Nabaz-e-punjab.com

ਆਂਗਣਵਾੜੀ ਯੂਨੀਅਨ ਦੀਆਂ ਬੀਬੀਆਂ ਨੇ ਡਾਇਰੈਕਟਰ ਨਾਲ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ:
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਇਕ ਵਫ਼ਦ ਦੀ ਮੀਟਿੰਗ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਨਾਲ ਹੋਈ। ਹਰਗੋਬਿੰਦ ਕੌਰ ਨੇ ਦੱਸਿਆ ਕਿ ਡਾਇਰੈਕਟਰ ਨੇ ਸਾਰੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ। ਵਰਕਰਾਂ, ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਬਾਰੇ ਤੇ ਬੀ.ਐਲ.ਓ. ਦੀਆਂ ਡਿਊਟੀਆਂ ਕਟਵਾਉਣ ਬਾਰੇ ਜਲਦੀ ਪੱਤਰ ਜ਼ਾਰੀ ਕੀਤਾ ਜਾ ਰਿਹਾ। ਕਰੈਚ ਵਰਕਰਾਂ ਦੇ ਲਈ 42 ਲੱਖ ਰੁਪਏ ਰਲੀਜ਼ ਹੋ ਚੁੱਕੇ ਹਨ ਤੇ ਇਕ ਕਰੋੜ ਰੁਪਏ ਦੀ ਮਨਜੂਰੀ ਦੇ ਦਿੱਤੀ ਗਈ ਹੈ। ਸੁਪਰਵਾਈਜਰਾਂ ਦੀ ਭਰਤੀ ਵਾਲਾ ਕੰਮ ਜਲਦੀ ਕੀਤਾ ਜਾ ਰਿਹਾ। ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਮਿਲਣਗੀਆਂ ਤੇ ਸੈਟਰਾਂ ਵਿਚ ਰਾਸ਼ਨ ਵੀ ਸਹੀ ਪੁੱਜੇਗਾ।
ਡਾਇਰੈਕਟਰ ਸ੍ਰੀਮਤੀ ਸਪਰਾ ਨੇ ਪੋਸ਼ਣ ਅਭਿਆਨ ਦਾ ਕੰਮ ਵਧੀਆ ਢੰਗ ਨਾਲ ਕਰਨ ਤੇ ਸੂਬੇ ਭਰ ਦੀਆਂ ਵਰਕਰਾਂ ਤੇ ਹੈਲਪਰਾਂ ਦਾ ਧੰਨਵਾਦ ਕੀਤਾ ਤੇ ਇਹ ਵੀ ਕਿਹਾ ਕਿ ਪ੍ਰੋਗਰਾਮਾਂ ਦੀਆਂ ਫੋਟੋਆਂ ਖਿੱਚਣ ਵਾਸਤੇ ਸਮਾਰਟ ਫੋਨ ਦਿੱਤੇ ਜਾਣਗੇ। ਕੇਂਦਰ ਵੱਲੋਂ ਜੋ ਪੈਸੇ ਵਰਕਰਾਂ ਤੇ ਹੈਲਪਰਾਂ ਦੇ ਵਧਾਏ ਗਏ ਹਨ ਦੇ ਸਬੰਧ ਵਿਚ ਡਾਇਰੈਕਟਰ ਨੇ ਕਿਹਾ ਕਿ ਇਸ ਸਬੰਧੀ ਉਹ ਦੋ ਵਾਰ ਫਾਈਲ ਵਿੱਤ ਵਿਭਾਗ ਦੇ ਕੋਲ ਭੇਜ ਚੁੱਕੇ ਹਨ ਕਿ 40 ਪ੍ਰਤੀਸ਼ਤ ਪੈਸੇ ਪੰਜਾਬ ਸਰਕਾਰ ਦੇਵੇ। ਪੋਸ਼ਣ ਅਭਿਆਨ ਦੇ ਪੈਸਿਆਂ ਬਾਰੇ ਵਿਚ ਵਿੱਤ ਵਿਭਾਗ ਨੂੰ ਕਿਹਾ ਗਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਰਵੱਈਏ ਤੋਂ ਉਹ ਦੁਖੀ ਹਨ। ਜਿਸ ਕਰਕੇ ਜਥੇਬੰਦੀ ਵੱਲੋਂ ਜੋ ਸੰਘਰਸ਼ ਉਲੀਕਿਆ ਗਿਆ ਸੀ, ਉਹ ਜ਼ਾਰੀ ਰਹੇਗਾ। ਜਿਹੜੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਉੱਥੇ ਜਥੇਬੰਦੀ ਵੱਲੋਂ ਵੱਡੀਆਂ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਬਾਰੇ ਦੱਸਿਆ ਜਾਵੇਗਾ। ਜਦੋਂਕਿ 2 ਅਕਤੂਬਰ ਨੂੰ ਸੂਬੇ ਭਰ ਵਿਚ ਬਲਾਕ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੀਟਿੰਗ ਵਿੱਚ ਸਤਵੰਤ ਕੌਰ ਜਲੰਧਰ, ਸ਼ਿੰਦਰਪਾਲ ਕੌਰ ਤੇ ਜਸਵੀਰ ਕੌਰ ਦਸੂਹਾ ਮੌਜ਼ੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…