ਦੇ ਸਾਹਮਣੇ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਸਬ ਡਵੀਜ਼ਨ ਖਰੜ ਵਿਚ ਪੁਰਾਣੀ ਮੋਰਿੰਡਾ-ਹਸਪਤਾਲ ਰੋਡ ਤੇ ਮਿਊਂਸਪਲ ਪਾਰਕ ਦੇ ਸਾਹਮਣੇ ਲੇਬਰ ਸ਼ੈਡ ਦੋ ਕੋਲ , ਦੁਸਾਹਿਰਾ ਗਰਾਉਂਡ ਖਰੜ, ਸ਼ਹੀਦ ਬੇਅੰਤ ਸਿੰਘ ਸਟੇਡੀਅਮ ਸਿਸਵਾਂ ਰੋਡ ਕੁਰਾਲੀ, ਅਤੇ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ, ਰਾਮਲੀਲਾ ਗਰਾਊਂਡ ਆਦਰਸ਼ ਨਗਰ ਨਿਆ ਗਾਓ ਅਤੇ ਕਮਿਊਨਿਟੀ ਸੈਂਟਰ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਫਾਇਰ ਕਰੈਕਰ/ਆਤਿਸ਼ਬਾਜੀ ਵੇਚਣ ਸਬੰਧੀ ਲਾਇਸੰਸ ਜਾਰੀ ਕਰਨ ਲਈ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਰਖਾਸਤਾਂ ਦੇਣ ਵਾਲਿਆਂ ਦੀ ਮੌਜੂਦਗੀ ਵਿੱਚ ਡਰਾਅ ਕੱਢੇ।
ਮੋਹਾਲੀ-ਸੋਹਾਣਾ-ਬਲੌਂਗੀ ਲਈ 14, ਬਨੂੜ ਲਈ 4, ਡੇਰਾਬੱਸੀ ਲਈ 6, ਲਾਲੜੂ ਲਈ 4, ਜ਼ੀਰਕਪੁਰ ਲਈ 8, ਖਰੜ 3, ਕੁਰਾਲੀ ਲਈ 4 ਅਤੇ ਮੁੱਲਾਂਪੁਰ-ਨਿਆ ਗਾਓਂ ਲਈ 1 ਕੁੱਲ 44 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ। ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਸਮੇਤ ਹੋਰ ਵੱਖ ਵੱਖ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …