ਉਡਦੇ ਜਹਾਜ਼ ਵਿੱਚ ਹੈਡਫੋਨ ਨੂੰ ਅੱਗ ਲੱਗਣ ਕਾਰਨ ਇਕ ਅੌਰਤ ਬੂਰੀ ਤਰ੍ਹਾਂ ਝੁਲਸੀ
ਨਬਜ਼-ਏ-ਪੰਜਾਬ ਬਿਊਰੋ, ਸਿਡਨੀ, 15 ਮਾਰਚ:
ਆਸਟ੍ਰੇਲੀਆ ਜਾਣ ਵਾਲੇ ਇੱਕ ਜਹਾਜ਼ ਵਿੱਚ ਸਫ਼ਰ ਕਰ ਰਹੀ ਇੱਕ ਅੌਰਤ ਦੇ ਹੈਡਫੋਨ ਵਿੱਚ ਅਚਾਨਕ ਅੱਗ ਲੱਗਣ ਕਾਰਨ ਉਸ ਦਾ ਚਿਹਰਾ, ਵਾਲ ਅਤੇ ਹੱਥ ਗੰਭੀਰ ਰੂਪ ਨਾਲ ਝੁਲਸ ਗਏ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਜਹਾਜ਼ ਵਿੱਚ ਬੈਟਰੀ ਨਾਲ ਚੱਲਣ ਵਾਲੇ ਉਪਕਰਣਾਂ ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 19 ਫਰਵਰੀ ਨੂੰ ਬੀਜਿੰਗ ਤੋਂ ਮੈਲਬੌਰਨ ਜਾਣ ਵਾਲੇ ਜਹਾਜ਼ ਵਿੱਚ ਮਹਿਲਾ ਯਾਤਰੀ ਆਪਣੇ ਬੈਟਰੀ ਨਾਲ ਚੱਲਣ ਵਾਲੇ ਹੈਡਫੋਨ ਵਿੱਚ ਸੰਗੀਤ ਸੁਣ ਰਹੀ ਸੀ। ਸੰਗੀਤ ਸੁਣਦੇ ਸਮੇਂ ਉਸ ਨੀਂਦ ਆ ਗਈ ਅਤੇ ਇਸੇ ਦੌਰਾਨ ਬੈਟਰੀ ਵਾਲੇ ਉਸ ਦੇ ਹੈਡਫੋਨ ਵਿੱਚ ਜ਼ੋਰਦਾਰ ਧਮਾਕਾ ਹੋਇਆ।
ਅੌਰਤ ਨੇ ਇਸ ਘਟਨਾ ਦੀ ਜਾਂਚ ਕਰਨ ਵਾਲੇ ਆਸਟ੍ਰੇਲੀਆ ਦੇ ਆਵਾਜਾਈ ਸੁਰੱਖਿਆ ਬਿਊਰੋ (ਏ.ਟੀ.ਐਸ.ਬੀ.) ਨੂੰ ਦੱਸਿਆ ਕਿ ਜਿਵੇੱ ਹੀ ਮੈਂ ਮੁੜੀ, ਤਾਂ ਮੈਨੂੰ ਆਪਣੇ ਚਿਹਰੇ ਤੇ ਜਲਣ ਮਹਿਸੂਸ ਹੋਈ। ਉਸ ਨੇ ਕਿਹਾ ਕਿ ਮੈਂ ਇਸ ਤੋੱ ਬਾਅਦ ਆਪਣਾ ਚਿਹਰਾ ਫੜ ਲਿਆ, ਜਿਸ ਕਾਰਨ ਹੈਡਫੋਨ ਮੇਰੀ ਗਰਦਨ ਤੇ ਚਲਾ ਗਿਆ। ਮੈਨੂੰ ਅਜੇ ਵੀ ਜਲਣ ਮਹਿਸੂਸ ਹੋ ਰਹੀ ਸੀ, ਇਸ ਲਈ ਮੈਂ ਹੈਡਫੋਨ ਬੰਦ ਕਰ ਦਿੱਤਾ ਅਤੇ ਉਸ ਨੂੰ ਫਰਸ਼ ਤੇ ਸੁੱਟ ਦਿੱਤਾ।
ਅੌਰਤ ਨੇ ਦੱਸਿਆ ਕਿ ਹੈਡਫੋਨ ਵਿੱਚੋੱ ਚੰਗਿਆੜੀਆਂ ਨਿਕਲ ਰਹੀਆਂ ਸਨ ਅਤੇ ਇਸ ਵਿੱਚ ਥੋੜ੍ਹੀ ਅੱਗ ਵੀ ਲੱਗ ਗਈ ਸੀ। ਇਸ ਪਿੱਛੋੱ ਜਹਾਜ਼ ਦੇ ਸਹਾਇਕ ਉਸ ਦੀ ਮਦਦ ਲਈ ਦੌੜੇ ਅਤੇ ਉਨ੍ਹਾਂ ਨੇ ਹਲ਼ਡਫੋਨ ਤੇ ਪਾਣੀ ਦੀ ਬਾਲਟੀ ਸੁੱਟੀ ਪਰ ਹੈਡਫੋਨ ਦੀ ਬੈਟਰੀ ਅਤੇ ਉਸ ਦਾ ਕਵਰ ਪਿਘਲ ਕੇ ਫਰਸ਼ ਤੇ ਚਿਪਕ ਗਏ। ਇਸ ਘਟਨਾ ਕਾਰਨ ਜਹਾਜ਼ ਵਿੱਚ ਸਵਾਰ ਹੋਰ ਯਾਤਰੀਆਂ ਨੂੰ ਜਲੇ ਹੋਏ ਪਲਾਸਟਿਕ, ਇਲੈਕਟ੍ਰਾਨਿਕ ਅਤੇ ਜਲੇ ਹੋਏ ਵਾਲਾਂ ਦੀ ਬਦਬੂ ਬਰਦਾਸ਼ਤ ਕਰਨੀ ਪਈ। ਅੌਰਤ ਨੇ ਦੱਸਿਆ ਕਿ ਉਪਕਰਣ ਜਲਣ ਤੋੱ ਬਾਅਦ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਖੰਘਦਿਆਂ ਅਤੇ ਘੁਟਣ ਝੱਲਦਿਆਂ ਯਾਤਰਾ ਪੂਰੀ ਕਰਨੀ ਪਈ।