Share on Facebook Share on Twitter Share on Google+ Share on Pinterest Share on Linkedin ਬਿਨਾਂ ਨਕਸ਼ਾ ਪਾਸ: ਮੁਹਾਲੀ ਨਿਗਮ ਅਧੀਨ ਛੇ ਪਿੰਡਾਂ ਦੇ ਲੋਕਾਂ ’ਤੇ ਉਜਾੜੇ ਦੀ ਤਲਵਾਰ ਲਮਕੀ ਮੁਹਾਲੀ ਨਿਗਮ ਵੱਲੋਂ ਪਿੰਡਾਂ ਵਿੱਚ ਨਕਸ਼ਾ ਪਾਸ ਕਰਵਾਏ ਬਿਨਾਂ ਹੋਈਆਂ ਉਸਾਰੀਆਂ ਢਾਹੁਣ ਦੀ ਤਿਆਰੀ, ਪੁਲੀਸ ਫੋਰਸ ਮੰਗੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ: ਮੁਹਾਲੀ ਨਗਰ ਨਿਗਮ ਐਸ ਏ ਐਸ ਨਗਰ ਵਲੋੱ ਆਪਣੀ ਹੱਦ ਵਿੱਚ ਪੈਂਦੇ ਪਿੰਡਾਂ ਮਟੌਰ, ਸੋਹਾਣਾ, ਕੁੰਭੜਾ, ਮੁਹਾਲੀ ਅਤੇ ਸ਼ਾਹੀ ਮਾਜਰਾ ਵਿੱਚ ਨਿਗਮ ਵਲੋੱ ਪ੍ਰਵਾਨਿਤ ਨਕਸ਼ੇ ਤੋਂ ਬਿਨਾ ਹੋਈਆਂ ਉਸਾਰੀਆਂ (ਮਕਾਨ) ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਨਗਰ ਨਿਗਮ ਦੇ ਟਾਊਨ ਪਲਾਨਿੰਗ ਵਿੰਗ ਵੱਲੋੱ ਇਹਨਾਂ ਪਿੰਡਾਂ ਦੀਆਂ 70 ਦੇ ਕਰੀਬ ਅਜਿਹੀਆਂ ਉਸਾਰੀਆਂ ਦੀ ਸੂਚੀ ਵੀ ਤਿਆਰ ਕੀਤੀ ਜਾ ਚੁੱਕੀ ਹੈ ਜਿਹਨਾਂ ਨੂੰ ਨਿਗਮ ਵਲੋੱ ਢਾਹਿਆ ਜਾਣਾ ਹੈ। ਇਸ ਸੰਬੰਧੀ ਨਗਰ ਨਿਗਮ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਕਿਸੇ ਕਿਸਮ ਦੀ ਰੁਕਾਵਟ ਆਉਣ ਤੋੱ ਰੋਕਣ ਲਈ ਜਿੱਥੇ ਜਿਲ੍ਹੇ ਦੇ ਐਸਐਸਪੀ ਤੋਂ ਲੋੜੀਂਦੀ ਪੁਲੀਸ ਫੋਰਸ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਜਿਲ੍ਹਾ ਪ੍ਰਸ਼ਾਸ਼ਨ ਕੋਲ ਵੀ ਪਹੁੰਚ ਕੀਤੀ ਜਾ ਰਹੀ ਹੈ ਕਿ ਇਸ ਕਾਰਵਾਈ ਦੌਰਾਨ ਕਾਰਜਕਾਰੀ ਮੈਜਿਸਟ੍ਰੈਟ ਦੀ ਤੈਨਾਤੀ ਕੀਤੀ ਜਾਵੇ। ਉਧਰ, ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਨਿਗਮ ਨੂੰ ਕਾਰਵਾਈ ਵਾਸਤੇ ਫੋਰਸ ਉਪਬਲਧ ਹੋ ਗਈ ਤਾਂ 9 ਅਪ੍ਰੈਲ ਤੋਂ ਪਿੰਡਾਂ ਵਿੱਚਲੀਆਂ ਇਹਨਾਂ ਉਸਾਰੀਆਂ (ਮਕਾਨਾਂ) ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲਾਂਕਿ ਨਗਰ ਨਿਗਮ ਵਲੋੱ ਇਹ ਪੂਰੀ ਕਾਰਵਾਈ ਚੁਪ ਚੁਪੀਤੇ ਕੀਤੀ ਜਾ ਰਹੀ ਹੈ ਪ੍ਰੰਤੂ ਇਸਦੀ ਭਿਣਕ ਪਿੰਡਾਂ ਦੇ ਵਸਨੀਕਾਂ ਨੂੰ ਲੱਗ ਗਈ ਹੈ ਅਤੇ ਨਿਗਮ ਦੀ ਇਸ ਪ੍ਰਸਤਾਵਿਤ ਕਾਰਵਾਈ ਦੇ ਖ਼ਿਲਾਫ਼ ਪਿੰਡ ਵਾਸੀ ਲਾਮਬੰਦ ਹੋਣ ਲੱਗ ਪਏ ਹਨ। ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਢਾਹ ਢੁਹਾਈ ਦੀ ਇਹ ਕਾਰਵਾਈ ਨਹੀਂ ਹੋਣ ਦੇਣਗੇ। ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਨਿਗਮ ਦੇ ਹੋਂਦ ਵਿੱਚ ਆਉਣ (2014) ਤੋਂ ਬਾਅਦ ਤੋੱ ਹੀ ਨਿਗਮ ਵਿੱਚ ਸ਼ਾਮਲ ਪਿੰਡਾਂ ਵਿੱਚ ਬਿਨਾ ਨਕਸ਼ਾ ਪਾਸ ਕਰਵਾਏ ਕੀਤੀਆਂ ਜਾਣ ਵਾਲੀਆਂ ਉਸਾਰੀਆਂ ਨੂੰ ਮਿਉਂਸਪਲ ਐਕਟ ਦੀ ਧਾਰਾ 270 ਅਧੀਨ ਨੋਟਿਸ ਜਾਰੀ ਕਰਕੇ ਬਿਨਾ ਨਕਸ਼ਾ ਪਾਸ ਕਰਵਾਏ ਕੀਤੀਆਂ ਜਾ ਰਹੀਆਂ ਉਸਾਰੀਆਂ ਰੋਕਣ ਲਈ ਕਿਹਾ ਗਿਆ ਸੀ ਪ੍ਰੰਤੂ ਇਹਨਾਂ ਮਕਾਨਾਂ ਦੇ ਮਾਲਕਾਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਬਾਅਦ ਵਿੱਚ ਨਿਗਮ ਵੱਲੋਂ ਇਹਨਾਂ ਉਸਾਰੀਆਂ ਦੇ ਮਾਲਕਾਂ ਨੂੰ ਧਾਰਾ269 ਤਹਿਤ ਖੁਦ ਇਹਨਾਂ ਉਸਾਰੀਆਂ ਨੂੰ ਢਾਹ ਦੇਣ ਦੀ ਹਿਦਾਇਤ ਦਿੰਦਿਆਂ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਿਗਮ ਵਲੋੱ ਕਾਰਵਾਈ ਕਰਕੇ ਇਹਨਾਂ ਉਸਾਰੀਆਂ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਨਿਗਮ ਵੱਲੋਂ ਪਿੰਡਾਂ ਦੇ ਵਸਨੀਕਾਂ ਨੂੰ ਨੋਟਿਸ ਜਾਰੀ ਹੋਣ ਤੇ ਪਿੰਡਾਂ ਦੇ ਵਸਨੀਕਾਂ ਵਲੋੱ ਨਿਗਮ ਵਲੋੱ ਪਿੰਡਾਂ ਵਿੱਚ ਉਸਾਰੀ ਕਰਨ ਲਗਾਈ ਗਈ ਨਕਸ਼ਾ ਪਾਸ ਕਰਵਾਉਣ ਦੀ ਸ਼ਰਤ ਦੇ ਖ਼ਿਲਾਫ਼ ਸੰਘਰਸ਼ ਛੇੜ ਦਿੱਤਾ ਗਿਆ ਸੀ ਅਤੇ ਪੇੱਡੂ ਸੰਘਰਸ਼ ਕਮੇਟੀ ਵਲੋੱ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਪਿੰਡਾਂ ਦੇ ਵਸਨੀਕਾਂ ਵਲੋੱ ਨਗਰ ਨਿਗਮ ਦੇ ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਸੀ। ਉਸ ਵੇਲੇ ਸ਼ਹਿਰ ਵਿੱਚ ਚੁਣੇ ਹੋਏ ਕੌਂਸਲਰਾਂ ਦੀ ਅਣਹੋੱਦ ਵਿੱਚ ਸਾਰਾ ਕੰਮ ਅਫਸਰਸ਼ਾਹੀ ਹੀ ਦੇਖਦੀ ਸੀ। ਇਸ ਧਰਨੇ ਦੌਰਾਨ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਉਸ ਵੇਲੇ ਦੀ ਜਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਪਿੰਡਾਂ ਦੇ ਵਸਨੀਕਾਂ ਨੂੰ ਨਿਗਮ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪਿੰਡਾਂ ਦੇ ਵਸਨੀਕਾਂ ਨੇ ਇਹ ਸੰਘਰਸ਼ ਖਤਮ ਕਰ ਦਿੱਤਾ ਸੀ। ਪ੍ਰੰਤੂ ਹੁਣ ਬਿੱਲੀ ਇੱਕ ਵਾਰ ਫਿਰ ਥੈਲੀ ਤੋਂ ਬਾਹਰ ਆ ਗਈ ਹੈ ਅਤੇ ਨਗਰ ਨਿਗਮ ਵੱਲੋਂ ਇਸ ਸੰਬੰਧੀ ਕਾਰਵਾਈ ਆਰੰਭੇ ਜਾਣ ਕਾਰਨ ਪਿੰਡਾਂ ਦੇ ਵਸਨੀਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਇਹਨਾਂ ਪਿੰਡਾਂ ਦੇ ਵਸਨੀਕਾਂ ਵਲੋੱ ਮਿਉੱਸਪਲ ਕੌਂਸਲਰ ਹਰਪਾਲ ਸਿੰਘ ਚੰਨਾ ਦੀ ਅਗਵਾਈ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਇਹਨਾਂ ਪਿੰਡਾਂ ਵਿਚ ਨਕਸ਼ੇ ਮੁਤਾਬਕ ਨਾ ਬਣੇ ਹੋਏ ਘਰਾਂ ਨੂੰ ਕਿਸੇ ਵੀ ਹਾਲਤ ਵਿਚ ਪ੍ਰਸ਼ਾਸਨ ਨੂੰ ਢਾਹੁਣ ਨਹੀਂ ਦਿੱਤਾ ਜਾਵੇਗਾ। ਸ੍ਰੀ ਚੰਨਾ ਨੇ ਦੱਸਿਆ ਕਿ ਨਗਰ ਨਿਗਮ ਮੁਹਾਲੀ ਵੱਲੋਂ ਮਟੌਰ, ਸੋਹਾਣਾ, ਕੁੰਭੜਾ, ਮੁਹਾਲੀ, ਸ਼ਾਹੀ ਮਾਜਰਾ ਪਿੰਡਾਂ ਵਿਚ ਨਕਸ਼ੇ ਅਨੁਸਾਰ ਨਾ ਬਣੇ ਘਰਾਂ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨੂੰ ਇਹਨਾਂ ਪਿੰਡਾਂ ਦੇ ਵਸਨੀਕ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਇਹ ਪਿੰਡ ਸਦੀਆਂ ਪੁਰਾਣੇ ਵਸੇ ਹੋਏ ਹਨ। ਇਹਨਾਂ ਪਿੰਡਾਂ ਵਿੱਚ ਕੁੱਝ ਗਲੀਆਂ ਤਾਂ ਸਿਰਫ 4-5 ਫੁੱਟ ਹੀ ਚੌੜੀਆਂ ਹਨ, ਜਿਸ ਕਾਰਨ ਇਹਨਾਂ ਗਲੀਆਂ ਵਿੱਚ ਬਣੇ ਮਕਾਨਾਂ ਨੂੰ ਨਕਸ਼ੇ ਅਨੁਸਾਰ ਬਣਾਉਣਾ ਬਹੁਤ ਹੀ ਮੁਸਕਿਲ ਹੈ। ਉਹਨਾਂ ਕਿਹਾ ਕਿ ਸਾਲ 1984 ਵਿਚ ਗਮਾਡਾ ਵਲੋੱ ਇਹਨਾਂ ਪਿੰਡਾਂ ਦੀ ਜਮੀਨ ਕੌਡੀਆਂ ਦੇ ਭਾਅ ਅਕਵਾਇਰ ਕਰ ਲਈ ਗਈ ਸੀ ਅਤੇ ਹੁਣ ਇਹਨਾਂ ਪਿੰਡਾਂ ਵਿੱਚ ਬਣੇ ਮਕਾਨਾਂ ਨੂੰ ਨਕਸ਼ੇ ਅਨੁਸਾਰ ਨਾ ਬਣੇ ਹੋਣ ਦਾ ਬਹਾਨਾ ਬਣਾ ਕੇ ਤੋੜਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜਿਸ ਨੂੰ ਪਿੰਡਾਂ ਦੇ ਵਸਨੀਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਣਗੇ। ਉਹਨਾਂ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਵੱਲੋਂ ਇਹਨਾਂ ਪਿੰਡਾਂ ਵਿੱਚ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਤਕ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ ਅਤੇ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਮੁਹਾਲੀ ਦੇ ਪਾਰਕਾਂ ਵਿਚ ਆਉਣ ਜਾਣ ਤੋੱ ਰੋਕਣ ਲਈ ਬਣੇ ਰਸਤੇ ਵੀ ਬੰਦ ਕਰ ਦਿਤੇ ਗਏ ਹਨ। ਹੁਣ ਇਹਨਾਂ ਪਿੰਡਾਂ ਨੂੰ ਸਿਰੇ ਤੋੱ ਉਜਾੜਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਪਿੰਡਾਂ ਦੇ ਵਸਨੀਕਾਂ ਜੰਗ ਬਹਾਦਰ, ਪ੍ਰੇਮ ਲਤਾ, ਪੂਨਮ ਕੌਸਿਕ, ਹਰਸ਼ ਗੁਪਤਾ, ਪਵਨ ਕੁਮਾਰ ਗੁਪਤਾ ਅਤੇ ਹੋਰਨਾਂ ਨੇ ਕਿਹਾ ਕਿ ਉਹਨਾਂ ਵਲੋੱ ਆਪਣੇ ਮਕਾਨਾਂ ਦੇ ਨਕਸ਼ਿਆਂ ਦੀ ਬਣਦੀ ਫੀਸ ਵੀ ਨਿਗਮ ਵਿੱਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਪਰੰਤੂ ਪਿੰਡਾਂ ਦੇ ਜਮੀਨੀ ਹਾਲਾਤ ਅਜਿਹੇ ਹਨ ਕਿ ਉੱਥੇ ਨਗਮ ਵਲੋੱ ਪਾਸ ਕੀਤੇ ਨਕਸ਼ਿਆਂ ਅਨੁਸਾਰ ਮਕਾਨ ਬਣਾਉਣੇ ਸੰਭਵ ਨਹੀਂ ਹਨ। ਉਧਰ, ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਗਮ ਵੱਲੋੱ ਪਿੰਡਾਂ ਵਿੱਚ ਨਕਸ਼ਾ ਪਾਸ ਕੀਤੇ ਬਿਨਾ ਕੀਤੀਆਂ ਗਈਆਂ ਉਸਾਰੀਆਂ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਨਿਗਮ ਦੇ ਟਾਉਨ ਪਲਾਨਿੰਗ ਵਿੰਗ ਦੀ ਰਿਪੋਰਟ ਅਨੁਸਾਰ ਇਸ ਸੰਬੰਧੀ ਕਾਰਵਾਈ ਕੀਤੀ ਜਾਣੀ ਹੈ ਅਤੇ ਇਸ ਸੰਬੰਧੀ ਪੁਲੀਸ ਅਤੇ ਪ੍ਰਸ਼ਾਸ਼ਨ ਤੋੱ ਫੋਰਸ ਅਤੇ ਮੈਜਿਸਟ੍ਰੇਟ ਦੀ ਤੈਨਾਤੀ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਨਿਗਮ ਅਧੀਨ ਆਉੱਦੇ ਪਿੰਡਾਂ ਵਿੱਚ ਅਜਿਹੀਆਂ ਸਾਰੀਆਂ ਉਸਾਰੀਆਂ (ਜਿਹੜੀਆਂ ਨਕਸ਼ਾ ਪਾਸ ਕੀਤੇ ਬਿਨਾ ਹੋਈਆਂ ਹਨ) ਦੇ ਖ਼ਿਲਾਫ਼ 9 ਅਪ੍ਰੈਲ ਤੋੱ ਕਾਰਵਾਈ ਆਰਭ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ