ਡੇਂਗੂ ਦਾ ਕਹਿਰ: ਫੇਜ਼-6 ਦੀ ਵਸਨੀਕ ਸ਼ਕੀਲਾ ਬੇਗਮ ਦੀ ਡੇਂਗੂ ਨਾਲ ਮੌਤ

ਸਰਕਾਰੀ ਹਸਪਤਾਲ ਮੁਹਾਲੀ ਵਿੱਚ ਵੈਂਟੀਲੇਟਰ ਅਤੇ ਆਈਸੀਯੂ ਦਾ ਪ੍ਰਬੰਧ ਕਰਨ ਦੀ ਮੰਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਸ਼ਾਸ਼ਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਡੇਂਗੂ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਅੱਜ ਤੜਕੇ ਸਵੇਰੇ ਸਥਾਨਕ ਫੇਜ਼-6 ਦੀ ਵਸਨੀਕ ਇੱਕ ਮਹਿਲਾ ਦੀ ਡੇਂਗੂ ਨਾਲ ਮੌਤ ਦਾ ਸ਼ਿਕਾਰ ਹੋ ਗਈ। ਫੇਜ਼-6 ਦੇ ਮਕਾਨ ਨੰਬਰ 413/7 ਦੀ ਵਸਨੀਕ ਸ਼ਕੀਲਾ ਬੇਗਮ (ਉਮਰ 48 ਸਾਲ) ਨੂੰ ਚਾਰ ਪੰਜ ਦਿਨ ਪਹਿਲਾਂ ਬੁਖਾਰ ਦੀ ਸ਼ਿਕਾਇਤ ਹੋਈ ਸੀ ਅਤੇ ਪਰਿਵਾਰ ਵੱਲੋਂ ਉਹਨਾਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਬਾਅਦ ਵਿੱਚ ਡਾਕਟਰਾਂ ਵੱਲੋਂ ਉਹਨਾਂ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਅਤੇ ਪਲੈਟਲੈਟ ਘੱਟ ਜਾਣ ਕਾਰਨ ਅੱਜ ਤੜਕੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਸ਼ਕੀਲਾ ਬੇਗਮ ਦੇ ਪਤੀ ਸ੍ਰੀ ਮੁਖ਼ਤਿਆਰ ਅੰਸਾਰੀ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੂੰ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਚੈੱਕ ਕਰਵਾਇਆ ਗਿਆ ਸੀ, ਜਿੱਥੇ ਪਹਿਲਾਂ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਬਾਅਦ ਵਿੱਚ ਇਹ ਕਹਿ ਕੇ ਉਹਨਾਂ ਦੀ ਪਤਨੀ ਨੂੰ ਚੰਡੀਗੜ੍ਹ ਹਸਪਤਾਲ ਵਿੱਚ ਲਿਜਾਣ ਲਈ ਕਿਹਾ ਕਿ ਪਲੈਟਲੈਟ ਸੈਲ ਘੱਟ ਹੋ ਜਾਣ ਕਾਰਨ ਮਰੀਜ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ। ਉਹਨਾਂ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਲੈ ਗਏ ਜਿੱਥੇ ਉਹਨਾਂ ਦੀ ਪਤਨੀ ਨੂੰ ਦਾਖਿਲ ਕੀਤਾ ਸੀ ਅਤੇ ਅੱਜ ਤੜਕਸਾਰ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਜੇਕਰ ਫੇਜ਼-6 ਦੇ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਦਾ ਲੋੜੀਂਦਾ ਪ੍ਰਬੰਧ ਹੀ ਨਹੀਂ ਹੈ ਤਾਂ ਫਿਰ ਇੱਥੇ ਪਹਿਲਾਂ ਮਰੀਜ ਨੂੰ ਦਾਖਿਲ ਹੀ ਕਿਉੱ ਕੀਤਾ ਜਾਂਦਾ ਹੈ।
ਸਥਾਨਕ ਫੇਜ਼-6 ਦੇ ਕੌਂਸਲਰ ਸ੍ਰੀ ਆਰ.ਪੀ. ਸ਼ਰਮਾ ਨੇ ਇਸ ਮੌਕੇ ਕਿਹਾ ਕਿ ਜਿਲ੍ਹਾ ਹਸਪਤਾਲ ਵਿੱਚ ਪੂਰੇ ਜਿਲ੍ਹੇ ਦੇ ਮਰੀਜ ਇਲਾਜ ਲਈ ਆਉਂਦੇ ਹਨ ਪ੍ਰੰਤੂ ਸਰਕਾਰ ਵੱਲੋਂ ਇੱਥੇ ਹੁਣ ਤਕ ਵੈਂਟੀਲੇਟਰ ਅਤੇ ਆਈ ਸੀ ਯੂ ਦੀ ਸੁਵਿਧਾ ਉਪਲਬਧ ਨਹੀਂ ਕਰਵਾਈ ਗਈ ਹੈ ਜਿਸ ਕਾਰਨ ਜਦੋਂ ਮਰੀਜ ਦੀ ਹਾਲਤ ਵਿਗੜਦੀ ਹੈ ਤਾਂ ਇੱਥੇ ਉਸ ਨੂੰ ਾਂਭਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਅਤੇ ਡਾਕਟਰ ਮਰੀਜ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰਕੇ ਆਪਣੇ ਹੱਥ ਝਾੜ ਲੈਂਦੇ ਹਨ। ਉਹਨਾਂ ਕਿਹਾ ਕਿ ਜਦੋੱ ਗੰਭੀਰ ਹਾਲਤ ਵਿੱਚ ਮਰੀਜ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਪਹੁੰਚਦਾ ਹੈ ਤਾਂ ਉੱਥੇ ਪਹਿਲਾਂ ਹੀ ਭਾਰੀ ਭੀੜ ਹੋਣ ਕਾਰਨ ਉਸਦਾ ਇਲਾਜ ਸ਼ੁਰੂ ਹੋਣ ਵਿੱਚ ਹੋਣ ਵਾਲੀ ਦੇਰੀ ਹੀ ਉਸਦੀ ਮੌਤ ਦਾ ਕਾਰਣ ਬਣ ਜਾਂਦੀ ਹੈ ਅਤੇ ਸਰਕਾਰ ਨੂੰ ਇੱਥੇ ਪਹਿਲ ਦੇ ਆਧਾਰ ਤੇ ਐਮਰਜੈਂਸੀ ਸੇਵਾਵਾਂ ਮੁਹਈਆਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਇੱਥੇ ਇਹ ਜਿਕਰਯੋਗ ਹੈ ਕਿ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਲੱਖ ਦਾਅਵਿਆਂ ਦੇ ਬਾਵਜੂਦ ਐਸ ਏ ਐਸ ਨਗਰ ਸ਼ਹਿਰ ਅਤੇ ਜ਼ਿਲ੍ਹੇ ਵਿੱਚ ਡੇੱਗੂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਜਿਲ੍ਹੇ ਵਿੱਚ ਇਹ ਅੰਕੜਾ ਡੇਢ ਹਜਾਰ ਤੋੱ ਵੀ ਪਾਰ ਚਲਾ ਗਿਆ ਹੈ। ਸ਼ਹਿਰ ਵਿੱਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ 700 ਦੇ ਅੰਕੜੇ ’ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਫੇਜ਼-6 ਦੀ ਉਕਤ ਮਹਿਲਾ ਦੀ ਮੌਤ ਬਾਰੇ ਪੁੱਛਣ ਤੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਦਾ ਕਹਿਣਾ ਸੀ ਕਿ ਡੇਂਗੂ ਸਬੰਧੀ ਰਿਕਾਰਡ ਡਾ. ਅਵਤਾਰ ਸਿੰਘ ਕੋਲ ਹੰਦਾ ਹੈ। ਡਾ. ਅਵਤਾਰ ਸਿੰਘ ਨਾਲ ਸੰਪਰਕ ਕਰਨ ’ਤੇ ਉਹਨਾਂ ਕਿਹਾ ਕਿ ਉਹ ਹੁਣੇ ਮੀਟਿੰਗ ਵਿੱਚ ਹਨ ਅਤੇ ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਪੀੜਤਾਂ ਦੀ ਗਿਣਤੀ 1500 ਤੱਕ ਪਹੁੰਚ ਗਈ ਹੈ।
ਉਧਰ, ਸੰਪਰਕ ਕਰਨ ਤੇ ਸਿਵਲ ਹਸਪਤਾਲ ਦੇ ਐਸਐਮਓ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਵੈਂਟੀਲੇਟਰ ਅਤੇ ਆਈ ਸੀ ਯੂ ਦੀ ਸਹੂਲੀਅਤ ਨਾ ਹੋਣ ਕਾਰਨ ਮਰੀਜ ਨੂੰ ਕਈ ਵਾਰ ਰੈਫਰ ਕਰਨਾ ਡਾਕਟਰ ਦੀ ਮਜਬੂਰੀ ਹੁੰਦੀ ਹੈ। ਉਹਨਾਂ ਕਿਹਾ ਕਿ ਡੇਂਗੂ ਦੇ ਮਰੀਜਾਂ ਦੇ ਇਲਾਜ ਸੰਬੰਧੀ ਬਾਕਾਇਦਾ ਗਾਈਡ ਲਾਈਨ ਮੌਜੂਦ ਹਨ ਕਿ ਪਲੈਟਲੈਟ ਸੈਲ ਦੀ ਗਿਣਤੀ ਘੱਟ ਹੋਣ ਜਾਂ ਐਮਰਜੈਂਸੀ ਵਿੱਚ ਮਰੀਜ ਨੂੰ ਰੈਫਰ ਕੀਤਾ ਜਾਂਦਾ ਹੈ ਅਤੇ ਇਹ ਡਿਊਟੀ ਡਾਕਟਰ ਤੇ ਹੀ ਨਿਰਭਰ ਕਰਦਾ ਹੈ ਕਿ ਉਹ ਮਰੀਜ ਦੀ ਹਾਲਤ ਅਨੁਸਾਰ ਉਸਨੂੰ ਰੈਫਰ ਕਰਨ ਦਾ ਫੈਸਲਾ ਕਰਦੇ ਹਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …